menu-icon
Punjabi Story Line
  • Home
  • News
  • Punjab
  • ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਭੇਜਿਆ ਕਾਨੂੰਨੀ ਨੋਟਿਸ

ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਭੇਜਿਆ ਕਾਨੂੰਨੀ ਨੋਟਿਸ

ਨੋਟਿਸ ਰਾਹੀਂ ਝੂਠੀ ਬਿਆਨਬਾਜ਼ੀ ਬਦਲੇ 5 ਦਿਨਾਂ ਅੰਦਰ ਲਿਖਤੀ ਮੁਆਫ਼ੀ ਮੰਗਣ ਦੀ ਸ਼ਰਤ ਰੱਖੀ। ਘਟੀਆ ਪੱਧਰ ਦੀ ਰਾਜਨੀਤੀ ਕਰਨ ਦੇ ਦੋਸ਼ ਲਾਏ ਗਏ।

Date Updated Last Updated : 17 November 2023, 02:41 PM IST
Share:

ਹਾਈਲਾਈਟਸ

  • ਕਾਨੂੰਨੀ ਨੋਟਿਸ
  • ਬਾਲਾਸਰ ਫਾਰਮ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਨੋਟਿਸ ਰਾਹੀਂ ਭਗਵੰਤ ਮਾਨ ਉਪਰ ਗੰਭੀਰ ਦੋਸ਼ ਲਾਏ ਗਏ। ਬਾਦਲ ਪਰਿਵਾਰ ਤੇ ਖਾਸ ਤੌਰ ਉਪਰ ਸੁਖਬੀਰ ਬਾਦਲ ਖਿਲਾਫ ਕੀਤੀ ਬਿਆਨਬਾਜ਼ੀ ਬਦਲੇ 5 ਦਿਨਾਂ ਅੰਦਰ ਲਿਖਤੀ ਮੁਆਫੀ ਮੰਗਣ ਦੀ ਸ਼ਰਤ ਰੱਖੀ ਗਈ ਹੈ। ਇਸਦੇ ਨਾਲ ਹੀ ਸੁਖਬੀਰ ਬਾਦਲ ਵੱਲੋਂ ਭਗਵੰਤ ਮਾਨ ਉਪਰ ਘਟੀਆ ਪੱਧਰ ਦੀ ਰਾਜਨੀਤੀ ਕਰਨ ਦੇ ਦੋਸ਼ ਵੀ ਲਾਏ ਗਏ।  ਉਹਨਾਂ ਕਿਹਾ ਕਿ ਬਾਲਾਸਰ ਫਾਰਮ ਹਾਊਸ ਅਤੇ ਟਰਾਂਸਪੋਰਟ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਝੂਠੀ ਬਿਆਨਬਾਜ਼ੀ ਕੀਤੀ। ਜੇਕਰ ਸੀਐਮ ਨੇ ਮੁਆਫ਼ੀ ਨਾ ਮੰਗੀ ਤਾਂ ਮਾਣਹਾਨੀ ਦਾ ਕੇਸ ਕੀਤਾ ਜਾਵੇਗਾ।

ਲੀਗਲ ਵਿੰਗ ਪ੍ਰਧਾਨ ਨੇ ਦਿੱਤੀ ਜਾਣਕਾਰੀ 

ਸੁਖਬੀਰ ਬਾਦਲ ਨੇ ਆਪਣੇ ਵਕੀਲ ਅਤੇ ਪਾਰਟੀ ਦੇ ਲੀਗਲ ਵਿੰਗ ਪ੍ਰਧਾਨ ਅਰਸ਼ਦੀਪ ਸਿੰਘ ਕਲੇਰ ਰਾਹੀਂ ਭੇਜੇ ਨੋਟਿਸ ਵਿੱਚ ਮੁੱਖ ਮੰਤਰੀ ਨੂੰ 5 ਦਿਨਾਂ ਦੇ ਅੰਦਰ ਅੰਦਰ ਮਾਫੀ ਮੰਗਣ ਲਈ ਕਿਹਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਮੁੱਖ ਮੰਤਰੀ ਖਿਲਾਫ ਮਾਣਹਾਨੀ ਕੇਸ ਦਾਇਰ ਕੀਤਾ ਜਾਵੇਗਾ। ਸੁਖਬੀਰ ਦਾ ਦੋਸ਼ ਹੈ ਕਿ ਮੁੱਖ ਮੰਤਰੀ ਨੇ 1 ਨਵੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਖੁੱਲ਼੍ਹੀ ਬਹਿਸ ਦੌਰਾਨ ਹਰਿਆਣਾ ਸਥਿਤ ਬਾਲਾਸਰ ਫਾਰਮ ਨੂੰ ਪਾਣੀ ਦੇਣ ਲਈ ਐਸਵਾਈਐਲ ਨਹਿਰ ਕੱਢਣ ਦਾ ਬਾਦਲ ਪਰਿਵਾਰ ਉਤੇ ਦੋਸ਼ ਲਾਇਆ ਸੀ। ਟਰਾਂਸਪੋਰਟ ਨੂੰ ਲੈ ਕੇ ਝੂਠੀ ਬਿਆਨਬਾਜ਼ੀ ਕੀਤੀ ਗਈ ਸੀ। 

ਸੁਖਬੀਰ ਬਾਦਲ ਨੇ ਸਾਂਝੀ ਕੀਤੀ ਪੋਸਟ

ਭਗਵੰਤ ਮਾਨ ਨੂੰ ਨੋਟਿਸ ਭੇਜੇ ਜਾਣ ਸਬੰਧੀ ਸੁਖਬੀਰ ਬਾਦਲ ਨੇ ਆਪਣੇ ਐਕਸ ਅਕਾਉਂਟ ਤੋਂ ਪੋਸਟ ਵੀ ਸਾਂਝੀ ਕੀਤੀ। ਇਸ ਰਾਹੀਂ ਨੋਟਿਸ ਦੀਆਂ ਕਾਪੀਆਂ ਵੀ ਸਾਂਝੀਆਂ ਕੀਤੀਆਂ ਗਈਆਂ। ਸੁਖਬੀਰ ਨੇ ਕਿਹਾ ਕਿ ਉਹ ਬਿਨ੍ਹਾਂ ਕਿਸੇ ਸਬੂਤ ਤੋਂ ਝੂਠੀ ਬਿਆਨਬਾਜ਼ੀ ਕਦੇ ਬਰਦਾਸ਼ਤ ਨਹੀਂ ਕਰਨਗੇ। ਭਗਵੰਤ ਮਾਨ ਨੂੰ ਇਸਦੇ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਉਹ ਕਾਨੂੰਨੀ ਲੜਾਈ ਲਈ ਤਿਆਰ ਰਹਿਣ। 

 

Recent News