menu-icon
Punjabi Story Line
  • Home
  • News
  • Punjab
  • ਜਸ਼ਨ ਬਦਲਿਆ ਮਾਤਮ ਵਿੱਚ, ਨੌਜਵਾਨ ਦੀ ਗਲਾ ਵੱਡ ਕੇ ਲਈ ਜਾਨ

ਜਸ਼ਨ ਬਦਲਿਆ ਮਾਤਮ ਵਿੱਚ, ਨੌਜਵਾਨ ਦੀ ਗਲਾ ਵੱਡ ਕੇ ਲਈ ਜਾਨ

ਪੰਜਾਬ ਦੇ ਤਰਨਤਾਰਨ ਵਿੱਚ ਇੱਕ ਪਾਰਟੀ ਦੇ ਦੌਰਾਨ ਹੋਇਆ ਵਿਵਾਦ ਇਨ੍ਹਾਂ ਵੱਧ ਗਿਆ ਕਿ ਇੱਕ ਨੌਜਵਾਨ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ।

Date Updated Last Updated : 25 November 2023, 12:21 PM IST
Share:

ਤਰਨਤਾਰਨ 'ਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਪਿੰਡ ਭੇਲ ਵਿੱਚ ਸ਼ੁੱਕਰਵਾਰ ਰਾਤ ਇੱਕ ਪਾਰਟੀ ਸਮਾਗਮ ਦੌਰਾਨ ਹੋਏ ਝਗੜੇ ਕਾਰਨ ਇੱਕ ਨੌਜਵਾਨ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਅਸ਼ਵਨੀ ਕਪੂਰ ਨੇ ਮੌਕੇ ਤੇ ਪਹੁੰਚ ਕੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਡੀਜੇ ਬੰਦ ਕਰਵਾਉਣ ਤੋਂ ਹੋਇਆ ਝਗੜਾ

ਪਿੰਡ ਭੇਲ ਦੇ ਰਹਿਣ ਵਾਲੇ ਗੁਰਜੀਤ ਸਿੰਘ ਦੇ ਘਰ ਬੇਟੀ ਨੇ ਜਨਮ ਲਿਆ ਸੀ। ਜਿਸਦੇ ਚਲਦੇ ਘਰ ਵਿੱਚ ਇੱਕ ਪਾਰਟੀ ਦਾ ਆਯੋਜਨ ਕੀਤਾ ਗਿਆ। ਸ਼ੁੱਕਰਵਾਰ ਰਾਤ ਨੂੰ ਪਾਰਟੀ 'ਚ ਡੀਜੇ ਲਾਇਆ ਸੀ।  ਡੀਜੇ ਤੇ ਇੱਕ ਪੰਜਾਬੀ ਗੀਤ ਚੱਲ ਰਿਹਾ ਸੀ ਜਦੋਂ ਇੱਕ ਨੌਜਵਾਨ ਨੇ ਡੀਜੇ ਬੰਦ ਕਰਵਾ ਦਿੱਤਾ। ਜਿਸ ਕਾਰਨ ਝਗੜਾ ਸ਼ੁਰੂ ਹੋ ਗਿਆ ਤਾਂ ਗੁਰਜੀਤ ਸਿੰਘ ਦੇ ਗੁਆਂਢ 'ਚ ਰਹਿਣ ਵਾਲੇ ਨੌਜਵਾਨ ਸ਼ਮਸ਼ੇਰ ਸਿੰਘ ਸ਼ੇਰਾ ਨੇ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਪਿੰਡ ਦੇ ਹੀ ਕੁਝ ਨੌਜਵਾਨਾਂ ਨੇ ਸ਼ਮਸ਼ੇਰ ਸਿੰਘ 'ਤੇ ਕਿਰਚ ਨਾਲ ਹਮਲਾ ਕਰ ਦਿੱਤਾ।

 

ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ

ਸ਼ਮਸ਼ੇਰ ਸਿੰਘ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਪਰਮਜੀਤ ਸਿੰਘ ਵਿਰਦੀ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਰਨਤਾਰਨ ਭੇਜ ਦਿੱਤਾ।

Tags :

Recent News