menu-icon
Punjabi Story Line
  • Home
  • News
  • Punjab
  • ਪੰਜਾਬ ਦੇ ਸਰਕਾਰੀ ਸਕੂਲਾ ਵਿੱਚ 15 ਜਨਵਰੀ ਤੋਂ ਕਰਵਾਈਆਂ ਜਾਣਗੀਆਂ ਪ੍ਰੀ-ਬੋਰਡ ਅਤੇ ਟਰਮ-1 ਦੀਆਂ ਪ੍ਰੀਖਿਆਵਾਂ

ਪੰਜਾਬ ਦੇ ਸਰਕਾਰੀ ਸਕੂਲਾ ਵਿੱਚ 15 ਜਨਵਰੀ ਤੋਂ ਕਰਵਾਈਆਂ ਜਾਣਗੀਆਂ ਪ੍ਰੀ-ਬੋਰਡ ਅਤੇ ਟਰਮ-1 ਦੀਆਂ ਪ੍ਰੀਖਿਆਵਾਂ

ਵਿਭਾਗ ਨੇ ਆਪਣੇ ਪੱਤਰ ਵਿੱਚ ਸਪੱਸ਼ਟ ਲਿਖਿਆ ਪ੍ਰੀਖਿਆਵਾਂ ਸਮੁੱਚੇ ਸਿਲੇਬਸ ਵਿੱਚੋਂ ਲਈਆਂ ਜਾਣਗੀਆਂ, ਪੇਪਰ ਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਪੀਐੱਸਈਬੀ ਵੱਲੋਂ ਜਾਰੀ ਕੀਤੇ ਪੈਟਰਨ ਅਨੁਸਾਰ ਹੋਵੇਗਾ।

Date Updated Last Updated : 10 January 2024, 01:29 PM IST
Share:

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਬੋਰਡ ਅਤੇ ਟਰਮ-1 ਦੀਆਂ ਪ੍ਰੀਖਿਆਵਾਂ 15 ਜਨਵਰੀ ਤੋਂ ਕਰਵਾਈਆਂ ਜਾਣਗੀਆਂ। ਸਿੱਖਿਆ ਵਿਭਾਗ ਵੱਲੋਂ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਵਿਭਾਗ ਨੇ ਆਪਣੇ ਪੱਤਰ ਵਿੱਚ ਸਪੱਸ਼ਟ ਲਿਖਿਆ ਹੈ ਕਿ ਇਹ ਪ੍ਰੀਖਿਆਵਾਂ ਸਮੁੱਚੇ ਸਿਲੇਬਸ ਵਿੱਚੋਂ ਲਈਆਂ ਜਾਣਗੀਆਂ। ਪੇਪਰ ਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਪੀਐੱਸਈਬੀ ਵੱਲੋਂ ਜਾਰੀ ਕੀਤੇ ਪੈਟਰਨ ਅਨੁਸਾਰ ਹੋਵੇਗਾ।

 

ਇਹ ਰਹੇਗਾ ਪੇਪਰਾਂ ਦਾ ਸਮਾਂ

ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੇਪਰਾਂ ਦਾ ਸਮਾਂ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਹੋਵੇਗਾ। ਜੇਕਰ ਸਕੂਲ ਸ਼ੁਰੂ ਹੋਣ ਦੇ ਸਮੇਂ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਸਕੂਲ ਸ਼ੁਰੂ ਹੋਣ ਤੋਂ ਅੱਧੇ ਘੰਟੇ ਬਾਅਦ ਪੇਪਰ ਸ਼ੁਰੂ ਹੋ ਜਾਵੇਗਾ। ਪੇਪਰ ਦਾ ਸਮਾਂ ਤਿੰਨ ਘੰਟੇ ਦਾ ਹੋਵੇਗਾ। ਸਕੂਲ ਪੱਧਰ 'ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਪੇਪਰ ਤਿਆਰ ਕੀਤੇ ਜਾਣਗੇ।

 

ਇਸ ਤਰ੍ਹਾਂ ਤਿਆਰ ਕੀਤੇ ਜਾਣਗੇ ਪ੍ਰਸ਼ਨ ਪੱਤਰ

8ਵੀਂ, 10ਵੀਂ ਜਮਾਤ ਦੇ ਸਿਰਫ਼ ਹਿੰਦੀ, ਪੰਜਾਬੀ, ਅੰਗਰੇਜ਼ੀ, ਗਣਿਤ, ਸਮਾਜਿਕ ਵਿਗਿਆਨ ਅਤੇ ਵਿਗਿਆਨ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਮੁੱਖ ਦਫ਼ਤਰ ਵੱਲੋਂ ਭੇਜੇ ਜਾਣਗੇ। ਇਸੇ ਤਰ੍ਹਾਂ 12ਵੀਂ ਜਮਾਤ ਦੇ ਸਾਇੰਸ, ਕਾਮਰਸ ਅਤੇ ਹਿਊਮੈਨਟੀਜ਼ ਗਰੁੱਪ ਦੇ ਮੁੱਖ ਦਫ਼ਤਰ ਤੋਂ ਭੇਜੇ ਜਾਣਗੇ। ਇਸ ਤੋਂ ਇਲਾਵਾ ਹੋਰ ਜਮਾਤਾਂ ਦੀਆਂ ਪ੍ਰੀਖਿਆਵਾਂ ਹੋਣਗੀਆਂ।

Recent News