Courtesy: ਪੰਜਾਬ 'ਚ ਫੌਜ ਤੇ ਪੁਲਿਸ ਦੀ ਭਰਤੀ ਲਈ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ
ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੋਜਗਾਰ ਕੇਂਦਰ (ਸੀ-ਪਾਈਟ) ਕੈਪ ਫਤਹਿਗੜ੍ਹ ਸਾਹਿਬ ਦੇ ਸਹੀਦਗੜ੍ਹ ਵਿਖੇ ਅਗਨੀਵੀਰ ਅਤੇ ਪੰਜਾਬ ਪੁਲਿਸ ਕਾਸਟੇਬਲ ਦੇ ਪੇਪਰ ਦੀ ਤਿਆਰੀ ਚਲ ਰਹੀ ਹੈ। ਇਹ ਜਾਣਕਾਰੀ ਕੈਪਟਨ ਨਰੇਂਦਰ ਕੁਮਾਰ ਸਿੰਘ ਟਰੇਨਿੰਗ ਅਫਸਰ ਨੇ ਦਿੱਤੀ। ਉਹਨਾਂ ਕਿਹਾ ਕਿ ਇਸ ਕੈਂਪ 'ਚ ਸੂਬੇ ਭਰ ਤੋਂ ਨੌਜਵਾਨ ਸਿਖਲਾਈ ਲਈ ਆ ਸਕਦੇ ਹਨ। ਜਿਹਨਾਂ ਨੂੰ ਸਰਕਾਰ ਵੱਲੋਂ ਮੁਫ਼ਤ ਟਰੇਨਿੰਗ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਚਾਹਵਾਨ ਯੁਵਕ ਜਲਦੀ ਤੋ ਜਲਦੀ ਆਪਣੇ ਸਰਟੀਫਿਕੇਟਾਂ ਦੀਆ ਫੋਟੋ ਕਾਪੀਆ ਅਤੇ ਦੋ ਪਾਸਪੋਰਟ ਫੋਟੋ ਨਾਲ ਲੈ ਕੇ ਸੀ-ਪਾਈਟ ਕੈਂਪ ਸਹੀਦਗੜ੍ਹ ਨੇੜੇ ਬੱਸੀ ਪਠਾਣਾ ਵਿਖੇ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਟਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਖਾਣਾ ਤੇ ਰਿਹਾਇਸ ਦੀ ਸਹੂਲਤ ਪੰਜਾਬ ਸਰਕਾਰ ਵੱਲੋ ਮੁਫਤ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਕੈਪਟਨ ਨਰੇਂਦਰ ਕੁਮਾਰ ਸਿੰਘ, ਟਰੇਨਿੰਗ ਅਫਸਰ ਦੇ ਮੋਬਾਇਲ ਨੰਬਰ 70873-48491ਅਤੇ ਪ੍ਰਿਅੰਕਾ ਦੇ ਮੋਬਾਇਲ ਨੰਬਰ 98776-78994 ਤੇ ਸੰਪਰਕ ਕੀਤਾ ਜਾ ਸਕਦਾ ਹੈ।