menu-icon
Punjabi Story Line
  • Home
  • News
  • Punjab
  • ਬਾਦਲ ਦੀ ਬਰਸੀ ਤੇ ਬੋਲੇ ਸੁਖਬੀਰ- ਪਿਤਾ ਨੂੰ ਸੱਚੀ ਸ਼ਰਧਾਂਜਲੀ ਤਾਂ ਹੀ ਮਿਲੇਗੀ ਜਦੋਂ ਪਾਰਟੀ ਤੋਂ ਵੱਖ ਹੋਏ ਦੋਸਤ ਨਾਲ ਜੁੜਨਗੇ

ਬਾਦਲ ਦੀ ਬਰਸੀ ਤੇ ਬੋਲੇ ਸੁਖਬੀਰ- ਪਿਤਾ ਨੂੰ ਸੱਚੀ ਸ਼ਰਧਾਂਜਲੀ ਤਾਂ ਹੀ ਮਿਲੇਗੀ ਜਦੋਂ ਪਾਰਟੀ ਤੋਂ ਵੱਖ ਹੋਏ ਦੋਸਤ ਨਾਲ ਜੁੜਨਗੇ

Prakash Singh Badal Death Anniversary: ਪੰਜਾਬ ਦੀ ਸਿਆਸਤ ਵਿੱਚ ਬਾਬਾ ਬੋਹੜ ਦੇ ਨਾਂ ਨਾਲ ਮਸ਼ਹੂਰ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਬਰਸੀ ਮੌਕੇ ਦੇਸ਼ ਦੇ ਕਈ ਵੱਡੇ ਆਗੂ ਜੱਦੀ ਪਿੰਡ ਬਾਦਲ ਪੁੱਜੇ। ਇਸ ਦੌਰਾਨ ਸਾਰੇ ਆਗੂਆਂ ਨੇ ਭਾਸ਼ਣਾਂ ਵਿਚ ਕਿਹਾ ਕਿ ਨੇਤਾਵਾਂ ਨੂੰ ਇਕੱਠੇ ਮੈਦਾਨ ਵਿਚ ਉਤਰਨਾ ਪਵੇਗਾ।

Date Updated Last Updated : 10 March 2024, 03:25 PM IST
Share:

Prakash Singh Badal Death Anniversary: ਅੱਜ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ ਮੌਕੇ ਪਿੰਡ ਬਾਦਲ ਵਿੱਚ ਅਕਾਲੀ ਦਲ ਤੇ ਭਾਜਪਾ ਲੀਡਰਸ਼ਿਪ ਦਾ ਇਕੱਠ ਹੋਇਆ। ਇਸ ਮੌਕੇ ਪੰਜਾਬ ਭਾਜਪਾ ਦੀ ਵੱਡੀ ਲੀਡਰਸ਼ਿਪ ਪਹੁੰਚੀ। ਪੰਜਾਬ ਦੀ ਸਿਆਸਤ ਵਿੱਚ ਬਾਬਾ ਬੋਹੜ ਦੇ ਨਾਂ ਨਾਲ ਮਸ਼ਹੂਰ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਬਰਸੀ ਮੌਕੇ ਦੇਸ਼ ਦੇ ਕਈ ਵੱਡੇ ਆਗੂ ਜੱਦੀ ਪਿੰਡ ਬਾਦਲ ਪੁੱਜੇ। ਇਸ ਦੌਰਾਨ ਸਾਰੇ ਆਗੂਆਂ ਨੇ ਭਾਸ਼ਣਾਂ ਵਿਚ ਕਿਹਾ ਕਿ ਨੇਤਾਵਾਂ ਨੂੰ ਇਕੱਠੇ ਮੈਦਾਨ ਵਿਚ ਉਤਰਨਾ ਪਵੇਗਾ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੀ ਭਲਾਈ ਲਈ ਸਾਨੂੰ ਇੱਕ ਝੰਡੇ ਹੇਠ ਇਕੱਠੇ ਹੋਣਾ ਪਵੇਗਾ। ਪ੍ਰਕਾਸ਼ ਸਿੰਘ ਬਾਦਲ (95) ਦੀ ਪਿਛਲੇ ਸਾਲ 25 ਅਪ੍ਰੈਲ ਨੂੰ ਮੌਤ ਹੋ ਗਈ ਸੀ।

ਅਕਾਲੀ ਦਲ ਮੇਰੇ ਪਿਤਾ ਜੀ ਦੇ ਨਕਸ਼ੇ ਕਦਮ 'ਤੇ ਚੱਲ ਰਿਹਾ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਕੇ ਭਾਵੁਕ ਹੋ ਗਏ। ਇਸ ਤੋਂ ਇਲਾਵਾ ਹਰਿਆਣਾ ਦੇ ਸਾਬਕਾ ਸੀਐਮ ਓਮ ਪ੍ਰਕਾਸ਼ ਚੌਟਾਲਾ ਨੇ ਵੀ ਭਾਸ਼ਣ ਦਿੰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਮੇਰੇ ਪਿਤਾ ਜੀ ਦੇ ਨਕਸ਼ੇ ਕਦਮ 'ਤੇ ਚੱਲ ਰਿਹਾ ਹੈ। ਜਿਸ ਤਰ੍ਹਾਂ ਉਨ੍ਹਾਂ ਪਾਰਟੀ ਲਈ ਬਹੁਤ ਕੁਝ ਛੱਡਿਆ, ਮੈਂ ਪੰਜਾਬ ਲਈ ਪਿੱਛੇ ਨਹੀਂ ਹਟਾਂਗਾ। ਬਾਦਲ ਨੇ ਕਿਹਾ ਕਿ ਮੇਰੇ ਪਿਤਾ ਨੂੰ ਸੱਚੀ ਸ਼ਰਧਾਂਜਲੀ ਤਾਂ ਹੀ ਮਿਲੇਗੀ ਜਦੋਂ ਪਾਰਟੀ ਤੋਂ ਵੱਖ ਹੋਏ ਦੋਸਤ ਵੀ ਸਾਡੇ ਨਾਲ ਜੁੜਨਗੇ। ਭਾਜਪਾ ਦਾ ਨਾਂ ਲਏ ਬਿਨਾਂ ਬਾਦਲ ਨੇ ਸਿਰਫ਼ ਇਸ਼ਾਰਿਆਂ ਵਿੱਚ ਕਿਹਾ-ਅਸੀਂ ਇੱਕ ਝੰਡੇ ਹੇਠ ਇਕੱਠੇ ਹੋਣਾ ਚਾਹੁੰਦੇ ਹਾਂ। ਏਕਤਾ ਵਿੱਚ ਤਾਕਤ ਹੁੰਦੀ ਹੈ, ਇਸ ਲਈ ਸਾਨੂੰ ਇਹ ਕਰਨਾ ਪਵੇਗਾ।

ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ ਸ਼ੁਰੂਆਤ

ਪ੍ਰੋਗਰਾਮ ਦੀ ਸ਼ੁਰੂਆਤ ਅੱਜ ਸਵੇਰੇ ਕਰੀਬ 10 ਵਜੇ ਪਿੰਡ ਬਾਦਲ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ। 12 ਵਜੇ ਤੱਕ ਪਾਠ ਖਤਮ ਹੋ ਚੁੱਕਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੋਗਰਾਮ ਲਈ ਪੰਡਾਲ ਕਰੀਬ ਤਿੰਨ ਏਕੜ ਵਿੱਚ ਬਣਾਇਆ ਗਿਆ ਸੀ। ਇਸ ਸਮਾਗਮ ਵਿੱਚ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ, ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਤੇਜਿੰਦਰ ਸਿੰਘ ਮਿੱਡੂਖੇੜਾ, ਜਗਜੀਤ ਸਿੰਘ ਹਨੀ ਫੱਤਣਵਾਲਾ ਸ਼ਾਮਲ ਹੋਏ। ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਹਰਦੀਪ ਸਿੰਘ ਡਿੰਪੀ ਢਿੱਲੋਂ ਸਮੇਤ ਕਈ ਵੱਡੇ ਆਗੂ ਹਾਜ਼ਰ ਸਨ।

Recent News