menu-icon
Punjabi Story Line
  • Home
  • News
  • Punjab
  • ਵਿਜੀਲੈਂਸ ਅੱਜ ਕਰੇਗੀ ਵਿਧਾਇਕ ਰਮਨ ਅਰੋੜਾ ਨੂੰ ਅਦਾਲਤ ਵਿੱਚ ਪੇਸ਼,6 ਘੰਟੇ ਦੀ ਤਲਾਸ਼ੀ ਤੋਂ ਬਾਅਦ ਸ਼ੁੱਕਰਵਾਰ ਕੀਤਾ ਗਿਆ ਸੀ Arrest

ਵਿਜੀਲੈਂਸ ਅੱਜ ਕਰੇਗੀ ਵਿਧਾਇਕ ਰਮਨ ਅਰੋੜਾ ਨੂੰ ਅਦਾਲਤ ਵਿੱਚ ਪੇਸ਼,6 ਘੰਟੇ ਦੀ ਤਲਾਸ਼ੀ ਤੋਂ ਬਾਅਦ ਸ਼ੁੱਕਰਵਾਰ ਕੀਤਾ ਗਿਆ ਸੀ Arrest

ਵਿਜੀਲੈਂਸ ਦੀ ਟੀਮ ਨੇ ਲਗਭਗ 6 ਘੰਟੇ ਤੱਕ ਰਮਨ ਅਰੋੜਾ ਦੇ ਘਰ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਰਮਨ ਅਰੋੜਾ ਦੇ ਸਾਲੇ ਰਾਜੂ ਮਦਾਨ ਅਤੇ ਉਸਦੇ ਪੀਏ ਰੋਹਿਤ ਦੇ ਘਰ ਟੀਮ ਨੇ ਛਾਪੇਮਾਰੀ। ਰਾਜੂ ਮਦਾਨ ਘਰ ਨਹੀਂ ਸੀ ਪਰ ਰੋਹਿਤ ਨੂੰ ਵਿਜੀਲੈਂਸ ਨੇ ਹਿਰਾਸਤ ਵਿੱਚ ਲੈ ਲਿਆ। ਅੱਜ ਉਸਨੂੰ ਵੀ ਅਰੋੜਾ ਦੇ ਨਾਲ ਪੇਸ਼ ਕੀਤਾ ਜਾਵੇਗਾ।

Date Updated Last Updated : 24 May 2025, 10:37 AM IST
Share:

ਪੰਜਾਬ ਵਿੱਚ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਰਮਨ ਅਰੋੜਾ ਨੂੰ ਅੱਜ ਵਿਜੀਲੈਂਸ ਟੀਮ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਅਰੋੜਾ ਤੋਂ ਮੋਹਾਲੀ ਵਿੱਚ ਪੁੱਛਗਿੱਛ ਕੀਤੀ ਜਾਵੇਗੀ ਜਾਂ ਜਲੰਧਰ ਵਿੱਚ। ਵਿਜੀਲੈਂਸ ਟੀਮ ਸ਼ੁੱਕਰਵਾਰ ਸਵੇਰੇ 8.45 ਵਜੇ ਅਸ਼ੋਕ ਨਗਰ ਸਥਿਤ ਅਰੋੜਾ ਦੇ ਘਰ ਛਾਪਾ ਮਾਰਨ ਪਹੁੰਚੀ ਸੀ।

ਵਿਧਾਇਕ ਅਰੋੜਾ ਦੇ ਸਾਲੇ  ਨੂੰ ਵੀ ਕੀਤਾ ਜਾਵੇਗਾ ਪੇਸ਼

ਵਿਜੀਲੈਂਸ ਦੀ ਟੀਮ ਨੇ ਲਗਭਗ 6 ਘੰਟੇ ਤੱਕ ਰਮਨ ਅਰੋੜਾ ਦੇ ਘਰ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਰਮਨ ਅਰੋੜਾ ਦੇ ਸਾਲੇ ਰਾਜੂ ਮਦਾਨ ਅਤੇ ਉਸਦੇ ਪੀਏ ਰੋਹਿਤ ਦੇ ਘਰ ਟੀਮ ਨੇ ਛਾਪੇਮਾਰੀ। ਰਾਜੂ ਮਦਾਨ ਘਰ ਨਹੀਂ ਸੀ ਪਰ ਰੋਹਿਤ ਨੂੰ ਵਿਜੀਲੈਂਸ ਨੇ ਹਿਰਾਸਤ ਵਿੱਚ ਲੈ ਲਿਆ। ਅੱਜ ਉਸਨੂੰ ਵੀ ਅਰੋੜਾ ਦੇ ਨਾਲ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਵਿਧਾਇਕ ਦਾ ਮਾਮਲਾ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਏਟੀਪੀ ਨਾਲ ਸਬੰਧਿਤ ਹੈ। ਸਰਕਾਰੀ ਬੁਲਾਰੇ ਅਨੁਸਾਰ ਵਿਧਾਇਕ 'ਤੇ ਜਲੰਧਰ ਨਗਰ ਨਿਗਮ ਰਾਹੀਂ ਲੋਕਾਂ ਨੂੰ ਨੋਟਿਸ ਭੇਜਣ ਦਾ ਦੋਸ਼ ਹੈ। ਫਿਰ ਉਸਨੇ ਪੈਸੇ ਲਏ ਅਤੇ ਨੋਟਿਸ ਖਾਰਜ ਕਰਵਾ ਦਿੱਤੇ। ਇਸ ਮਾਮਲੇ ਵਿੱਚ ਐਫਆਈਆਰ ਵੀ ਦਰਜ ਕੀਤੀ ਗਈ ਹੈ।

ਵਿਧਾਇਕ ਦੀ ਸੁਰੱਖਿਆ ਵੀ ਲਈ ਗਈ ਵਾਪਸ

ਦੱਸ ਦਈਏ ਕਿ ਵਿਧਾਇਕ ਅਰੋੜਾ ਵਿਰੁੱਧ ਕਾਰਵਾਈ ਦੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਗਈਆਂ ਸਨ। ਅਰੋੜਾ ਦੀ ਸੁਰੱਖਿਆ ਕੁਝ ਦਿਨ ਪਹਿਲਾਂ ਵਾਪਸ ਲੈ ਲਈ ਗਈ ਸੀ। 'ਆਪ' ਨੇਤਾ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਸੰਨੀ ਆਹਲੂਵਾਲੀਆ ਨੇ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਰਮਨ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ, ਰਮਨ ਅਰੋੜਾ ਦੇ ਵਕੀਲ ਨੇ ਛਾਪੇਮਾਰੀ ਦੌਰਾਨ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਇਨਕਾਰ ਕਰ ਦਿੱਤਾ ਸੀ। ਹੈਰਾਨੀ ਦੀ ਗੱਲ ਹੈ ਕਿ ਵਿਧਾਨ ਸਭਾ ਦੀਆਂ ਨਵੀਆਂ ਕਮੇਟੀਆਂ 4 ਦਿਨ ਪਹਿਲਾਂ ਬਣਾਈਆਂ ਗਈਆਂ ਸਨ। ਇਸ ਵਿੱਚ ਰਮਨ ਅਰੋੜਾ ਨੂੰ ਪਬਲਿਕ ਅੰਡਰਟੇਕਿੰਗ ਕਮੇਟੀ ਦਾ ਮੈਂਬਰ ਵੀ ਬਣਾਇਆ ਗਿਆ।

ਸੀਐੱਮ ਮਾਨ ਦਾ ਬਿਆਨ

ਵਿਧਾਇਕ ਅਰੋੜੀ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਆਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਈ ਆਪਣਾ ਹੋਵੇ ਜਾ ਬੇਗਾਨਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Recent News