menu-icon
Punjabi Story Line
  • Home
  • News
  • Punjab
  • Lok Sabha Election 2024: ਗੁਰਦਾਸਪੁਰ ਸੀਟ ਤੋਂ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੇਗੀ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ!

Lok Sabha Election 2024: ਗੁਰਦਾਸਪੁਰ ਸੀਟ ਤੋਂ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੇਗੀ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ!

Lok Sabha Election 2024: ਕਵਿਤਾ ਭਾਜਪਾ ਤੋਂ ਟਿਕਟ ਦੀ ਮੰਗ ਕਰ ਰਹੀ ਸੀ, ਪਰ ਪਾਰਟੀ ਨੇ ਸੁਜਾਨਪੁਰ ਤੋਂ 3 ਵਾਰ ਵਿਧਾਇਕ ਰਹੇ ਦਿਨੇਸ਼ ਸਿੰਘ ਬੱਬੂ ਨੂੰ ਉਮੀਦਵਾਰ ਐਲਾਨ ਦਿੱਤਾ। ਟਿਕਟ ਨਾ ਮਿਲਣ ਤੋਂ ਬਾਅਦ ਕਵਿਤਾ ਪੂਰੀ ਤਰ੍ਹਾਂ ਨਾਲ ਹਮਲਾਵਰ ਹੈ ਅਤੇ ਚੋਣ ਲੜਨ ਦਾ ਮਨ ਬਣਾ ਚੁੱਕੀ ਹੈ। 

Date Updated Last Updated : 04 April 2024, 11:24 PM IST
Share:

Lok Sabha Election 2024: ਗੁਰਦਾਸਪੁਰ ਲੋਕ ਸਭਾ ਸੀਟ ਤੋਂ 4 ਵਾਰ ਭਾਜਪਾ ਦੇ ਸਾਂਸਦ ਰਹੇ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦੀ ਸ਼੍ਰੋਮਣੀ ਅਕਾਲੀ ਦਲ ਨਾਲ ਨੇੜਤਾ ਵਧਣ ਲੱਗੀ ਹੈ। ਕਵਿਤਾ ਭਾਜਪਾ ਤੋਂ ਟਿਕਟ ਦੀ ਮੰਗ ਕਰ ਰਹੀ ਸੀ, ਪਰ ਪਾਰਟੀ ਨੇ ਸੁਜਾਨਪੁਰ ਤੋਂ 3 ਵਾਰ ਵਿਧਾਇਕ ਰਹੇ ਦਿਨੇਸ਼ ਸਿੰਘ ਬੱਬੂ ਨੂੰ ਉਮੀਦਵਾਰ ਐਲਾਨ ਦਿੱਤਾ। ਟਿਕਟ ਨਾ ਮਿਲਣ ਤੋਂ ਬਾਅਦ ਕਵਿਤਾ ਪੂਰੀ ਤਰ੍ਹਾਂ ਨਾਲ ਹਮਲਾਵਰ ਹੈ ਅਤੇ ਚੋਣ ਲੜਨ ਦਾ ਮਨ ਬਣਾ ਚੁੱਕੀ ਹੈ। ਇਸ ਤੋਂ ਪਹਿਲਾਂ ‘ਆਪ’ ਵਿੱਚ ਉਨ੍ਹਾਂ ਦੀ ਟਿਕਟ ਪੱਕੀ ਮੰਨੀ ਜਾ ਰਹੀ ਸੀ, ਪਰ ਅਕਾਲੀ ਦਲ ਦੇ ਆਗੂਆਂ ਨਾਲ ਪ੍ਰੋਗਰਾਮ ਵਿੱਚ ਉਨ੍ਹਾਂ ਦੀ ਹਾਜ਼ਰੀ ਤੋਂ ਬਾਅਦ ਇਹ ਕਿਆਸ ਲਾਏ ਜਾ ਰਹੇ ਹਨ ਕਿ ਸ਼ਾਇਦ ਉਹ ਅਕਾਲੀ ਦਲ ਦੀ ਉਮੀਦਵਾਰ ਹੋ ਸਕਦੀ ਹੈ। ਅਕਾਲੀ ਦਲ ਵੀ ਇਸ ਸੀਟ ਤੋਂ ਵੱਡੇ ਚਿਹਰੇ ਦੀ ਤਲਾਸ਼ ਕਰ ਰਿਹਾ ਹੈ। ਗਠਜੋੜ ਕਾਰਨ ਢਾਈ ਦਹਾਕਿਆਂ ਤੋਂ ਇਸ ਸੀਟ 'ਤੇ ਸਿਰਫ਼ ਭਾਜਪਾ ਹੀ ਚੋਣ ਲੜ ਰਹੀ ਸੀ।

ਭਾਜਪਾ ਨਾਲ ਗਠਜੋੜ ਟੁਟਣ ਤੋਂ ਬਾਅਦ ਅਕਾਲੀ ਦਲ ਪਹਿਲੀ ਵਾਰ ਇੱਥੋਂ ਲੜੇਗਾ ਚੋਣ

ਗਠਜੋੜ ਨਾ ਹੋਣ ਕਾਰਨ ਅਕਾਲੀ ਦਲ ਪਹਿਲੀ ਵਾਰ ਇੱਥੋਂ ਚੋਣ ਲੜੇਗਾ। 2017 ਵਿੱਚ ਖੰਨਾ ਦੀ ਮੌਤ ਤੋਂ ਬਾਅਦ ਹੋਣ ਵਾਲੀ ਉਪ ਚੋਣ ਵਿੱਚ ਕਵਿਤਾ ਖੰਨਾ ਨੂੰ ਭਾਜਪਾ ਵੱਲੋਂ ਟਿਕਟ ਮਿਲਣ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ। ਲੰਬੀ ਖਿੱਚੋਤਾਣ ਤੋਂ ਬਾਅਦ ਪਾਰਟੀ ਨੇ ਸਵਰਨ ਸਲਾਰੀਆ ਨੂੰ ਮੈਦਾਨ ਵਿਚ ਉਤਾਰਿਆ ਸੀ। ਹਾਲਾਂਕਿ ਉਹ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਤੋਂ ਚੋਣ ਹਾਰ ਗਏ ਸਨ। ਕਵਿਤਾ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਟਿਕਟ ਦੀ ਮੰਗ ਕਰ ਰਹੀ ਸੀ ਪਰ ਭਾਜਪਾ ਨੇ ਇੱਥੇ ਅਦਾਕਾਰ ਸੰਨੀ ਦਿਓਲ ਨੂੰ ਮੈਦਾਨ ਵਿੱਚ ਉਤਾਰਿਆ ਸੀ। ਪਾਰਟੀ ਦਾ ਇਹ ਫੈਸਲਾ ਸਹੀ ਸਾਬਤ ਹੋਇਆ ਅਤੇ ਉਹ ਚੋਣ ਜਿੱਤ ਗਏ। ਇਸ ਵਾਰ ਪਾਰਟੀ ਨੇ ਦਿਨੇਸ਼ ਬੱਬੂ ਨੂੰ ਟਿਕਟ ਦੇ ਕੇ ਕਿਸੇ ਨੇਤਾ ਨੂੰ ਨਹੀਂ ਸਗੋਂ ਐਕਟਰ 'ਤੇ ਜੂਆ ਖੇਡਿਆ ਹੈ।

ਸਵਰਨ ਸਿੰਘ ਸਲਾਰੀਆ ਨੇ ਵੀ ਚੋਣ ਲੜਨ ਦਾ ਕੀਤਾ ਐਲਾਨ 

ਇਸ ਦੇ ਨਾਲ ਹੀ ਅੱਜ ਸਵਰਨ ਸਿੰਘ ਸਲਾਰੀਆ ਨੇ ਵੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਸਲਾਰੀਆ ਨੇ ਪ੍ਰੈਸ ਕਾਨਫਰੰਸ ਕਰਕੇ ਸੰਕੇਤ ਦਿੱਤੇ ਹਨ ਕਿ ਉਹ ਗੁਰਦਾਸਪੁਰ ਤੋਂ ਕਿਸੇ ਵੀ ਪਾਰਟੀ ਤੋਂ ਚੋਣ ਲੜਨਗੇ ਅਤੇ ਜਿੱਤਣਗੇ। ਹਾਲਾਂਕਿ ਸਲਾਰੀਆ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ ਕਿਸੇ ਪਾਰਟੀ ਤੋਂ ਚੋਣ ਲੜਨ ਜਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਹ ਇਕ ਹਫਤੇ ਦੇ ਅੰਦਰ ਇਸ ਦਾ ਐਲਾਨ ਕਰਨਗੇ। ਅਜਿਹੇ 'ਚ ਗੁਰਦਾਸਪੁਰ ਸੰਸਦੀ ਹਲਕੇ ਦੀ ਚੋਣ ਇਸ ਵਾਰ ਦਿਲਚਸਪ ਲੱਗ ਰਹੀ ਹੈ।

Recent News