menu-icon
Punjabi Story Line
  • Home
  • News
  • Punjab
  • ਤਰਨਤਾਰਨ 'ਚ ਮੁੜ ਪੈਣਗੀਆਂ ਵੋਟਾਂ, ਨਗਰ ਕੌਂਸਲ ਲਈ ਹੋਵੇਗੀ ਵੋਟਿੰਗ

ਤਰਨਤਾਰਨ 'ਚ ਮੁੜ ਪੈਣਗੀਆਂ ਵੋਟਾਂ, ਨਗਰ ਕੌਂਸਲ ਲਈ ਹੋਵੇਗੀ ਵੋਟਿੰਗ

ਇਹ ਰੀ-ਪੋਲ ਕਰਾਉਣ ਲਈ ਪ੍ਰਸ਼ਾਸਨ ਵੱਲੋ ਪੂਰੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ, ਤਾਂ ਜੋ ਇਹ ਰੀ-ਪੋਲ ਸ਼ਾਤਮਈ ਢੰਗ ਨਾਲ ਮੁਕੰਮਲ ਕਰਵਾਈ ਜਾ ਸਕੇ।

Date Updated Last Updated : 02 March 2025, 08:15 PM IST
Share:

ਮਿਊਂਂਸੀਪਲ ਕੌਂਸਲ ਤਰਨਤਾਰਨ ਦੀਆਂ ਆਮ ਚੋਣਾਂ 2025 ਮਿਤੀ 02 ਮਾਰਚ 2025 ਨੂੰ ਬੜੇ ਸ਼ਾਤਮਈ ਢੰਗ ਨਾਲ ਮੁਕੰਮਲ ਹੋਈਆਂ ਹਨ। ਪਰ ਇਹਨਾਂ ਚੋਣਾਂ ਸਮੇਂ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਦੀ ਚੋਣ ਤਕਨੀਕੀ ਕਾਰਨਾਂ ਕਰਕੇ ਮੁਕੰਮਲ ਨਹੀ ਹੋ ਸਕੀ। ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਮੈਜਿਸਟ੍ਰੇਟ ਤਰਨਤਾਰਨ ਰਾਹੁਲ ਆਈਏਐਸ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਦੀ ਰੀ-ਪੋਲ ਮਿਤੀ 04 ਮਾਰਚ 2025 ਨੂੰ ਕਰਾਉਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਰੀ-ਪੋਲ ਕਰਾਉਣ ਲਈ ਪ੍ਰਸ਼ਾਸਨ ਵੱਲੋ ਪੂਰੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ, ਤਾਂ ਜੋ ਇਹ ਰੀ-ਪੋਲ ਸ਼ਾਤਮਈ ਢੰਗ ਨਾਲ ਮੁਕੰਮਲ ਕਰਵਾਈ ਜਾ ਸਕੇ। ਰਿਟਰਨਿੰਗ ਅਫਸਰ-ਕਮ-ਡੀ. ਡੀ. ਪੀ. ਓ. ਤਰਨਤਾਰਨ ਨੂੰ ਹਰ ਪੱਖੋ ਇਹ ਚੋਣਾਂ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਦੇ ਨਿਰਦੇਸ਼ ਜਾਰੀ ਕਰ ਦਿਤੇ ਗਏ ਹਨ।

ਹਰੇਕ ਵੋਟਰ ਤੱਕ ਪਹੁੰਚੇਗੀ ਸੂਚਨਾ  

ਇਸ ਤੋਂ ਇਲਾਵਾ ਵਾਰਡ ਨੰਬਰ 3 ਵਿੱਚ ਇਸ ਰੀ-ਪੋਲ ਦੀ ਜਾਣਕਾਰੀ ਲਈ ਮੁਨਾਦੀ ਕਰਵਾਉਣ ਲਈ ਕਾਰਜ ਸਾਧਕ ਅਫਸਰ ਨਗਰ ਕੌਂਸਲ ਤਰਨ ਤਾਰਨ ਅਤੇ ਪ੍ਰੈਸ ਮੀਡੀਆ ਰਾਹੀ ਜਾਣਕਾਰੀ ਦੇ ਦਿੱਤੀ ਗਈ ਹੈ, ਤਾਂ ਜੋ ਇਸ ਰੀ-ਪੋਲ ਵਿੱਚ ਕੋਈ ਵੀ ਵੋਟਰ ਵੋਟ ਪਾਉਣ ਤੋ ਵਾਂਝਾ ਨਾ ਰਹੇ। ਵਾਰਡ ਨੰਬਰ 3 ਤੋਂ ਚੋਣ ਲੜ ਰਹੇ, ਉਮੀਦਵਾਰਾਂ ਨੂੰ ਇਸ ਰੀ-ਪੋਲ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ।

Recent News