menu-icon
Punjabi Story Line
  • Home
  • News
  • Sports
  • IND vs AFG: ਟੀਮ ਇੰਡੀਆ ਨੂੰ ਝੱਟਕਾ, ਅਫਗਾਨਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ਤੋਂ ਬਾਹਰ ਹੋਏ ਹਾਰਦਿਕ ਪਾਂਡਿਆ

IND vs AFG: ਟੀਮ ਇੰਡੀਆ ਨੂੰ ਝੱਟਕਾ, ਅਫਗਾਨਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ਤੋਂ ਬਾਹਰ ਹੋਏ ਹਾਰਦਿਕ ਪਾਂਡਿਆ

ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਅਫਗਾਨਿਸਤਾਨ ਖ਼ਿਲਾਫ਼ ਹੋਣ ਵਾਲੀ ਵਨਡੇ ਸੀਰੀਜ਼ ਤੋਂ ਬਾਹਰਹੋ ਗਏ ਹਨ। ਇਸਦਾ ਕਾਰਨ ਉਹਨਾਂ ਦੀ ਜਾਂਘ ਵਿੱਚ ਆਈ ਸੱਟ ਹੈ ਤੇ ਰਿਕਵਰੀ ਨੂੰ ਲਗਭਗ ਤਿੰਨ ਹਫ਼ਤਿਆਂ ਦਾ ਸਮਾਂ ਲਗ ਸਕਦਾ ਹੈ।

Date Updated Last Updated : 10 June 2026, 01:37 PM IST
Share:

  

IND vs AFG: ਟੀਮ ਇੰਡੀਆ ਨੂੰ ਝੱਟਕਾ, ਅਫਗਾਨਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ਤੋਂ ਬਾਹਰ ਹੋਏ ਹਾਰਦਿਕ ਪਾਂਡਿਆ 

ਸੱਟ ਕਾਰਨ ਅਫਗਾਨਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ਤੋਂ ਬਾਹਰ ਹਾਰਦਿਕ ਪੰਡਿਆ


ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਨੂੰ ਅਫਗਾਨਿਸਤਾਨ ਖ਼ਿਲਾਫ਼ ਹੋਣ ਵਾਲੀ ਵਨਡੇ ਸੀਰੀਜ਼ ਤੋਂ ਪਹਿਲਾਂ ਵੱਡਾ ਝਟਕਾ ਲੱਗਿਆ ਹੈ। ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਸੱਟ ਕਾਰਨ ਪੂਰੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਇਹ ਖ਼ਬਰ ਫਿਟਨੈਸ ਟੈਸਟ ਦੇ ਪਾਸ ਹੋਣ ਤੋਂ ਇੱਕ ਦਿਨ ਬਾਦ ਆਈ ਹੈ।

ਬੀਸੀਸੀਆਈ ਦੀ ਮੈਡੀਕਲ ਟੀਮ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਹਾਰਦਿਕ ਨੂੰ "ਲੋ-ਗ੍ਰੇਡ ਕੁਆਡ੍ਰਿਸੈਪਸ ਸਟ੍ਰੇਨ" ਹੋਇਆ ਹੈ, ਜੋ ਕਿ ਜਾਂਘ ਦੇ ਅੱਗੇ ਵਾਲੇ ਹਿੱਸੇ ਦੀ ਮਾਸਪੇਸ਼ੀ ਨਾਲ ਜੁੜੀ ਸੱਟ ਹੈ। ਡਾਕਟਰੀ ਟੀਮ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ ਲਗਭਗ ਤਿੰਨ ਹਫ਼ਤਿਆਂ ਦਾ ਸਮਾਂ ਦੱਸਿਆ ਹੈ।

ਫਿਟਨੈੱਸ ਜਾਂਚ ਦੌਰਾਨ ਸਾਹਮਣੇ ਆਈ ਸੱਟ

ਹਾਰਦਿਕ ਪਾਂਡਿਆ ਹਾਲ ਹੀ ਵਿੱਚ ਆਈਪੀਐਲ ਦੌਰਾਨ ਲੱਗੀ ਪਿੱਠ ਦੀ ਸੱਟ ਤੋਂ ਉਭਰਨ ਤੋਂ ਬਾਅਦ ਬੈਂਗਲੁਰੂ ਸਥਿਤ ਬੀਸੀਸੀਆਈ ਦੇ ਸੈਂਟਰ ਆਫ ਐਕਸੀਲੈਂਸ ਵਿੱਚ ਫਿਟਨੈੱਸ ਕਲੀਅਰੈਂਸ ਲਈ ਪਹੁੰਚੇ ਸਨ। ਇਸ ਦੌਰਾਨ ਕੀਤੇ ਗਏ ਮੈਡੀਕਲ ਮੁਲਾਂਕਣ ਵਿੱਚ ਉਨ੍ਹਾਂ ਦੀ ਨਵੀਂ ਸੱਟ ਦਾ ਪਤਾ ਲੱਗਾ।

ਰਿਪੋਰਟਾਂ ਮੁਤਾਬਕ, ਫਿਟਨੈੱਸ ਟੈਸਟਿੰਗ ਦੌਰਾਨ ਲੰਬੇ ਸਪੈੱਲ ਦੀ ਗੇਂਦਬਾਜ਼ੀ ਕਰਨ ਕਾਰਨ ਇਹ ਸਮੱਸਿਆ ਸਾਹਮਣੇ ਆਈ ਹੋ ਸਕਦੀ ਹੈ। ਫਿਲਹਾਲ ਮੈਡੀਕਲ ਟੀਮ ਉਨ੍ਹਾਂ ਦੀ ਰਿਕਵਰੀ 'ਤੇ ਨਜ਼ਰ ਰੱਖ ਰਹੀ ਹੈ।

ਟੀਮ ਦੇ ਸੰਤੁਲਨ 'ਤੇ ਪਵੇਗਾ ਅਸਰ

ਹਾਰਦਿਕ ਦਾ ਬਾਹਰ ਹੋਣਾ ਭਾਰਤੀ ਟੀਮ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਉਹ ਮੱਧਕ੍ਰਮ ਵਿੱਚ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾਉਣ ਦੇ ਨਾਲ-ਨਾਲ ਤੇਜ਼ ਗੇਂਦਬਾਜ਼ੀ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੇ ਬਾਹਰ ਹੋਣ ਨਾਲ ਟੀਮ ਪ੍ਰਬੰਧਨ ਨੂੰ ਆਲਰਾਊਂਡਰ ਵਿਭਾਗ ਵਿੱਚ ਨਵੀਆਂ ਰਣਨੀਤੀਆਂ ਬਣਾਉਣੀਆਂ ਪੈ ਸਕਦੀਆਂ ਹਨ।

ਅਫਗਾਨਿਸਤਾਨ ਸੀਰੀਜ਼ ਲਈ ਭਾਰਤੀ ਟੀਮ

ਸ਼ੁਭਮਨ ਗਿੱਲ ਦੀ ਅਗਵਾਈ ਹੇਠ ਭਾਰਤੀ ਟੀਮ ਅਫਗਾਨਿਸਤਾਨ ਦੇ ਖ਼ਿਲਾਫ਼ ਵਨਡੇ ਸੀਰੀਜ਼ ਖੇਡੇਗੀ। ਟੀਮ ਵਿੱਚ ਰੋਹਿਤ ਸ਼ਰਮਾ, ਯਸ਼ਸਵੀ ਜੈਸਵਾਲ, ਸ਼੍ਰੇਅਸ ਅਈਅਰ, ਕੇਐਲ ਰਾਹੁਲ ਅਤੇ ਈਸ਼ਾਨ ਕਿਸ਼ਨ ਵਰਗੇ ਤਜਰਬੇਕਾਰ ਅਤੇ ਨੌਜਵਾਨ ਬੱਲੇਬਾਜ਼ ਸ਼ਾਮਲ ਹਨ।

ਹਾਰਦਿਕ ਦੀ ਗੈਰਹਾਜ਼ਰੀ ਵਿੱਚ ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ ਅਤੇ ਹਰਸ਼ ਦੁਬੇ ਵਰਗੇ ਖਿਡਾਰੀਆਂ 'ਤੇ ਵਾਧੂ ਜ਼ਿੰਮੇਵਾਰੀ ਆ ਸਕਦੀ ਹੈ।

ਸੀਰੀਜ਼ ਦਾ ਕਾਰਜਕ੍ਰਮ

ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੁਕਾਬਲਾ 13 ਜੂਨ ਨੂੰ ਧਰਮਸ਼ਾਲਾ ਵਿੱਚ ਖੇਡਿਆ ਜਾਵੇਗਾ। ਦੂਜਾ ਮੈਚ 17 ਜੂਨ ਨੂੰ ਲਖਨਊ ਵਿੱਚ ਅਤੇ ਤੀਜਾ ਤੇ ਆਖਰੀ ਮੁਕਾਬਲਾ 20 ਜੂਨ ਨੂੰ ਚੇਨਈ ਵਿੱਚ ਹੋਵੇਗਾ।

 
 

Recent News