menu-icon
Punjabi Story Line
  • Home
  • News
  • Sports
  • Commonwealth Games: ਝੰਡੂ ਕੁਮਾਰ ਨੇ ਰੌਸ਼ਨ ਕੀਤਾ ਦੇਸ਼ ਦਾ ਨਾਂਅ, ਪੈਰਾ ਪਾਵਰਲਿਫਟਿੰਗ ਵਿੱਚ ਜਿੱਤਿਆ ਕਾਂਸੀ ਦਾ ਤਗਮਾ

Commonwealth Games: ਝੰਡੂ ਕੁਮਾਰ ਨੇ ਰੌਸ਼ਨ ਕੀਤਾ ਦੇਸ਼ ਦਾ ਨਾਂਅ, ਪੈਰਾ ਪਾਵਰਲਿਫਟਿੰਗ ਵਿੱਚ ਜਿੱਤਿਆ ਕਾਂਸੀ ਦਾ ਤਗਮਾ

ਗਲਾਸਗੋ ਵਿੱਚ ਹੋ ਰਹੀਆਂ ਕਾਮਨਵੈਲਥ ਗੇਮਜ਼ ਵਿੱਚ ਝੰਡੂ ਕੁਮਾਰ ਨੇ ਪਹਿਲਾ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਉਸਨੇ ਪੈਰਾ ਪਾਵਰਲਿਫਟਿੰਗ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਤਗਮਾ ਖਾਤਾ ਖੋਲ੍ਹਿਆ। 

Date Updated Last Updated : 25 July 2026, 08:56 AM IST
Share:

ਨਵੀਂ ਦਿੱਲੀ: ਗਲਾਸਗੋ ਵਿੱਚ ਖੇਡੀਆਂ ਜਾ ਰਹੀਆਂ ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) ਦੇ ਦੂਸਰੇ ਦਿਨ ਭਾਰਤ ਨੇ ਇੱਕ ਮੈਡਲ ਜਿੱਤ ਕੇ ਅਤੇ ਸ਼ਾਨਦਾਰ ਪ੍ਰਦਸ਼ਨ ਦਿਖਾ ਦੇਸ਼ ਦਾ ਨਾਂਅ ਰੌਸ਼ਨ ਕਰ ਦਿੱਤਾ। ਝੰਡੂ ਕੁਮਾਰ ਨੇ ਪੈਰਾ ਪਾਵਰਲਿਫਟਿੰਗ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਗਲਾਸਗੋ ਵਿੱਚ ਭਾਰਤ ਦਾ ਤਗਮਾ ਖਾਤਾ ਖੋਲ੍ਹਿਆ। ਇਸ ਤੋਂ ਇਲਾਵਾ, ਭਾਰਤੀ ਐਥਲੀਟਾਂ ਨੇ ਤੈਰਾਕੀ, ਮੁੱਕੇਬਾਜ਼ੀ ਅਤੇ ਲਾਅਨ ਬਾਊਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਝੰਡੂ ਕੁਮਾਰ ਨੇ ਰੌਸ਼ਨ ਕੀਤਾ ਨਾਂਅ 

ਝੰਡੂ ਕੁਮਾਰ ਨੇ ਪੁਰਸ਼ਾਂ ਦੇ ਹੈਵੀਵੇਟ ਪੈਰਾ-ਪਾਵਰਲਿਫਟਿੰਗ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਤਗਮਾ ਖਾਤਾ ਖੋਲ੍ਹਿਆ। ਪੋਲੀਓ ਤੋਂ ਉਭਰੇ 28 ਸਾਲਾ ਖਿਡਾਰੀ ਨੇ 181 ਕਿਲੋਗ੍ਰਾਮ ਅਤੇ 190 ਕਿਲੋਗ੍ਰਾਮ ਦੇ ਭਾਰ ਨੂੰ ਸਫਲਤਾਪੂਰਵਕ ਚੁੱਕ ਕੇ 130.9 ਅੰਕ ਪ੍ਰਾਪਤ ਕੀਤੇ।

 

ਇਸੇ ਮੁਕਾਬਲੇ ਵਿੱਚ ਭਾਰਤ ਦੇ ਦੂਜੇ ਖਿਡਾਰੀ ਸੁਧੀਰ ਨੇ 114.1 ਅੰਕਾਂ ਨਾਲ ਛੇਵਾਂ ਸਥਾਨ ਹਾਸਲ ਕੀਤਾ। ਨਾਈਜੀਰੀਆ ਦੇ ਇਦਰੀਸ ਰਿਲੁਵਾਨ ਨੇ ਸੋਨ ਤਮਗਾ ਜਿੱਤਿਆ, ਜਦਕਿ ਮੈਥਿਊ ਹਾਰਡਿੰਗ ਨੇ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ।

ਅਸ਼ੋਕ ਮਲਿਕ ਤਮਗੇ ਤੋਂ ਰਹੇ ਵਾਂਝੇ

ਪੁਰਸ਼ ਲਾਈਟਵੇਟ ਪੈਰਾ ਪਾਵਰਲਿਫਟਿੰਗ ਵਿੱਚ ਭਾਰਤ ਦੇ ਅਸ਼ੋਕ ਮਲਿਕ ਤਮਗੇ ਤੋਂ ਥੋੜ੍ਹੇ ਫਰਕ ਨਾਲ ਚੁੱਕ ਗਏ। ਉਨ੍ਹਾਂ ਨੇ 143.8 ਅੰਕਾਂ ਨਾਲ ਚੌਥਾ ਸਥਾਨ ਹਾਸਲ ਕੀਤਾ। ਇਸ ਵਰਗ ਵਿੱਚ ਇੰਗਲੈਂਡ ਦੇ ਮਾਰਕ ਸਵਾਨ ਨੇ ਸੋਨਾ, ਨਾਈਜੀਰੀਆ ਦੇ ਰੋਲੈਂਡ ਇਜ਼ੁਰੁਇਕੇ ਨੇ ਚਾਂਦੀ ਅਤੇ ਮਲੇਸ਼ੀਆ ਦੇ ਬੋਨੀ ਬੁਨਯਾਓ ਗੁਸਟਿਨ ਨੇ ਕਾਂਸੀ ਦਾ ਤਮਗਾ ਜਿੱਤਿਆ। ਭਾਰਤ ਦੇ ਪਰਮਜੀਤ ਕੁਮਾਰ 135.6 ਅੰਕਾਂ ਨਾਲ ਸੱਤਵੇਂ ਸਥਾਨ 'ਤੇ ਰਹੇ।

ਕਾਰਤਿਕ ਬੁਦੀਗਿਨਾ ਤੈਰਾਕੀ ਵਿੱਚ ਪੋਡੀਅਮ ਤੋਂ ਥੋੜ੍ਹੇ ਦੂਰ

ਪੁਰਸ਼ਾਂ ਦੀ 100 ਮੀਟਰ ਫ੍ਰੀਸਟਾਈਲ ਐੱਸ-13 ਫਾਈਨਲ ਵਿੱਚ ਭਾਰਤ ਦੇ ਕਾਰਤਿਕ ਬੁਦੀਗਿਨਾ ਨੇ ਸ਼ਾਨਦਾਰ ਕੋਸ਼ਿਸ਼ ਕੀਤੀ, ਪਰ ਉਹ ਚੌਥੇ ਸਥਾਨ 'ਤੇ ਰਹੇ ਅਤੇ ਤਮਗਾ ਜਿੱਤਣ ਤੋਂ ਖੁੰਝ ਗਏ। ਉਨ੍ਹਾਂ ਨੇ 57.57 ਸਕਿੰਟ ਵਿੱਚ ਦੌੜ ਪੂਰੀ ਕੀਤੀ। ਟੀਮ ਦੇ ਸਾਥੀ ਇਮਾਮ ਅਲੀ ਨੇ 1:03.73 ਸਕਿੰਟ ਦਾ ਸਮਾਂ ਲੈ ਕੇ ਸੱਤਵਾਂ ਸਥਾਨ ਹਾਸਲ ਕੀਤਾ।

ਦੱਖਣੀ ਅਫਰੀਕਾ ਦੇ ਨਾਥਨ ਹੈਂਡ੍ਰਿਕਸ ਨੇ ਸੋਨ ਤਮਗਾ ਜਿੱਤਿਆ, ਜਦਕਿ ਸਕਾਟਲੈਂਡ ਦੇ ਸਟੀਫਨ ਕਲੇਗ ਅਤੇ ਇੰਗਲੈਂਡ ਦੇ ਮੈਥਿਊ ਰੈਡਫਰਨ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਆਪਣੇ ਨਾਮ ਕੀਤੇ।

ਹੀਟ ਰਾਊਂਡ ਵਿੱਚ ਵੀ ਕੀਤਾ ਸੀ ਪ੍ਰਭਾਵਸ਼ਾਲੀ ਪ੍ਰਦਰਸ਼ਨ

ਫਾਈਨਲ ਤੋਂ ਪਹਿਲਾਂ ਹੋਏ ਹੀਟ ਮੁਕਾਬਲਿਆਂ ਵਿੱਚ ਕਾਰਤਿਕ ਬੁਦੀਗਿਨਾ ਨੇ 57.10 ਸਕਿੰਟ ਦੇ ਸਮੇਂ ਨਾਲ ਤੀਜਾ ਸਥਾਨ ਹਾਸਲ ਕਰਕੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਇਮਾਮ ਅਲੀ ਨੇ ਵੀ 1:05.32 ਸਕਿੰਟ ਦੇ ਸਮੇਂ ਨਾਲ ਫਾਈਨਲ ਵਿੱਚ ਜਗ੍ਹਾ ਬਣਾਈ ਸੀ।

ਜਾਦੂਮਣੀ ਸਿੰਘ ਦੀ ਮੁੱਕੇਬਾਜ਼ੀ ਵਿੱਚ ਜਿੱਤ

ਭਾਰਤੀ ਮੁੱਕੇਬਾਜ਼ ਜਾਦੂਮਣੀ ਸਿੰਘ ਨੇ ਪੁਰਸ਼ਾਂ ਦੇ 55 ਕਿਲੋਗ੍ਰਾਮ ਵਰਗ ਵਿੱਚ ਆਪਣੀ ਮੁਹਿੰਮ ਜਿੱਤ ਨਾਲ ਸ਼ੁਰੂ ਕੀਤੀ। ਉਨ੍ਹਾਂ ਨੇ ਸਕਾਟਲੈਂਡ ਦੇ ਐਰੋਨ ਕਲੇਨ ਨੂੰ ਇਕਤਰਫ਼ਾ ਅੰਦਾਜ਼ ਵਿੱਚ ਹਰਾਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਦਾਖ਼ਲਾ ਲਿਆ। ਹੁਣ ਉਨ੍ਹਾਂ ਦਾ ਸਾਹਮਣਾ ਪਾਕਿਸਤਾਨ ਦੇ ਸੁਮਾਮਾ ਰਹਿਮਾਨ ਨਾਲ ਹੋਵੇਗਾ।

ਸ੍ਰੀਹਰੀ ਨਟਰਾਜ ਦੀ ਮੁਹਿੰਮ ਸੈਮੀਫਾਈਨਲ ਵਿੱਚ ਸਮਾਪਤ

ਭਾਰਤ ਦੇ ਮਸ਼ਹੂਰ ਤੈਰਾਕ ਸ੍ਰੀਹਰੀ ਨਟਰਾਜ ਪੁਰਸ਼ਾਂ ਦੀ 50 ਮੀਟਰ ਬੈਕਸਟ੍ਰੋਕ ਸਪਰਧਾ ਵਿੱਚ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ। ਉਨ੍ਹਾਂ ਨੇ 25.29 ਸਕਿੰਟ ਵਿੱਚ ਰੇਸ ਪੂਰੀ ਕੀਤੀ ਅਤੇ ਸੈਮੀਫਾਈਨਲ ਵਿੱਚ ਸੱਤਵੇਂ ਸਥਾਨ 'ਤੇ ਰਹੇ।

ਲਾਨ ਬੌਲਜ਼ ਵਿੱਚ ਭਾਰਤ ਦੀ ਲਗਾਤਾਰ ਸਫਲਤਾ

ਮਹਿਲਾ ਪੇਅਰਜ਼ ਮੁਕਾਬਲੇ ਵਿੱਚ ਰੂਪਾ ਰਾਣੀ ਤਿਰਕੀ ਅਤੇ ਪਿੰਕੀ ਸਿੰਘ ਦੀ ਜੋੜੀ ਨੇ ਦੱਖਣੀ ਅਫਰੀਕਾ ਨੂੰ 2-0 (6-4, 7-5) ਨਾਲ ਹਰਾਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ।

ਅੰਕ ਸੂਚੀ ਵਿੱਚ ਭਾਰਤ ਨੇ ਬਣਾਈ ਟਾਪ-10 ਵਿੱਚ ਜਗ੍ਹਾ

ਝੰਡੂ ਕੁਮਾਰ ਦੇ ਕਾਂਸੀ ਦੇ ਤਮਗੇ ਨਾਲ ਭਾਰਤ ਨੇ ਕਾਮਨਵੈਲਥ ਗੇਮਜ਼ 2026 ਦੀ ਤਮਗਾ ਸੂਚੀ ਵਿੱਚ ਆਪਣਾ ਖਾਤਾ ਖੋਲ੍ਹ ਲਿਆ ਹੈ। ਇੱਕ ਕਾਂਸੀ ਦੇ ਤਮਗੇ ਨਾਲ ਭਾਰਤ ਨੌਵੇਂ ਸਥਾਨ 'ਤੇ ਪਹੁੰਚ ਗਿਆ ਹੈ। ਆਸਟ੍ਰੇਲੀਆ 13 ਤਮਗਿਆਂ ਨਾਲ ਪਹਿਲੇ ਸਥਾਨ 'ਤੇ ਕਾਬਜ਼ ਹੈ। ਗਲਾਸਗੋ ਵਿੱਚ ਹੋ ਰਹੀਆਂ ਇਨ੍ਹਾਂ ਖੇਡਾਂ ਵਿੱਚ ਕੁੱਲ 74 ਦੇਸ਼ ਹਿੱਸਾ ਲੈ ਰਹੇ ਹਨ।

Recent News