menu-icon
Punjabi Story Line
  • Home
  • News
  • Sports
  • IND vs AFG: ਟੀਮ ਇੰਡੀਆ ਨੇ ਅਫਗਾਨ ਗੇਂਦਬਾਜ਼ਾਂ ਦੀ ਕੀਤੀ ਖੂਬ ਧੁਲਾਈ, ਪਹਿਲੀ ਪਾਰੀ 'ਚ ਬਣਾਈਆਂ 564 ਦੌੜਾਂ 

IND vs AFG: ਟੀਮ ਇੰਡੀਆ ਨੇ ਅਫਗਾਨ ਗੇਂਦਬਾਜ਼ਾਂ ਦੀ ਕੀਤੀ ਖੂਬ ਧੁਲਾਈ, ਪਹਿਲੀ ਪਾਰੀ 'ਚ ਬਣਾਈਆਂ 564 ਦੌੜਾਂ 

ਭਾਰਤ ਤੇ ਅਫਗਾਨਿਸਤਾਨ ਵਿਚਾਲੇ ਖੇਡੇ ਜਾ ਰਹੇ ਇਕਲੌਤੇ ਟੈਸਟ ਮੈਚ ਵਿੱਚ ਟੀਮ ਇੰਡੀਆ ਸ਼ਾਨਦਾਰ ਪ੍ਰਦਰਸ਼ਨ ਕਰਦੀ ਨਜਰ ਆਈ। ਟੀਮ ਇੰਡੀਆ ਦੇ ਲਈ ਕੇਐਲ ਰਾਹੁਲ ਅਤੇ ਸ਼ੁਭਮਨ ਗਿੱਲ ਨੇ ਸ਼ਾਨਦਾਰ ਸ਼ਤਕ ਲਗਾਏ। ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 564 ਦੌੜਾਂ ਬਣਾਈਆਂ।

Date Updated Last Updated : 07 June 2026, 02:50 PM IST
Share:

ਨਿਊ ਚੰਡੀਗੜ੍ਹ: ਅਫਗਾਨਿਸਤਾਨ ਖ਼ਿਲਾਫ਼ ਖੇਡੇ ਜਾ ਰਹੇ ਇਕਲੌਤੇ ਟੈਸਟ ਮੈਚ ਵਿੱਚ ਭਾਰਤੀ ਬੱਲੇਬਾਜ਼ਾਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਨਜਰ ਆ ਰਹੇ ਹਨ। ਉਹਨਾਂ ਨੇ ਪਹਿਲੀ ਪਾਰੀ ਵਿੱਚ ਹੀ ਵੱਡਾ ਸਕੋਰ ਖੜ੍ਹਾ ਕਰ ਦਿੱਤਾ। ਟੀਮ ਇੰਡੀਆ ਨੇ 127 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ 'ਤੇ 564 ਦੌੜਾਂ ਬਣਾਉਣ ਤੋਂ ਬਾਅਦ ਆਪਣੀ ਪਾਰੀ ਘੋਸ਼ਿਤ ਕਰ ਦਿੱਤੀ। ਕਪਤਾਨ ਸ਼ੁਭਮਨ ਗਿੱਲ ਅਤੇ ਕੇਐਲ ਰਾਹੁਲ ਦੇ ਸੈਂਕੜਿਆਂ ਨੇ ਭਾਰਤ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਰਾਹੁਲ ਅਤੇ ਸਾਈ ਸੁਦਰਸ਼ਨ ਨੇ ਪਾਰੀ ਨੂੰ ਸੰਭਾਲਿਆ

ਭਾਰਤ ਦੀ ਸ਼ੁਰੂਆਤ ਠੀਕ ਰਹੀ, ਹਾਲਾਂਕਿ ਬੱਲੇਬਾਜ਼ ਯਸ਼ਸਵੀ ਜੈਸਵਾਲ 24 ਦੌੜਾਂ ਬਣਾਕੇ ਜਲਦੀ ਆਊਟ ਹੋ ਗਏ। ਇਸ ਤੋਂ ਬਾਅਦ ਕੇਐਲ ਰਾਹੁਲ ਅਤੇ ਸਾਈ ਸੁਦਰਸ਼ਨ ਨੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਲੈ ਗਏ।

ਰਾਹੁਲ ਨੇ ਸੰਭਲ ਕੇ ਬੱਲੇਬਾਜ਼ੀ ਕਰਦਿਆਂ 165 ਗੇਂਦਾਂ 'ਤੇ 100 ਦੌੜਾਂ ਬਣਾਈਆਂ, ਜਿਸ ਦੌਰਾਨ ਉਨ੍ਹਾਂ ਨੇ 11 ਚੌਕੇ ਵੀ ਜੜੇ। ਦੂਜੇ ਪਾਸੇ ਸਾਈ ਸੁਦਰਸ਼ਨ ਨੇ ਵੀ ਹਮਲਾਵਰ ਅੰਦਾਜ਼ ਵਿੱਚ 104 ਗੇਂਦਾਂ 'ਤੇ 81 ਦੌੜਾਂ ਬਣਾਈਆਂ ਅਤੇ ਆਪਣੀ ਪਾਰੀ ਵਿੱਚ 13 ਚੌਕੇ ਲਗਾਏ। ਦੋਵਾਂ ਵਿਚਾਲੇ ਹੋਈ ਸਾਂਝੇਦਾਰੀ ਨੇ ਭਾਰਤ ਦੇ ਵੱਡੇ ਸਕੋਰ ਦੀ ਬੁਨਿਆਦ ਰੱਖੀ।

ਕਪਤਾਨ ਗਿੱਲ ਨੇ ਜੜਿਆ ਸ਼ਾਨਦਾਰ ਸੈਂਕੜਾ

ਕਪਤਾਨ ਸ਼ੁਭਮਨ ਗਿੱਲ ਨੇ ਵੀ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਈ। ਉਨ੍ਹਾਂ ਨੇ 177 ਗੇਂਦਾਂ ਦਾ ਸਾਹਮਣਾ ਕਰਦਿਆਂ 126 ਦੌੜਾਂ ਦੀ ਕਪਤਾਨੀ ਪਾਰੀ ਖੇਡੀ। ਇਸ ਦੌਰਾਨ ਗਿੱਲ ਦੇ ਬੱਲੇ ਤੋਂ 15 ਚੌਕੇ ਅਤੇ ਇੱਕ ਛੱਕਾ ਵੀ ਨਿਕਲਿਆ।

ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਵੀ ਤੇਜ਼ ਰਫ਼ਤਾਰ ਨਾਲ ਦੌੜਾਂ ਜੋੜੀਆਂ। ਉਨ੍ਹਾਂ ਨੇ 121 ਗੇਂਦਾਂ ਵਿੱਚ 81 ਦੌੜਾਂ ਬਣਾਈਆਂ, ਜਿਸ ਵਿੱਚ 6 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਧਰੁਵ ਜੁਰੇਲ 19 ਦੌੜਾਂ ਹੀ ਬਣਾ ਸਕੇ, ਪਰ ਹੇਠਲੇ ਕ੍ਰਮ ਵਿੱਚ ਵਾਸ਼ਿੰਗਟਨ ਸੁੰਦਰ ਨੇ ਨਾਬਾਦ 52 ਦੌੜਾਂ ਦੀ ਕੀਮਤੀ ਪਾਰੀ ਖੇਡੀ।

ਇਸ ਤੋਂ ਇਲਾਵਾ ਮਾਨਵ ਸੁਥਾਰ ਨੇ 28 ਅਤੇ ਮੁਹੰਮਦ ਸਿਰਾਜ ਨੇ 22 ਦੌੜਾਂ ਦਾ ਯੋਗਦਾਨ ਦੇ ਕੇ ਟੀਮ ਦਾ ਸਕੋਰ 550 ਤੋਂ ਪਾਰ ਪਹੁੰਚਾਇਆ।

ਸਲੀਮ ਸੈਫੀ ਨੇ ਦਿਖਾਇਆ ਦਮ

ਅਫਗਾਨਿਸਤਾਨ ਦੀ ਗੇਂਦਬਾਜ਼ੀ ਵਿੱਚ ਤੇਜ਼ ਗੇਂਦਬਾਜ਼ ਮੁਹੰਮਦ ਸਲੀਮ ਸੈਫੀ ਵੀ ਸਭ ਤੋਂ ਪ੍ਰਭਾਵਸ਼ਾਲੀ ਰਹੇ। ਉਨ੍ਹਾਂ ਨੇ ਇਕੱਲੇ ਹੀ ਭਾਰਤੀ ਬੱਲੇਬਾਜ਼ਾਂ ਨੂੰ ਚੁਣੌਤੀ ਦਿੱਤੀ ਅਤੇ 27 ਓਵਰਾਂ ਵਿੱਚ 140 ਦੌੜਾਂ ਦੇ ਕੇ 6 ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ।

ਸੈਫੀ ਨੇ ਯਸ਼ਸਵੀ ਜੈਸਵਾਲ, ਸਾਈ ਸੁਦਰਸ਼ਨ, ਸ਼ੁਭਮਨ ਗਿੱਲ, ਧਰੁਵ ਜੁਰੇਲ, ਮਾਨਵ ਸੁਥਾਰ ਅਤੇ ਮੁਹੰਮਦ ਸਿਰਾਜ ਨੂੰ ਆਊਟ ਕੀਤਾ। ਉਨ੍ਹਾਂ ਤੋਂ ਇਲਾਵਾ ਜ਼ਿਆਉਰ ਰਹਿਮਾਨ ਸ਼ਰੀਫੀ ਅਤੇ ਅਫਗਾਨ ਕਪਤਾਨ ਹਸ਼ਮਤੁੱਲਾਹ ਸ਼ਾਹਿਦੀ ਨੂੰ ਇੱਕ-ਇੱਕ ਵਿਕਟ ਮਿਲੀ।
 

Recent News