menu-icon
Punjabi Story Line
  • Home
  • News
  • Sports
  • World Cup: ਅੱਜ ਸ਼੍ਰੀਲੰਕਾ ਨਾਲ ਹੋਵੇਗਾ ਭਾਰਤ ਦਾ ਮੁਕਾਬਲਾ

World Cup: ਅੱਜ ਸ਼੍ਰੀਲੰਕਾ ਨਾਲ ਹੋਵੇਗਾ ਭਾਰਤ ਦਾ ਮੁਕਾਬਲਾ

ਵਨਡੇ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਸਾਹਮਣਾ ਅੱਜ ਦੁਪਹਿਰ 2 ਵਜੇ ਸ਼੍ਰੀਲੰਕਾ ਨਾਲ ਹੋਵੇਗਾ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਟਾਸ ਮੈਚ ਤੋਂ ਅੱਧਾ ਘੰਟਾ ਪਹਿਲਾਂ ਦੁਪਹਿਰ 1:30 ਵਜੇ ਹੋਵੇਗਾ। ਹੁਣ ਤੱਕ ਭਾਰਤ ਵਿਸ਼ਵ ਕੱਪ ਵਿੱਚ ਆਪਣੇ ਸਾਰੇ ਮੁਕਾਬਲੇ ਜਿਤੀ ਹੈ। ਉਥੇ ਹੀ ਸ਼੍ਰੀਲੰਕਾ ਸਿਰਫ 2 ਹੀ ਮੈਚ ਜਿਤ ਸਕੀ ਹੈ। […]

Date Updated Last Updated : 02 November 2023, 11:14 AM IST
Share:

ਵਨਡੇ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਸਾਹਮਣਾ ਅੱਜ ਦੁਪਹਿਰ 2 ਵਜੇ ਸ਼੍ਰੀਲੰਕਾ ਨਾਲ ਹੋਵੇਗਾ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਟਾਸ ਮੈਚ ਤੋਂ ਅੱਧਾ ਘੰਟਾ ਪਹਿਲਾਂ ਦੁਪਹਿਰ 1:30 ਵਜੇ ਹੋਵੇਗਾ। ਹੁਣ ਤੱਕ ਭਾਰਤ ਵਿਸ਼ਵ ਕੱਪ ਵਿੱਚ ਆਪਣੇ ਸਾਰੇ ਮੁਕਾਬਲੇ ਜਿਤੀ ਹੈ। ਉਥੇ ਹੀ ਸ਼੍ਰੀਲੰਕਾ ਸਿਰਫ 2 ਹੀ ਮੈਚ ਜਿਤ ਸਕੀ ਹੈ। ਦਸ ਦੇਈਏ ਕਿ ਸ਼੍ਰੀਲੰਕਾ ਦੀ ਟੀਮ ਨੂੰ ਭਾਰਤ ਨੇ ਏਸ਼ਿਆ ਕੱਪ ਦੇ ਫਾਇਨਲ ਵਿੱਚ ਇਕ ਤਰਫਾ ਮੁਕਾਬਲੇ ਵਿੱਚ ਹਰਾਇਆ ਸੀ। ਸ਼੍ਰੀਲੰਕਾ ਨੂੰ ਭਾਰਤ ਨੇ 2011 ‘ਚ ਇਸੇ ਮੈਦਾਨ ‘ਤੇ ਹਰਾ ਕੇ 28 ਸਾਲਾਂ ਬਾਅਦ ਦੂਜੀ ਵਾਰ ਵਨਡੇ ਵਿਸ਼ਵ ਕੱਪ ਜਿੱਤਿਆ ਸੀ।

ਭਾਰਤ ਕੋਲ ਫਿਰ ਤੋਂ ਨੰਬਰ ਇਕ ਬਣਨ ਦਾ ਮੌਕਾ

ਮੇਜ਼ਬਾਨ ਭਾਰਤ ਪਹਿਲੇ 6 ਮੈਚ ਜਿੱਤ ਕੇ 12 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ ‘ਤੇ ਹੈ। ਅੱਜ ਸ਼੍ਰੀਲੰਕਾ ਨੂੰ ਹਰਾ ਕੇ ਟੀਮ ਇੰਡੀਆ ਸੈਮੀਫਾਈਨਲ ਲਈ ਕੁਆਲੀਫਾਈ ਕਰ ਸਕਦੀ ਹੈ ਅਤੇ ਫਿਰ ਤੋਂ ਟੇਬਲ ਟਾਪਰ ਬਣ ਸਕਦੀ ਹੈ। ਜਦਕਿ ਸ਼੍ਰੀਲੰਕਾ 6 ਮੈਚਾਂ ‘ਚ 2 ਜਿੱਤਾਂ ਅਤੇ 4 ਹਾਰਾਂ ਨਾਲ 4 ਅੰਕਾਂ ਨਾਲ ਅੰਕ ਸੂਚੀ ‘ਚ 7ਵੇਂ ਨੰਬਰ ‘ਤੇ ਹੈ। ਇਕ ਹੋਰ ਹਾਰ ਨਾਲ ਸ਼੍ਰੀਲੰਕਾ ਦੀਆਂ ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਲਗਭਗ ਖਤਮ ਹੋ ਜਾਣਗੀਆਂ। ਇਸ ਹਾਰ ਤੋਂ ਬਾਅਦ ਟੀਮ ਨੂੰ ਅਗਲੇ ਦੋ ਮੈਚ ਜਿੱਤਣੇ ਹੋਣਗੇ ਅਤੇ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੀ ਹਾਰ ਲਈ ਦੁਆ ਵੀ ਕਰਨੀ ਹੋਵੇਗੀ।

Recent News