menu-icon
Punjabi Story Line
  • Home
  • News
  • Sports
  • ਵਿਸ਼ਵ ਕੱਪ ਭਾਰਤ ਦਾ ਆਖਰੀ ਲੀਗ ਮੈਚ ਅੱਜ ਨੀਦਰਲੈਂਡ ਨਾਲ

ਵਿਸ਼ਵ ਕੱਪ ਭਾਰਤ ਦਾ ਆਖਰੀ ਲੀਗ ਮੈਚ ਅੱਜ ਨੀਦਰਲੈਂਡ ਨਾਲ

ਦੋਵੇਂ ਟੀਮਾਂ ਲੀਗ ਪੜਾਅ ਦਾ 45ਵਾਂ ਅਤੇ ਆਖਰੀ ਮੈਚ ਖੇਡਣਗੀਆਂ। ਟੀਮ ਇੰਡੀਆ ਟੂਰਨਾਮੈਂਟ 'ਚ ਲਗਾਤਾਰ 8 ਮੈਚ ਜਿੱਤ ਕੇ ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ ਅਤੇ ਟੇਬਲ ਵਿੱਚ ਪਹਿਲੇ ਨੰਬਰ ਤੇ ਹੈ। 

Date Updated Last Updated : 12 November 2023, 01:23 PM IST
Share:

ਵਨਡੇ ਵਿਸ਼ਵ ਕੱਪ 'ਚ ਭਾਰਤ ਅੱਜ ਆਪਣਾ ਆਖਰੀ ਲੀਗ ਮੈਚ ਖੇਡੇਗਾ। ਦੀਵਾਲੀ ਦੇ ਮੌਕੇ 'ਤੇ ਭਾਰਤੀ ਟੀਮ ਦਾ ਸਾਹਮਣਾ ਨੀਦਰਲੈਂਡ ਨਾਲ ਹੋਵੇਗਾ। ਵਿਸ਼ਵ ਕੱਪ 'ਚ ਭਾਰਤ ਅਜੇ ਤੱਕ ਅਜੇਤੂ ਹੈ। ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਦੁਪਹਿਰ 2 ਵਜੇ ਮੈਜ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਲੀਗ ਪੜਾਅ ਦਾ 45ਵਾਂ ਅਤੇ ਆਖਰੀ ਮੈਚ ਖੇਡਣਗੀਆਂ। ਟੀਮ ਇੰਡੀਆ ਟੂਰਨਾਮੈਂਟ 'ਚ ਲਗਾਤਾਰ 8 ਮੈਚ ਜਿੱਤ ਕੇ ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ ਅਤੇ ਟੇਬਲ ਵਿੱਚ ਪਹਿਲੇ ਨੰਬਰ ਤੇ ਹੈ। ਭਾਰਤੀ ਟੀਮ ਪਹਿਲੀ ਵਾਰ ਵਿਸ਼ਵ ਕੱਪ 'ਚ ਲਗਾਤਾਰ 9 ਮੈਚ ਜਿੱਤਣਾ ਚਾਹੇਗੀ। ਦੂਜੇ ਪਾਸੇ ਨੀਦਰਲੈਂਡ ਅੱਜ ਦਾ ਮੈਚ ਜਿੱਤ ਕੇ 2025 ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰਨਾ ਚਾਹੇਗਾ। ਬੈਂਗਲੁਰੂ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।

ਟੀਮ ਇੰਡੀਆ 16 ਅੰਕਾਂ ਨਾਲ ਅੰਕ ਸੂਚੀ 'ਚ ਸਿਖਰ 'ਤੇ

ਮੇਜ਼ਬਾਨ ਅਤੇ ਟੇਬਲ ਟਾਪਰ ਭਾਰਤ ਟੂਰਨਾਮੈਂਟ ਦੀ ਇਕਲੌਤੀ ਅਜੇਤੂ ਟੀਮ ਹੈ। ਟੀਮ ਨੇ 8 ਮੈਚਾਂ 'ਚੋਂ 8 ਜਿੱਤੇ ਅਤੇ ਹੁਣ 9ਵੇਂ ਮੈਚ 'ਚ ਨੀਦਰਲੈਂਡ ਨਾਲ ਭਿੜੇਗੀ। ਟੀਮ ਇੰਡੀਆ 16 ਅੰਕਾਂ ਨਾਲ ਅੰਕ ਸੂਚੀ 'ਚ ਸਿਖਰ 'ਤੇ ਹੈ ਪਰ ਨੀਦਰਲੈਂਡ 10ਵੇਂ ਨੰਬਰ 'ਤੇ ਹੈ। ਡੱਚ ਟੀਮ 8 ਮੈਚਾਂ 'ਚੋਂ ਸਿਰਫ 2 ਹੀ ਜਿੱਤ ਸਕੀ, ਟੀਮ ਦੇ ਸਿਰਫ 4 ਅੰਕ ਹਨ। ਭਾਰਤ ਅਤੇ ਨੀਦਰਲੈਂਡ ਵਿਚਾਲੇ ਹੁਣ ਤੱਕ ਸਿਰਫ ਦੋ ਵਨਡੇ ਖੇਡੇ ਗਏ ਹਨ। ਭਾਰਤ ਨੇ ਦੋਵੇਂ ਵਾਰ ਜਿੱਤ ਦਰਜ ਕੀਤੀ ਅਤੇ ਦੋਵੇਂ ਮੈਚ ਵਿਸ਼ਵ ਕੱਪ ਵਿੱਚ ਖੇਡੇ ਗਏ। 2003 ਵਿੱਚ ਭਾਰਤ ਨੇ 68 ਦੌੜਾਂ ਨਾਲ ਅਤੇ 2011 ਵਿੱਚ 5 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।

ਵਨਡੇ ਕਰੀਅਰ ਦਾ 50ਵਾਂ ਸੈਂਕੜਾ ਲਗਾਉਣਾ ਚਾਹੁਣਗੇ ਵਿਰਾਟ ਕੋਹਲੀ 

ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਆਪਣੇ ਵਨਡੇ ਕਰੀਅਰ ਦਾ 50ਵਾਂ ਸੈਂਕੜਾ ਲਗਾਉਣਾ ਚਾਹੇਗਾ। ਵਿਰਾਟ ਕੋਹਲੀ ਕੋਲ ਨੀਦਰਲੈਂਡ ਦੇ ਖਿਲਾਫ ਸਭ ਤੋਂ ਵੱਧ ਵਨਡੇ ਸੈਂਕੜਿਆਂ ਦਾ ਰਿਕਾਰਡ ਬਣਾਉਣ ਦਾ ਸੁਨਹਿਰੀ ਮੌਕਾ ਹੋਵੇਗਾ। ਅਜਿਹੇ 'ਚ ਵਿਰਾਟ ਆਪਣੇ ਆਈਡਲ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦੇਣਗੇ। ਭਾਰਤੀ ਕਪਤਾਨ ਰੋਹਿਤ ਸ਼ਰਮਾ ਕੋਲ ਦੱਖਣੀ ਅਫਰੀਕਾ ਦੇ ਬੱਲੇਬਾਜ਼ ਏਬੀ ਡਿਵਿਲੀਅਰਜ਼ ਦਾ ਰਿਕਾਰਡ ਤੋੜਨ ਦਾ ਸੁਨਹਿਰੀ ਮੌਕਾ ਹੈ। ਰੋਹਿਤ ਸ਼ਰਮਾ ਨੇ 2023 'ਚ ਵਨਡੇ 'ਚ 58 ਛੱਕੇ ਲਗਾਏ ਹਨ। ਜੇਕਰ ਉਹ ਇੱਕ ਹੋਰ ਛੱਕਾ ਮਾਰਦਾ ਹੈ ਤਾਂ ਉਹ ਏਬੀ ਡਿਵਿਲੀਅਰਸ (2015 ਵਿੱਚ 58 ਛੱਕੇ) ਦਾ ਰਿਕਾਰਡ ਤੋੜ ਦੇਵੇਗਾ। ਰੋਹਿਤ ਸ਼ਰਮਾ ਜਿਸ ਤਰ੍ਹਾਂ ਦੀ ਫਾਰਮ 'ਚ ਹੈ, ਉਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਰਿਕਾਰਡ ਆਸਾਨੀ ਨਾਲ ਟੁੱਟ ਜਾਵੇਗਾ।

Recent News