ਫਲੈਟਾਂ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਕਬੂਤਰਾਂ ਦੀ ਗੰਦਗੀ ਅਤੇ ਸ਼ੋਰ ਤੋਂ ਪਰੇਸ਼ਾਨ ਰਹਿੰਦੇ ਹਨ। ਹਰ ਰੋਜ਼ ਬਾਲਕਨੀ ਸਾਫ਼ ਕਰਨਾ ਅਤੇ ਕਬੂਤਰਾਂ ਨੂੰ ਉਡਾਉਣਾ ਕਈ ਲੋਕਾਂ ਲਈ ਵੱਡੀ ਮੁਸੀਬਤ ਬਣ ਜਾਂਦਾ ਹੈ। ਅਜਿਹੀ ਹੀ ਸਮੱਸਿਆ ਇੱਕ ਭਾਰਤੀ ਸਾਫਟਵੇਅਰ ਇੰਜੀਨੀਅਰ ਨਾਲ ਵੀ ਹੋਈ। ਪਰ ਉਸਨੇ ਆਮ ਲੋਕਾਂ ਵਾਂਗ ਡੰਡਾ ਜਾਂ ਜਾਲੀ ਲਗਾਉਣ ਦੀ ਥਾਂ ਆਪਣੀ ਤਕਨੀਕੀ ਸੋਚ ਵਰਤੀ ਅਤੇ AI ਦੀ ਮਦਦ ਨਾਲ ਇੱਕ ਖਾਸ ਡਿਵਾਈਸ ਤਿਆਰ ਕਰ ਦਿੱਤੀ।
ਇੰਜੀਨੀਅਰ ਨੇ ਆਪਣੀ ਬਾਲਕਨੀ ਵਿੱਚ ਇੱਕ ਕੈਮਰਾ ਲਗਾਇਆ ਜੋ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਜੋੜਿਆ ਗਿਆ ਹੈ। ਇਹ ਡਿਵਾਈਸ ਇਸ ਤਰ੍ਹਾਂ ਪ੍ਰੋਗਰਾਮ ਕੀਤੀ ਗਈ ਹੈ ਕਿ ਇਹ ਇਨਸਾਨਾਂ, ਹਵਾ ਵਿੱਚ ਹਿਲਦੇ ਕੱਪੜਿਆਂ ਅਤੇ ਕਬੂਤਰਾਂ ਵਿੱਚ ਆਸਾਨੀ ਨਾਲ ਫਰਕ ਕਰ ਸਕਦੀ ਹੈ। ਜਿਵੇਂ ਹੀ ਕੋਈ ਕਬੂਤਰ ਬਾਲਕਨੀ ਵਿੱਚ ਬੈਠਦਾ ਹੈ, AI ਉਸਨੂੰ ਤੁਰੰਤ ਪਛਾਣ ਲੈਂਦੀ ਹੈ ਅਤੇ ਆਟੋਮੈਟਿਕ ਵਾਟਰ ਗਨ ਨੂੰ ਸਿਗਨਲ ਭੇਜ ਦਿੰਦੀ ਹੈ। ਕੁਝ ਸਕਿੰਟਾਂ ਵਿੱਚ ਹੀ ਪਾਣੀ ਦੀ ਬੌਛਾਰ ਕਬੂਤਰ ਵੱਲ ਜਾਂਦੀ ਹੈ ਅਤੇ ਉਹ ਉੱਡ ਜਾਂਦਾ ਹੈ।
THIS GUY BUILT AN AUTOMATED PIGEON DEFENSE SYSTEM FOR HIS BALCONY
— Om Patel (@om_patel5) May 14, 2026
pigeons kept nesting on his balcony so he engineered a full detection and deterrent system
here's how it works:
1\ camera captures video in real time
2\ an AI model identifies the pigeon in real time
3\ a water… pic.twitter.com/GHiBoH3t7j
ਇਸ ਡਿਵਾਈਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਨਾਲ ਪੰਛੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਪਾਣੀ ਦੀ ਧਾਰ ਸਿਰਫ਼ ਇੰਨੀ ਹੁੰਦੀ ਹੈ ਕਿ ਕਬੂਤਰ ਡਰ ਕੇ ਉੱਡ ਜਾਣ। ਨਾ ਕੋਈ ਜਾਲ, ਨਾ ਕੋਈ ਜ਼ਹਿਰ ਅਤੇ ਨਾ ਹੀ ਕੋਈ ਹਿੰਸਾ। ਇਸ ਕਾਰਨ ਲੋਕ ਇਸ ਡਿਵਾਈਸ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ ਅਤੇ ਇਸਨੂੰ “ਹਾਈਟੈਕ ਕਬੂਤਰ ਸੁਰੱਖਿਆ ਸਿਸਟਮ” ਕਹਿ ਰਹੇ ਹਨ। ਕਈ ਲੋਕਾਂ ਨੇ ਕਿਹਾ ਕਿ ਇਹ ਸ਼ਹਿਰੀ ਘਰਾਂ ਲਈ ਬਹੁਤ ਕੰਮ ਦੀ ਤਕਨੀਕ ਸਾਬਤ ਹੋ ਸਕਦੀ ਹੈ।
ਇਸ AI ਡਿਵਾਈਸ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਲੱਖਾਂ ਲੋਕ ਵੇਖ ਚੁੱਕੇ ਹਨ ਅਤੇ ਲੋਕ ਮਜ਼ੇਦਾਰ ਕਮੈਂਟ ਵੀ ਕਰ ਰਹੇ ਹਨ। ਕਿਸੇ ਨੇ ਲਿਖਿਆ ਕਿ “ਕਬੂਤਰ ਵੀ ਸੋਚ ਰਿਹਾ ਹੋਵੇਗਾ ਕਿ ਬੈਠਦੇ ਹੀ ਮੀਂਹ ਕਿਵੇਂ ਪੈ ਗਿਆ”, ਜਦਕਿ ਦੂਜੇ ਯੂਜ਼ਰ ਨੇ ਕਿਹਾ “ਦੇਸੀ ਇੰਜੀਨੀਅਰ ਦਾ ਦਿਮਾਗ ਸੱਚਮੁੱਚ ਕਮਾਲ ਦਾ ਹੈ।” ਕਈ ਲੋਕਾਂ ਨੇ ਇਸ ਜੁਗਾੜ ਨੂੰ AI ਦਾ ਸਭ ਤੋਂ ਮਜ਼ੇਦਾਰ ਇਸਤੇਮਾਲ ਵੀ ਦੱਸਿਆ।
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਿਰਫ਼ ਇੱਕ ਮਜ਼ੇਦਾਰ ਵੀਡੀਓ ਨਹੀਂ, ਸਗੋਂ ਇਸ ਗੱਲ ਦੀ ਮਿਸਾਲ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਰੋਜ਼ਾਨਾ ਦੀਆਂ ਛੋਟੀਆਂ ਸਮੱਸਿਆਵਾਂ ਹੱਲ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ। ਭਾਰਤ ਵਿੱਚ ਜੁਗਾੜ ਅਤੇ ਟੈਕਨਾਲੋਜੀ ਦਾ ਇਹ ਮੇਲ ਹੁਣ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਕਈ ਲੋਕ ਹੁਣ ਇਸ ਤਰ੍ਹਾਂ ਦੀ ਡਿਵਾਈਸ ਆਪਣੇ ਘਰਾਂ ਲਈ ਵੀ ਬਣਾਉਣ ਵਿੱਚ ਦਿਲਚਸਪੀ ਦਿਖਾ ਰਹੇ ਹਨ।