London's Heathrow Airport closed until midnight : ਲੰਡਨ ਦਾ ਹੀਥਰੋ ਹਵਾਈ ਅੱਡਾ ਅੱਧੀ ਰਾਤ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਫੈਸਲਾ ਉੱਥੇ ਬਿਜਲੀ ਦੀ ਗੰਭੀਰ ਸਮੱਸਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਸ਼ੁੱਕਰਵਾਰ ਸਵੇਰੇ ਇੱਕ ਪੋਸਟ ਵਿੱਚ, ਹਵਾਈ ਅੱਡਾ ਅਥਾਰਟੀ ਨੇ ਯਾਤਰੀਆਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਹੋਰ ਵੇਰਵਿਆਂ ਲਈ ਯਾਤਰੀਆਂ ਨੂੰ ਏਅਰਲਾਈਨ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਹਵਾਈ ਅੱਡਾ ਅਥਾਰਟੀ ਨੇ ਇਸ ਸੰਬੰਧੀ ਇੱਕ x ਪੋਸਟ ਵੀ ਪੋਸਟ ਕੀਤੀ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਹਵਾਈ ਅੱਡੇ ਨੂੰ ਬਿਜਲੀ ਸਪਲਾਈ ਕਰਨ ਵਾਲੇ ਇੱਕ ਬਿਜਲੀ ਸਬਸਟੇਸ਼ਨ ਵਿੱਚ ਅੱਗ ਲੱਗਣ ਕਾਰਨ ਹੀਥਰੋ ਵਿਖੇ ਬਿਜਲੀ ਦੀ ਭਾਰੀ ਕਿੱਲਤ ਹੈ। ਸਾਡੇ ਯਾਤਰੀਆਂ ਅਤੇ ਸਾਥੀਆਂ ਦੀ ਸੁਰੱਖਿਆ ਲਈ, ਹੀਥਰੋ 21 ਮਾਰਚ ਨੂੰ ਰਾਤ 11.59 ਵਜੇ ਤੱਕ ਬੰਦ ਰਹੇਗਾ।
Due to a fire at an electrical substation supplying the airport, Heathrow is experiencing a significant power outage.
— Heathrow Airport (@HeathrowAirport) March 21, 2025
To maintain the safety of our passengers and colleagues, Heathrow will be closed until 23h59 on 21 March.
Passengers are advised not to travel to the airport… pic.twitter.com/7SWNJP8ojd
ਹਵਾਈ ਅੱਡਾ ਅਥਾਰਟੀ ਨੇ ਅੱਗੇ ਲਿਖਿਆ ਕਿ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ ਨਾ ਜਾਣ ਅਤੇ ਵਧੇਰੇ ਜਾਣਕਾਰੀ ਲਈ ਆਪਣੀ ਏਅਰਲਾਈਨ ਨਾਲ ਸੰਪਰਕ ਕਰਨ। ਸਾਨੂੰ ਹੋਈ ਅਸੁਵਿਧਾ ਲਈ ਅਫ਼ਸੋਸ ਹੈ। ਹਵਾਈ ਅੱਡੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹਾਲਾਂਕਿ ਅੱਗ ਬੁਝਾਉਣ ਵਾਲੇ ਕੰਮ ਕਰ ਰਹੇ ਹਨ, ਇਹ ਸਪੱਸ਼ਟ ਨਹੀਂ ਹੈ ਕਿ ਬਿਜਲੀ ਕਦੋਂ ਬਹਾਲ ਹੋ ਸਕਦੀ ਹੈ। ਅਸੀਂ ਸਥਿਤੀ ਨੂੰ ਸੁਲਝਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ।
📹 POWER BLAZE IN LONDON SHUTS DOWN UK’S BUSIEST AIRPORT, HEATHROW – REPORTS
— Sputnik (@SputnikInt) March 21, 2025
Firefighters are struggling to contain a major blaze at the Hayes electrical substation, causing evacuations and widespread power outages, Sky News reported.
Videos from social media pic.twitter.com/XwfAopJYvq
ਕਈ ਉਡਾਣਾਂ ਪਹਿਲਾਂ ਹੀ ਡਾਇਵਰਟ ਕੀਤੀਆਂ ਜਾ ਚੁੱਕੀਆਂ ਹਨ। ਜਦੋਂ ਕਿ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਕੰਮ ‘ਚ ਕਾਫ਼ੀ ਵਿਘਨ ਪੈਣ ਦੀ ਉਮੀਦ ਹੈ। ਇਸ ਦੌਰਾਨ, ਸਕਾਟਿਸ਼ ਅਤੇ ਦੱਖਣੀ ਬਿਜਲੀ ਨੈੱਟਵਰਕ ਨੇ ਕਿਹਾ ਕਿ ਅੱਗ ਨੌਰਥ ਹਾਈਡ ਸਬਸਟੇਸ਼ਨ 'ਤੇ ਲੱਗੀ ਸੀ ਅਤੇ ਐਮਰਜੈਂਸੀ ਸੇਵਾਵਾਂ ਮੌਕੇ 'ਤੇ ਮੌਜੂਦ ਹਨ। ਹੇਅਸ, ਹਾਉਂਸਲੋ ਅਤੇ ਆਲੇ ਦੁਆਲੇ ਦੇ ਇਲਾਕਿਆਂ (ਲੰਡਨ) ਵਿੱਚ ਸਾਡੇ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਹਨ । ਅੱਗ ਵਾਲੀ ਥਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਸਥਾਨਕ ਨਿਵਾਸੀਆਂ ਅਤੇ ਐਮਰਜੈਂਸੀ ਟੀਮਾਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ।