menu-icon
Punjabi Story Line
  • Home
  • News
  • Crime
  • ਫਾਜ਼ਿਲਕਾ 'ਚ ਕਿਸਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ, 25 ਦਿਨਾਂ ਪਹਿਲਾਂ ਕਰਜ਼ਾ ਲੈ ਕੇ ਖਰੀਦਿਆ ਸੀ ਟਰੈਕਟਰ

ਫਾਜ਼ਿਲਕਾ 'ਚ ਕਿਸਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ, 25 ਦਿਨਾਂ ਪਹਿਲਾਂ ਕਰਜ਼ਾ ਲੈ ਕੇ ਖਰੀਦਿਆ ਸੀ ਟਰੈਕਟਰ

ਘਟਨਾ ਵਾਲੇ ਦਿਨ ਰਣਜੀਤ ਦਾ ਪੂਰਾ ਪਰਿਵਾਰ ਸਰ੍ਹੋਂ ਦੀ ਵਾਢੀ ਕਰਨ ਨੇੜਲੇ ਪਿੰਡ ਗਿਆ ਹੋਇਆ ਸੀ। ਰਾਤ ਨੂੰ ਜਦੋਂ ਪਰਿਵਾਰ ਵਾਪਸ ਪਰਤਿਆ ਤਾਂ ਰਣਜੀਤ ਦੇ ਕਮਰੇ ਨੂੰ ਤਾਲਾ ਲੱਗਿਆ ਹੋਇਆ ਮਿਲਿਆ।

Date Updated Last Updated : 21 March 2025, 09:49 AM IST
Share:

ਪੰਜਾਬ ਅੰਦਰ ਲਗਾਤਾਰ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਤੇ ਇਹ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਫਾਜ਼ਿਲਕਾ ਦੇ ਅਬੋਹਰ ਦੇ ਪਿੰਡ ਦਾਨੇਵਾਲਾ ਸਤਕੋਸੀ 'ਚ 45 ਸਾਲਾ ਕਿਸਾਨ ਰਣਜੀਤ ਸਿੰਘ ਨੇ ਆਪਣੇ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਰਣਜੀਤ ਸਿੰਘ ਤਿੰਨ ਬੱਚਿਆਂ ਦਾ ਪਿਤਾ ਸੀ। ਘਟਨਾ ਦੇਰ ਰਾਤ ਵਾਪਰੀ। ਰਣਜੀਤ ਸਿੰਘ ਨੇ 25 ਦਿਨ ਪਹਿਲਾਂ ਕਰਜ਼ਾ ਲੈ ਕੇ ਨਵਾਂ ਟਰੈਕਟਰ ਖ਼ਰੀਦਿਆ ਸੀ। ਇੱਥੋਂ ਤੱਕ ਕਿ ਟਰੈਕਟਰ ਦੀ ਪਹਿਲੀ ਕਿਸ਼ਤ ਵੀ ਅਜੇ ਤੱਕ ਅਦਾ ਨਹੀਂ ਕੀਤੀ ਗਈ। ਉਹ ਦਿਹਾੜੀਦਾਰ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਚਲਾ ਰਿਹਾ ਸੀ।

ਪਰਿਵਾਰ ਵਾਢੀ ਕਰਨ ਗਿਆ ਸੀ 

ਘਟਨਾ ਵਾਲੇ ਦਿਨ ਰਣਜੀਤ ਦਾ ਪੂਰਾ ਪਰਿਵਾਰ ਸਰ੍ਹੋਂ ਦੀ ਵਾਢੀ ਕਰਨ ਨੇੜਲੇ ਪਿੰਡ ਗਿਆ ਹੋਇਆ ਸੀ। ਰਾਤ ਨੂੰ ਜਦੋਂ ਪਰਿਵਾਰ ਵਾਪਸ ਪਰਤਿਆ ਤਾਂ ਰਣਜੀਤ ਦੇ ਕਮਰੇ ਨੂੰ ਤਾਲਾ ਲੱਗਿਆ ਹੋਇਆ ਮਿਲਿਆ। ਜਦੋਂ ਦਰਵਾਜ਼ਾ ਖੜਕਾਇਆ ਤਾਂ ਕੋਈ ਜਵਾਬ ਨਹੀਂ ਆਇਆ। ਪਰਿਵਾਰਕ ਮੈਂਬਰਾਂ ਨੇ ਖਿੜਕੀ ਤੋਂ ਦੇਖਿਆ ਤਾਂ ਰਣਜੀਤ ਲਟਕਿਆ ਹੋਇਆ ਮਿਲਿਆ। ਪਰਿਵਾਰ ਵਾਲਿਆਂ ਨੇ ਤੁਰੰਤ ਦਰਵਾਜ਼ਾ ਤੋੜ ਕੇ ਉਸਨੂੰ ਫਾਹੇ ਤੋਂ ਉਤਾਰਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਧਾਰਾ 194 ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ। ਦੂਜੇ ਪਾਸੇ ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਪਰਿਵਾਰ ਦੀ ਮਦਦ ਦੀ ਮੰਗ ਵੀ ਕੀਤੀ। 

Recent News