ਫਿਲਾਡੈਲਫੀਆ ਦੀ ਰਹਿਣ ਵਾਲੀ 53 ਸਾਲਾ Kelsey Abernathy McLean ਆਪਣੇ ਪਰਿਵਾਰ ਨਾਲ ਬਾਰਬੀਕਿਊ ਡਿਨਰ ਕਰ ਰਹੀ ਸੀ। ਸਭ ਕੁਝ ਆਮ ਚੱਲ ਰਿਹਾ ਸੀ ਕਿ ਅਚਾਨਕ ਸਟੀਕ ਦਾ ਇੱਕ ਟੁਕੜਾ ਉਸਦੇ ਗਲੇ ਵਿੱਚ ਫਸ ਗਿਆ। ਇਸ ਕਾਰਨ ਉਸਦੀ ਵਿੰਡ ਪਾਈਪ ਪੂਰੀ ਤਰ੍ਹਾਂ ਬੰਦ ਹੋ ਗਈ ਅਤੇ ਉਹ ਸਾਹ ਨਹੀਂ ਲੈ ਸਕੀ। ਪਰਿਵਾਰ ਨੇ ਤੁਰੰਤ “ਹੇਮਲਿਖ ਮੈਨਿਊਵਰ” ਵਰਗੀ ਐਮਰਜੈਂਸੀ ਤਕਨੀਕ ਵੀ ਅਪਣਾਈ, ਪਰ ਕੋਈ ਫਾਇਦਾ ਨਹੀਂ ਹੋਇਆ। ਕੁਝ ਹੀ ਸਕਿੰਟਾਂ ਵਿੱਚ ਉਸਦਾ ਸਰੀਰ ਬੇਸੁੱਧ ਹੋ ਗਿਆ ਅਤੇ ਸਾਹਾਂ ਰੁਕ ਗਈਆਂ। ਡਾਕਟਰਾਂ ਮੁਤਾਬਕ ਉਹ ਲਗਭਗ ਸਾਢੇ ਤਿੰਨ ਮਿੰਟ ਤੱਕ ਇਸ ਹਾਲਤ ਵਿੱਚ ਰਹੀ।
ਕੇਲਸੀ ਨੇ ਦੱਸਿਆ ਕਿ ਜਿਵੇਂ ਹੀ ਉਸਦੀ ਅੱਖਾਂ ਬੰਦ ਹੋਈਆਂ, ਉਸਨੂੰ ਮਹਿਸੂਸ ਹੋਇਆ ਕਿ ਉਹ ਕਿਸੇ ਡੂੰਘੇ ਹਨੇਰੇ ਵਿੱਚ ਡੁੱਬਦੀ ਜਾ ਰਹੀ ਹੈ। ਉੱਥੇ ਨਾ ਕੋਈ ਆਵਾਜ਼ ਸੀ ਅਤੇ ਨਾ ਹੀ ਸਮੇਂ ਦਾ ਕੋਈ ਅਹਿਸਾਸ। ਪਰ ਉਸਨੇ ਇੱਕ ਅਜੀਬ ਜਿਹਾ ਸਕੂਨ ਅਤੇ ਪਿਆਰ ਮਹਿਸੂਸ ਕੀਤਾ। ਉਸਦਾ ਕਹਿਣਾ ਹੈ ਕਿ ਉਸਦੇ ਸਾਹਮਣੇ ਉਸਦੀ ਪੂਰੀ ਜ਼ਿੰਦਗੀ ਇੱਕ ਫਿਲਮ ਵਾਂਗ ਚੱਲਣ ਲੱਗੀ। ਉਸਨੇ ਆਪਣੇ ਹਰ ਚੰਗੇ ਅਤੇ ਮੰਦੇ ਕੰਮ ਨੂੰ ਮੁੜ ਮਹਿਸੂਸ ਕੀਤਾ। ਕੇਲਸੀ ਦੇ ਮੁਤਾਬਕ ਉਸ ਪਲ ਉਸਨੂੰ ਆਪਣੇ ਕਈ ਸ਼ਬਦਾਂ ਅਤੇ ਕਰਮਾਂ ਲਈ ਪਛਤਾਵਾ ਵੀ ਹੋਇਆ।
ਇਸ ਘਟਨਾ ਤੋਂ ਬਾਅਦ ਕੇਲਸੀ ਦੀ ਜ਼ਿੰਦਗੀ ਨੂੰ ਦੇਖਣ ਦੀ ਸੋਚ ਪੂਰੀ ਤਰ੍ਹਾਂ ਬਦਲ ਗਈ ਹੈ। ਉਸਦਾ ਕਹਿਣਾ ਹੈ ਕਿ ਲੋਕ ਪੂਰੀ ਜ਼ਿੰਦਗੀ ਪੈਸੇ, ਸ਼ੌਰਤ ਅਤੇ ਸਟੇਟਸ ਬਣਾਉਣ ਵਿੱਚ ਲਗੇ ਰਹਿੰਦੇ ਹਨ, ਪਰ ਮੌਤ ਤੋਂ ਬਾਅਦ ਇਨ੍ਹਾਂ ਚੀਜ਼ਾਂ ਦੀ ਕੋਈ ਕੀਮਤ ਨਹੀਂ ਰਹਿੰਦੀ। ਉਸਨੇ ਕਿਹਾ ਕਿ “ਉੱਥੇ ਸਿਰਫ਼ ਤੁਹਾਡੇ ਕਰਮ ਹੀ ਤੁਹਾਡੇ ਨਾਲ ਜਾਂਦੇ ਹਨ।”