Courtesy: ai image
ਮੁੰਬਈ: ਕਈ ਲੋਕਾਂ ਨੂੰ ਆਪਣੇ ਘਰ ਲੱਡੂ ਗੋਪਾਲ ਰੱਖਣ ਦਾ ਬੇਹਦ ਸ਼ੌਂਕ ਹੁੰਦਾ ਹੈ। ਸ਼ੌਂਕ ਹੀ ਨਹੀਂ, ਲੋਕ ਉਨ੍ਹਾਂ ਦੀ ਪੂਰੇ ਤਨ-ਮਨ ਤੋਂ ਸੇਵਾ ਕਰਦੇ ਹਨ। ਸਵੇਰੇ ਸ਼ਾਮ ਭੋਗ ਲਗਾਉਂਦੇ ਹਨ ਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਜਾ ਕੇ ਰੱਖਦੇ ਹਨ। ਜੇਕਰ ਤੁਹਾਡੇ ਘਰ ਵਿੱਚ ਵੀ ਲੱਡੂ ਗੋਪਾਲ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਖ਼ਾਸ ਹੈ। ਤੁਹਾਨੂੰ ਘਰ 'ਚ ਲੱਡੂ ਗੋਪਾਲ ਰੱਖਣ ਤੋਂ ਪਹਿਲਾਂ ਇਹ ਜਰੂਰ ਜਾਣ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸੇਵਾ ਕਿਸ ਪ੍ਰਕਾਰ ਕੀਤੀ ਜਾਵੇ ਜੋ ਘਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਖੁਸ਼ਹਾਲੀ ਤੇ ਸੁੱਖ ਆਵੇ। ਇਸੇ ਕੜੀ 'ਚ ਜਾਣ ਲੈਂਦੇ ਹਾਂ ਕਿ ਸਾਵਣ ਦੇ ਮਹੀਨੇ ਲੱਡੂ ਗੋਪਾਲ ਦਾ ਵਿਸ਼ੇਸ਼ ਸ਼ਿੰਗਾਰ ਕਿਵੇਂ ਕੀਤਾ ਜਾਣਾ ਚਾਹੀਦਾ ਹੈ।
ਹਰੇ ਰੰਗ ਨਾਲ ਸ਼ਿੰਗਾਰ
ਲੱਡੂ ਗੋਪਾਲ ਜੀ ਨੂੰ ਸ਼ਿੰਗਾਰ ਕਰਨਾ ਬੇਹਦ ਪਸੰਦ ਹੈ ਤੇ ਸਾਵਣ ਦੇ ਮਹੀਨਾ ਦਾ ਹਰਿਆਲੀ ਯਾਨੀ ਹਰੇ ਰੰਗ ਨਾਲ ਖ਼ਾਸ ਮਹੱਤਵ ਹੁੰਦਾ ਹੈ। ਇਸ ਲਈ ਇਸ ਮਹੀਨੇ ਲੱਡੂ ਗੋਪਾਲ ਦਾ ਸ਼ਿੰਗਾਰ ਵੀ ਹਰੇ ਰੰਗ ਦੇ ਕੱਪੜਿਆਂ ਤੇ ਗਹਿਣਿਆਂ ਨਾਲ ਕਰਨ ਦਾ ਰਿਵਾਜ ਹੈ। ਇਸ ਮਹੀਨੇ ਲੱਡੂ ਗੋਪਾਲ ਜੀ ਨੂੰ ਮੋਗਰੇ ਦਾ ਸੈਂਟ ਲਗਾਉਣਾ ਚਾਹੀਦਾ ਹੈ, ਜਿਸ ਨਾਲ ਉਹ ਬੇਹਦ ਖੁਸ਼ ਹੁੰਦੇ ਹਨ।
ਫੁੱਲਾਂ ਨਾਲ ਕਰੋ ਸ਼ਿੰਗਾਰ
ਫੁੱਲਾਂ ਨਾਲ ਸ਼ਿੰਗਾਰ ਕਰਨ ਤੇ ਗੋਪਾਲ ਜੀ ਬੇਹਦ ਖੁਸ਼ ਹੁੰਦੇ ਹਨ। ਤੁਸੀ ਘਰ ਵਿੱਚ ਰੰਗ-ਬਿਰੰਗ ਫੁੱਲ ਲਿਆ ਕੇ, ਉਨ੍ਹਾਂ ਦੇ ਗਹਿਣੇ ਬਣਾ ਕੇ ਸ਼ਿੰਗਾਰ ਕਰ ਸਕਦੇ ਹੋ। ਇਸਤੋਂ ਇਲਾਵਾ ਮਾਲਾ, ਕੰਗਨ, ਕੁੰਡਲ ਅਤੇ ਕਮਰਬੰਦ ਵਰਗੇ ਗਹਿਣਿਆਂ ਨਾਲ ਵੀ ਲੱਡੂ ਗੋਪਾਲ ਨੂੰ ਸਜਾ ਸਕਦੇ ਹੋ।
ਇਸ ਤਰ੍ਹਾਂ ਕਰੋ ਸ਼ਿੰਗਾਰ
ਸਾਵਣ ਦੇ ਮਹੀਨੇ ਸਵੇਰ ਵੇਲੇ ਸਭ ਤੋਂ ਪਹਿਲਾਂ ਖੁਦ ਇਸ਼ਨਾਨ ਕਰੋ। ਫਿਰ ਕਾਨਹਾ ਜੀ ਨੂੰ ਇਸ਼ਨਾਨ ਕਰਵਾਉ। ਬਾਅਦ 'ਚ ਪੰਚ ਅੰਮ੍ਰਿਤ ਨਾਲ ਇਸ਼ਨਾਨ ਕਰਵਾਉ ਅਤੇ ਫਿਰ ਚੰਦਨ ਨਾਲ ਪੂਰਾ ਲੇਪ ਲਗਾਉ। ਚੰਦਨ ਦਾ ਲੇਪ ਸੁੱਖਣ ਤੋਂ ਬਾਅਦ ਗੰਗਾਜਲ ਨਾਲ ਗੋਪਾਲ ਜੀ ਦਾ ਅਭਿਸ਼ੇਕ ਕਰੋ। ਉਨ੍ਹਾਂ ਦੀ ਲੰਗੋਟੀ ਪਹਿਨਾਓ, ਫਿਰ ਪੂਰੇ ਕੱਪੜੇ ਪਹਿਨਾਓ। ਸ਼ਿੰਗਾਰ 'ਚ ਮੋਰ ਪੰਖ ਵਾਲਾ ਮੁਕਟ ਜਰੂਰ ਰੱਖੋ ਤੇ ਮੁਰਲੀ ਵੀ ਨਾਲ ਰੱਖੋ।
ਪੂਰੇ ਤਨ-ਮਨ ਨਾਲ ਗੋਪਾਲ ਜੀ ਦਾ ਸ਼ਿੰਗਾਰ ਤੇ ਸੇਵਾ ਕਰਨ ਨਾਲ ਉਨ੍ਹਾਂ ਦੀ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਅਸੀਮ ਕਿਰਪਾ ਬਰਸੇਗੀ।