Courtesy: pinterest
ਨਵੀਂ ਦਿੱਲੀ. ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਨਿਤ ਦਿਨ ਉਤਰਾਅ-ਚੜ੍ਹਾਅ ਦੇਖਣਾ ਨੂੰ ਮਿਲਦਾ ਹੈ। ਕਦੇ ਇਨ੍ਹਾਂ ਧਾਤੂਆਂ ਦੀਆਂ ਕੀਮਤਾਂ ਲੋਕਾਂ ਨੂੰ ਰਾਹਤ ਦਿੰਦੀਆਂ ਹਨ ਤੇ ਕਦੇ ਚਿੰਤਾ ਦਾ ਕਾਰਨ ਬਣਦੀਆਂ ਹਨ। ਜੇਕਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਅੱਜ ਦੇ ਰੇਟ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚ ਮਹੱਤਵਪੂਰਨ ਵਾਧਾ ਦੇਖਣ ਨੂੰ ਮਿਲਿਆ ਹੈ। ਤਾਂ ਆਓ ਜਾਣਦੇ ਹਾਂ ਸੋਨੇ ਅਤੇ ਚਾਂਦੀ ਦੇ ਅੱਜ ਦੇ ਭਾਅ..
ਅੱਜ ਦੇ ਡੇਟ ਵਿੱਚ 24-ਕੈਰੇਟ ਸੋਨਾ ਲਗਭਗ 1,800 ਰੁਪਏ ਪ੍ਰਤੀ 10 ਗ੍ਰਾਮ ਮਹਿੰਗਾ ਹੋ ਗਿਆ ਹੈ, ਉੱਥੇ ਹੀ 22-ਕੈਰੇਟ ਸੋਨੇ ਦੀ ਕੀਮਤ ਵਿੱਚ 1,650 ਰੁਪਏ ਵਾਧਾ ਹੋਇਆ ਹੈ। ਦੂਜੇ ਪਾਸੇ, ਚਾਂਦੀ ਦੀ ਕੀਮਤ ‘ਚ ਪ੍ਰਤੀ ਕਿਲੋਗ੍ਰਾਮ 10,000 ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਸੋਨੇ ਦੀਆਂ ਤਾਜ਼ਾ ਕੀਮਤਾਂ
26 ਜੁਲਾਈ ਨੂੰ ਜਾਰੀ ਹੋਈਆਂ ਦਰਾਂ ਮੁਤਾਬਕ, ਦਿੱਲੀ ਵਿੱਚ 24 ਕੈਰੇਟ ਸੋਨਾ 1,45,080 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨਾ 1,33,000 ਰੁਪਏ ਪ੍ਰਤੀ 10 ਗ੍ਰਾਮ ਦੇ ਆਸਪਾਸ ਵਿਕ ਰਿਹਾ ਹੈ।
ਮੁੰਬਈ ਵਿੱਚ 24 ਕੈਰੇਟ ਸੋਨੇ ਦੀ ਕੀਮਤ 1,44,930 ਰੁਪਏ ਪ੍ਰਤੀ 10 ਗ੍ਰਾਮ ਹੈ, ਜਦਕਿ 22 ਕੈਰੇਟ ਸੋਨੇ ਦਾ ਭਾਅ 1,32,850 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤਾ ਗਿਆ ਹੈ।
ਚੇਨਈ ਵਿੱਚ 24 ਕੈਰੇਟ ਸੋਨਾ 1,45,090 ਰੁਪਏ ਅਤੇ 22 ਕੈਰੇਟ ਸੋਨਾ 1,33,000 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਪੁਣੇ, ਬੈਂਗਲੁਰੂ ਅਤੇ ਕੋਲਕਾਤਾ ਵਿੱਚ ਵੀ ਸੋਨੇ ਦੀਆਂ ਕੀਮਤਾਂ ਮੁੰਬਈ ਦੇ ਕਰੀਬ-ਕਰੀਬ ਬਰਾਬਰ ਹਨ।
ਹਾਲਾਂਕਿ, ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿੱਚ 99.9 ਫ਼ੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਵਿੱਚ ਕਰੀਬ 2,000 ਰੁਪਏ ਦੀ ਇੱਕ ਦਿਨ ਦੀ ਗਿਰਾਵਟ ਵੀ ਦਰਜ ਕੀਤੀ ਗਈ ਸੀ, ਪਰ ਪੂਰੇ ਹਫ਼ਤੇ ਦੇ ਹਿਸਾਬ ਨਾਲ ਸੋਨਾ ਅਜੇ ਵੀ ਮਜ਼ਬੂਤ ਵਾਧੇ ਵਿੱਚ ਹੈ।
ਚਾਂਦੀ ਦੀ ਕੀਮਤ 'ਚ ਵੀ ਆਈ ਤੇਜ਼ੀ
ਚਾਂਦੀ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। 26 ਜੁਲਾਈ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਚਾਂਦੀ ਦਾ ਭਾਅ 2,40,000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਿਆ। ਇਹ ਪਿਛਲੇ ਹਫ਼ਤੇ ਦੇ ਮੁਕਾਬਲੇ ਲਗਭਗ 10,000 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਦਰਸਾਉਂਦਾ ਹੈ।
ਉੱਥੇ ਹੀ, ਇੰਦੌਰ ਸਰਾਫਾ ਬਾਜ਼ਾਰ ਵਿੱਚ 25 ਜੁਲਾਈ ਨੂੰ ਚਾਂਦੀ ਦੀ ਕੀਮਤ ਵਿੱਚ 500 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਹਲਕੀ ਕਮੀ ਵੀ ਦਰਜ ਕੀਤੀ ਗਈ, ਜਿਸ ਤੋਂ ਬਾਅਦ ਉੱਥੇ ਔਸਤ ਕੀਮਤ 2,22,500 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸਪਾਸ ਰਹੀ।
ਵਿਸ਼ਵ ਬਾਜ਼ਾਰ ਵਿੱਚ ਵੀ ਕੀਮਤੀ ਧਾਤਾਂ ਮਜ਼ਬੂਤ
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਉੱਚੇ ਪੱਧਰ 'ਤੇ ਬਣੀਆਂ ਹੋਈਆਂ ਹਨ। ਸਪਾਟ ਗੋਲਡ ਦੀ ਕੀਮਤ ਕਰੀਬ 4,052.78 ਡਾਲਰ ਪ੍ਰਤੀ ਔਂਸ ਹੈ, ਜਦਕਿ ਸਪਾਟ ਸਿਲਵਰ ਲਗਭਗ 58.11 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਹੈ। ਵਿਸ਼ਵ ਬਾਜ਼ਾਰ ਦੀ ਇਹ ਤੇਜ਼ੀ ਭਾਰਤੀ ਬਾਜ਼ਾਰ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ।
ਕੀਮਤਾਂ ਵਿੱਚ ਉਤਾਰ-ਚੜ੍ਹਾਅ ਦੇ ਮੁੱਖ ਕਾਰਨ
ਭਾਰਤ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਸਿਰਫ਼ ਘਰੇਲੂ ਮੰਗ ਦੇ ਆਧਾਰ 'ਤੇ ਨਹੀਂ ਤੈਅ ਹੁੰਦੀਆਂ। ਇਨ੍ਹਾਂ 'ਤੇ ਕਈ ਹੋਰ ਮਹੱਤਵਪੂਰਨ ਕਾਰਕ ਵੀ ਅਸਰ ਪਾਉਂਦੇ ਹਨ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤੀ ਧਾਤਾਂ ਦੀਆਂ ਦਰਾਂ, ਡਾਲਰ ਦੇ ਮੁਕਾਬਲੇ ਰੁਪਏ ਦੀ ਮਜ਼ਬੂਤੀ ਜਾਂ ਕਮਜ਼ੋਰੀ, ਕੇਂਦਰੀ ਬੈਂਕਾਂ ਦੀਆਂ ਵਿਆਜ ਦਰਾਂ, ਵਿਸ਼ਵ ਆਰਥਿਕ ਹਾਲਾਤ, ਭੂ-ਰਾਜਨੀਤਿਕ ਤਣਾਅ ਅਤੇ ਨਿਵੇਸ਼ਕਾਂ ਦੀ ਖਰੀਦਦਾਰੀ ਦੀ ਰੁਚੀ ਵਰਗੇ ਤੱਤ ਕੀਮਤਾਂ ਨੂੰ ਪ੍ਰਭਾਵਿਤ ਕਰਦੇ ਹਨ।