menu-icon
Punjabi Story Line
  • Home
  • News
  • Business
  • ਪੈਟਰੋਲ-ਡੀਜ਼ਲ ਸਸਤਾ ਹੋਇਆ ਜਾਂ ਮਹਿੰਗਾ? ਜਾਣੋ ਅੱਜ ਦੇ ਤਾਜ਼ਾ ਰੇਟ

ਪੈਟਰੋਲ-ਡੀਜ਼ਲ ਸਸਤਾ ਹੋਇਆ ਜਾਂ ਮਹਿੰਗਾ? ਜਾਣੋ ਅੱਜ ਦੇ ਤਾਜ਼ਾ ਰੇਟ

ਸਰਕਾਰੀ ਤੇਲ ਕੰਪਨੀਆਂ ਨੇ 10 ਜੁਲਾਈ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਹਾਲਾਂਕਿ, ਜ਼ਿਆਦਾਤਰ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਕੋਈ ਖਾਸ ਬਦਲਾਅ ਨਹੀਂ ਆਇਆ ਹੈ।  

Date Updated Last Updated : 10 July 2026, 11:24 AM IST
Share:

ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨਿਤ ਦਿਨ ਬਦਲਦੀਆਂ ਰਹਿੰਦੀਆਂ ਹਨ। ਜੇਕਰ ਅੱਜ ਇਨ੍ਹਾਂ ਦੀਆਂ ਕੀਮਤਾਂ ਦੀ ਗੱਲ ਕਰਿਏ ਤਾਂ ਸਰਕਾਰੀ ਤੇਲ ਕੰਪਨੀਆਂ ਨੇ 10 ਜੁਲਾਈ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਹਾਲਾਂਕਿ, ਜ਼ਿਆਦਾਤਰ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਕੋਈ ਖਾਸ ਬਦਲਾਅ ਨਹੀਂ ਆਇਆ ਹੈ। ਤਾਂ ਚੱਲੋ ਜਾਣਦੇ ਹਾਂ ਅੱਜ ਦੀ ਡੇਟ ਤੇ ਵੱਖ-ਵੱਖ ਸ਼ਹਿਰਾਂ ਵਿੱਚ ਕੀ ਹਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ..

ਹੈਦਰਾਬਾਦ 'ਚ ਪੈਟਰੋਲ ਦੀ ਕੀਮਤ ਸਭ ਤੋਂ ਵੱਧ (ਇੱਕ ਲੀਟਰ ਪੈਟਰੋਲ ਦੀ ਕੀਮਤ) 115.69 ਰੁਪਏ ਹੈ, ਜਦਕਿ ਸਭ ਤੋਂ ਘੱਟ ਕੀਮਤ ਅਹਿਮਦਾਬਾਦ 'ਚ 101.70 ਰੁਪਏ ਹੈ। ਉੱਥੇ ਹੀ ਡੀਜ਼ਲ ਵੀ ਸਭ ਤੋਂ ਵੱਧ ਹੈਦਰਾਬਾਦ 'ਚ ਹੀ ਮਹਿੰਗਾ ਹੈ ਤੇ ਸਭ ਤੋਂ ਸਸਤਾ ਦਿੱਲੀ 95.20 ਰੁਪਏ ਪ੍ਰਤੀ ਲੀਟਰ ਹੈ। ਤਾਂ ਆਉ ਸਾਰੇ ਸ਼ਹਿਰਾਂ ਦੀਆਂ ਕੀਮਤਾਂ ਤੇ ਮਾਰ ਲੈਂਦੇ ਹਾਂ ਇੱਕ ਨਜ਼ਰ-

ਸ਼ਹਿਰ     ਪੈਟਰੋਲ ਦੀਆਂ ਕੀਮਤਾਂ (ਪ੍ਰਤੀ  ਲੀਟਰ)    ਡੀਜ਼ਲ ਦੀਆਂ ਕੀਮਤਾਂ (ਪ੍ਰਤੀ ਲੀਟਰ)
ਦਿੱਲੀ -                102.12 ਰੁਪਏ                   95.20 ਰੁਪਏ
ਮੁੰਬਈ-                111.21 ਰੁਪਏ                    97.83 ਰੁਪਏ
ਕੋਲਕਾਤਾ-            113.51 ਰੁਪਏ                   99.82 ਰੁਪਏ
ਅਹਿਮਦਾਬਾਦ-       101.70 ਰੁਪਏ                  97.84 ਰੁਪਏ
ਚੇਨਈ-                107.77 ਰੁਪਏ                  99.55 ਰੁਪਏ
ਪਟਨਾ-                113.35 ਰੁਪਏ                  99.36 ਰੁਪਏ
ਲੇਹ-                   109.81 ਰੁਪਏ                  97.92 ਰੁਪਏ
ਹੈਦਰਾਬਾਦ-           115.69 ਰੁਪਏ                 103.82 ਰੁਪਏ
ਲੁਧਿਆਣਾ-           105.79 ਰੁਪਏ                 95.48 ਰੁਪਏ

ਕਿਉਂ ਬਦਲਦੀਆਂ ਹਨ ਕੀਮਤਾਂ ?

ਭਾਵੇਂ ਕੀਮਤਾਂ ਕਈ ਦਿਨਾਂ ਤੱਕ ਇੱਕੋ ਹੀ ਰੇਟ ਤੇ ਰਹਿੰਦੀਆਂ ਹਨ, ਪਰ ਤੇਲ ਕੰਪਨੀਆਂ ਹਰ ਰੋਜ਼ ਸਵੇਰੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ। ਇਨ੍ਹਾਂ ਦੀਆਂ ਕੀਮਤਾਂ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ, ਡਾਲਰ-ਰੁਪਏ ਦੀ ਗਤੀਵਿਧੀ ਅਤੇ ਟੈਕਸਾਂ ਸਮੇਤ ਕਈ ਕਾਰਕ ਤੇ ਨਿਰਭਰ ਕਰਦੀਆਂ ਹਨ, ਜੋ ਕੀਮਤਾਂ ਨਿਰਧਾਰਤ ਕਰਨ ਵਿੱਚ ਮਦਦ ਕਰਦੇ ਹਨ। 

Recent News