menu-icon
Punjabi Story Line
  • Home
  • News
  • National
  • ਗੁਜਰਾਤ ਤੋਂ ਲੈ ਕੇ ਦਿੱਲੀ ਤੱਕ ਮਾਨਸੂਨੀ ਬਾਰਿਸ਼ ਨੇ ਦਿਖਾਇਆ ਰੌਦਰ ਰੂਪ, 19 ਲੋਕਾਂ ਦੀ ਮੌਤ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਗੁਜਰਾਤ ਤੋਂ ਲੈ ਕੇ ਦਿੱਲੀ ਤੱਕ ਮਾਨਸੂਨੀ ਬਾਰਿਸ਼ ਨੇ ਦਿਖਾਇਆ ਰੌਦਰ ਰੂਪ, 19 ਲੋਕਾਂ ਦੀ ਮੌਤ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਦਿੱਲੀ, ਨੋਇਡਾ, ਗੁਰੂਗ੍ਰਾਮ, ਫਰੀਦਾਬਾਦ, ਗੁਜਰਾਤ ਵਰਗੇ ਇਲਾਕਿਆਂ ਤੇ ਵੀਰਵਾਰ ਨੂੰ ਭਾਰੀ ਮੀਂਹ ਪਿਆ, ਜਿਸ ਕਾਰਨ ਹਾਲਾਤ ਕਾਫ਼ੀ ਮਾੜੇ ਹੋ ਗਏ ਤੇ ਕਈ ਲੋਕਾਂ ਦੀ ਮੌਤ ਵੀ ਹੋ ਗਈ। ਇਸ ਵਿਚਾਲੇ ਮੌਸਮ ਵਿਭਾਗ ਨੇ ਅੱਜ ਦਿੱਲੀ ਸਮੇਤ 17 ਸੂਬਿਆਂ ਤੇ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।

Date Updated Last Updated : 10 July 2026, 09:54 AM IST
Share:

ਨਵੀਂ ਦਿੱਲੀ: ਮਾਨਸੂਨੀ ਬਾਰਿਸ਼ ਦਾ ਵੀਰਵਾਰ ਨੂੰ ਦੇਸ਼ ਦੇ ਕਈ ਹਿੱਸਿਆ 'ਤੇ ਰੌਦਰ ਰੂਪ ਦੇਖਣ ਨੂੰ ਮਿਲਿਆ। ਕਿੱਤੇ ਲੋਕ ਪਾਣੀ ਨਾਲ ਸੜਕਾਂ ਵਿੱਚ ਆਵਾਜਾਈ ਤੋਂ ਪਰੇਸ਼ਾਨ ਹੁੰਦੇ ਨਜ਼ਰ ਆਏ ਤੇ ਕਿੱਤੇ ਲੋਕਾਂ ਦੇ ਜਨ-ਜੀਵਨ ਤੇ ਕਾਫ਼ੀ ਪ੍ਰਭਾਵ ਪਿਆ। ਦਿੱਲੀ, ਨੋਇਡਾ, ਗੁਰੂਗ੍ਰਾਮ, ਫਰੀਦਾਬਾਦ, ਗੁਜਰਾਤ 'ਚ ਕਈ ਸਥਾਨਾਂ ਤੋ ਜਲ-ਭਰਾਵ, ਵਾਹਨਾਂ ਦੇ ਟਿੱਬਿਆਂ 'ਚ ਫੱਸਣ, ਦਰਖ਼ਤ ਡਿੱਗਣ ਤੇ ਕਈ ਥਾਂਵਾਂ ਤੋਂ ਮੌਤਾਂ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ। ਇਸਨੂੰ ਦੇਖਦਿਆਂ ਮੌਸਮ ਵਿਭਾਗ ਨੇ ਅੱਜ ਦਿੱਲੀ ਸਮੇਤ 17 ਸੂਬਿਆਂ ਤੇ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।


ਭਾਰੀ ਮੀਂਹ ਨਾਲ ਕਈ ਥਾਂਵਾਂ ਤੇ ਮੌਤਾਂ

ਗਾਜ਼ੀਆਬਾਦ ਵਿੱਚ ਇੱਕ ਤਿੰਨ ਸਾਲ ਦੀ ਬੱਚੀ ਦੀ ਆਪਣੇ ਘਰ ਦੇ ਬਾਹਰ ਇਕੱਠੇ ਹੋਏ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ। ਉੱਥੇ ਹੀ, ਇੰਦਰਾਪੁਰਮ ਦੇ ਗਿਆਨ ਖੰਡ ਵਿੱਚ ਇੱਕ ਪਾਰਕ ਵਿੱਚ ਇੱਕ ਸੋਸਾਇਟੀ ਦੇ ਚੌਕੀਦਾਰ ਦੀ ਬਾਰਿਸ਼ ਦੌਰਾਨ ਲਾਈਵ ਟ੍ਰਾਂਸਫਾਰਮਰ ਦੇ ਸੰਪਰਕ ਵਿੱਚ ਆਉਣ ਕਾਰਨ ਮੌਤ ਹੋ ਗਈ। ਇਸ ਤੋਂ ਇਲਾਵਾ, ਉੱਤਰ ਪ੍ਰਦੇਸ਼ ਵਿੱਚ ਬਾਰਿਸ਼ ਨਾਲ ਸਬੰਧਤ ਹਾਦਸਿਆਂ ਅਤੇ ਬਿਜਲੀ ਡਿੱਗਣ ਕਾਰਨ 17 ਲੋਕਾਂ ਦੀ ਮੌਤ ਹੋ ਗਈ।


ਬੁਲੰਦਸ਼ਹਿਰ ਵਿੱਚ ਇੱਕ ਘਰ ਦੀ ਕੰਧ ਡਿੱਗਣ ਨਾਲ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ, ਜਦੋਂ ਕਿ ਪੂਰਵਾਂਚਲ ਖੇਤਰ ਦੇ ਚਾਰ ਜ਼ਿਲ੍ਹਿਆਂ ਵਿੱਚ ਬਿਜਲੀ ਡਿੱਗਣ ਕਾਰਨ ਸੱਤ ਲੋਕਾਂ ਦੀ ਜਾਨ ਚਲੀ ਗਈ।


ਯੂਪੀ ਵਿੱਚ ਭਾਰੀ ਬਾਰਿਸ਼ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ  

ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਲਖਨਊ ਸਮੇਤ ਰਾਜ ਦੇ 60 ਤੋਂ ਵੱਧ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ ਕੀਤੀ ਹੈ। ਵੀਰਵਾਰ ਸਵੇਰੇ ਸ਼ੁਰੂ ਹੋਈ ਭਾਰੀ ਬਾਰਿਸ਼ ਨੇ ਦਿੱਲੀ-ਐਨਸੀਆਰ ਖੇਤਰ ਵਿੱਚ ਵੱਖ-ਵੱਖ ਏਜੰਸੀਆਂ ਵਿੱਚ ਤਿਆਰੀ ਦੀ ਘਾਟ ਨੂੰ ਉਜਾਗਰ ਕਰ ਦਿੱਤਾ ਹੈ। ਕਈ ਖੇਤਰਾਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਕਾਫ਼ੀ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ।

NCR ਵਿੱਚ ਪ੍ਰਭਾਵਿਤ ਹੋਈ ਆਵਾਜਾਈ

ਐਨਸੀਆਰ ਵਿੱਚ ਆਵਾਜਾਈ ਹੌਲੀ ਹੋ ਗਈ। ਦਿੱਲੀ ਦੇ ਭੋਗਲ ਅੰਡਰਪਾਸ 'ਤੇ ਇੱਕ BMW ਕਾਰ ਜਮ੍ਹਾਂ ਹੋਏ ਪਾਣੀ ਵਿੱਚ ਫਸ ਗਈ। ਸਾਹਿਬਾਬਾਦ ਦੇ ਵਸੁੰਧਰਾ ਸੈਕਟਰ 13 ਖੇਤਰ ਵਿੱਚ, ਸੜਕ ਦਾ ਇੱਕ ਹਿੱਸਾ ਲਗਭਗ 15 ਫੁੱਟ ਧੱਸ ਜਾਣ ਤੋਂ ਬਾਅਦ ਇੱਕ ਕਾਰ ਇੱਕ ਖੱਡ ਵਿੱਚ ਡਿੱਗ ਗਈ। ਇਸ ਦੌਰਾਨ, ਕਈ ਸਥਾਨਕ ਹਾਊਸਿੰਗ ਸੁਸਾਇਟੀਆਂ ਅਤੇ ਅਪਾਰਟਮੈਂਟ ਕੰਪਲੈਕਸਾਂ ਵਿੱਚ ਪਾਣੀ ਭਰਨ ਨਾਲ 200 ਤੋਂ ਵੱਧ ਵਾਹਨ ਨੁਕਸਾਨੇ ਗਏ।

ਦਿੱਲੀ ਦੇ ਪੂਰਬੀ ਕੈਲਾਸ਼ ਅਤੇ ਰੋਹਿਣੀ ਖੇਤਰਾਂ ਵਿੱਚ, ਭਾਰੀ ਦਰੱਖਤ ਡਿੱਗ ਗਏ। ਇੱਕ ਈ-ਸਕੂਟਰ ਅਤੇ ਇੱਕ ਕਾਰ ਨੂੰ ਕੁਚਲ ਦਿੱਤਾ ਗਿਆ। ਉੱਤਰਾਖੰਡ ਵਿੱਚ ਮੋਹਲੇਧਾਰ ਬਾਰਸ਼ ਨੇ ਪਹਾੜੀ ਅਤੇ ਮੈਦਾਨੀ ਦੋਵਾਂ ਖੇਤਰਾਂ ਵਿੱਚ ਆਮ ਜੀਵਨ ਨੂੰ ਵਿਗਾੜ ਦਿੱਤਾ। ਰਾਜ ਵਿੱਚ 84 ਤੋਂ ਵੱਧ ਸੰਪਰਕ ਸੜਕਾਂ ਜ਼ਮੀਨ ਖਿਸਕਣ ਕਾਰਨ ਬੰਦ ਹਨ। ਬਾਰਸ਼ ਦੇ ਮੱਦੇਨਜ਼ਰ, ਕਈ ਜ਼ਿਲ੍ਹਿਆਂ ਦੇ ਸਕੂਲਾਂ ਨੂੰ ਸ਼ੁੱਕਰਵਾਰ ਲਈ ਬੰਦ ਘੋਸ਼ਿਤ ਕਰ ਦਿੱਤਾ ਗਿਆ ਹੈ। 

ਭਾਰੀ ਬਾਰਸ਼ ਨੇ ਹਿਮਾਚਲ ਪ੍ਰਦੇਸ਼ ਵਿੱਚ ਵੀ ਕਾਫ਼ੀ ਤਬਾਹੀ ਮਚਾਈ। ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਕਿਨੌਰ ਜ਼ਿਲ੍ਹੇ ਵਿੱਚ, ਲਗਭਗ 100 ਫੁੱਟ ਲੰਬਾ ਲੋਹੇ ਦਾ ਬੇਲੀ ਪੁਲ ਪਾਣੀ ਵਿੱਚ ਡੁੱਬ ਗਿਆ।


ਸੂਰਤ ਵਿੱਚ ਭਾਰੀ ਮੀਂਹ ਕਾਰਨ ਨੌਂ ਮੌਤਾਂ

ਲਗਾਤਾਰ ਬਾਰਿਸ਼ ਨੇ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਵੀ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਗੁਜਰਾਤ ਦੇ ਸੂਰਤ ਵਿੱਚ ਬਾਰਿਸ਼ ਨਾਲ ਸਬੰਧਤ ਘਟਨਾਵਾਂ ਵਿੱਚ ਨੌਂ ਲੋਕਾਂ ਦੀ ਜਾਨ ਚਲੀ ਗਈ, ਜਦੋਂ ਕਿ ਹੜ੍ਹ ਵਰਗੀ ਸਥਿਤੀ ਦੇ ਵਿਚਕਾਰ ਨੀਵੇਂ ਇਲਾਕਿਆਂ ਤੋਂ ਲਗਭਗ 3,900 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ।

ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਵੀਰਵਾਰ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਸੂਰਤ ਦਾ ਦੌਰਾ ਕੀਤਾ। ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ, ਹੜ੍ਹਾਂ ਦੌਰਾਨ ਇੱਕ HPCL ਬੋਤਲਿੰਗ ਪਲਾਂਟ ਦੇ ਲਗਭਗ 3,000 ਗੈਸ ਸਿਲੰਡਰ ਪਤਾਲਗੰਗਾ ਨਦੀ ਵਿੱਚ ਵਹਿ ਗਏ। ਇਸ ਦੌਰਾਨ, ਪੁਣੇ ਵਿੱਚ, ਇੱਕ NDRF ਟੀਮ ਨੇ ਵੀਰਵਾਰ ਨੂੰ ਇੱਕ ਇਮਾਰਤ ਦੇ ਮਲਬੇ ਵਿੱਚੋਂ ਇੱਕ ਲਾਸ਼ ਬਰਾਮਦ ਕੀਤੀ। ਹੁਣ ਤੱਕ ਨੌਂ ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਛੇ ਤੋਂ ਸੱਤ ਹੋਰਾਂ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ।

69 ਤੋਂ ਵੱਧ ਜ਼ਿਲ੍ਹਿਆਂ ਲਈ ਅਲਰਟ ਜਾਰੀ

ਬਾਰਿਸ਼ ਕਾਰਣ ਬਣੇ ਬੁਰੇ ਹਾਲਾਤਾਂ ਨੂੰ ਦੇਖਦਿਆਂ ਮੌਸਮ ਵਿਭਾਗ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਲਖਨਊ ਸਮੇਤ 60 ਤੋਂ ਵੱਧ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਤੇ ਬਿਜਲੀ ਡਿੱਗਣ ਦਾ ਅਲਰਟ ਜਾਰੀ ਕੀਤਾ ਹੈ।

 
ਯੂਪੀ ਵਿੱਚ ਚਾਰ ਦਿਨਾਂ ਤੱਕ ਮੀਂਹ ਰਹੇਗਾ ਜਾਰੀ 

ਅਗਲੇ ਚਾਰ ਦਿਨਾਂ ਤੱਕ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਗਰਜ-ਤੂਫ਼ਾਨ ਦੇ ਨਾਲ ਮੀਂਹ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। ਪੱਛਮੀ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਪ੍ਰਭਾਵ ਪਿਆ ਹੈ। ਮੋਹਲੇਧਾਰ ਮੀਂਹ ਕਾਰਨ ਮੇਰਠ, ਬਿਜਨੌਰ, ਸਹਾਰਨਪੁਰ, ਬੁਲੰਦਸ਼ਹਿਰ ਅਤੇ ਮੁਜ਼ੱਫਰਨਗਰ ਵਿੱਚ ਸੜਕਾਂ ਡੁੱਬ ਗਈਆਂ ਹਨ। ਬਿਜਨੌਰ ਅਤੇ ਸਹਾਰਨਪੁਰ ਦੇ ਦਰਜਨਾਂ ਪਿੰਡਾਂ ਦਾ ਨੇੜਲੇ ਕਸਬਿਆਂ ਨਾਲ ਸੰਪਰਕ ਟੁੱਟ ਗਿਆ ਹੈ।

 

Recent News