menu-icon
Punjabi Story Line
  • Home
  • News
  • National
  • ਅਸਮ 'ਚ ਦਿਲ ਦਹਲਾ ਦੇਣ ਵਾਲੀ ਵਾਰਦਾਤ, 8 ਸਾਲਾ ਬੱਚੀ ਨੂੰ ਕੀਤਾ ਅਗਵਾ, ਬਲਾਤਕਾਰ ਮਗਰੋਂ ਗਲਾ ਘੁੱਟ ਕੇ ਜਾਨੋਂ ਮਾਰਿਆ

ਅਸਮ 'ਚ ਦਿਲ ਦਹਲਾ ਦੇਣ ਵਾਲੀ ਵਾਰਦਾਤ, 8 ਸਾਲਾ ਬੱਚੀ ਨੂੰ ਕੀਤਾ ਅਗਵਾ, ਬਲਾਤਕਾਰ ਮਗਰੋਂ ਗਲਾ ਘੁੱਟ ਕੇ ਜਾਨੋਂ ਮਾਰਿਆ

ਅਸਮ ਦੇ ਸ਼੍ਰੀਭੂਮੀ ਜ਼ਿਲ੍ਹੇ ਤੋਂ ਇੱਕ 8 ਸਾਲਾ ਬੱਚੀ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਇੰਨਾ ਹੀ ਨਹੀਂ ਇਸ ਜਬਰ-ਜਨਾਹ ਮਗਰੋਂ ਉਸਨੂੰ ਗਲਾ ਘੁੱਟ ਕੇ ਮਾਰ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Date Updated Last Updated : 10 July 2026, 11:02 AM IST
Share:

ਨਵੀਂ ਦਿੱਲੀ: ਅਸਮ ਦੇ ਸ਼੍ਰੀਭੂਮੀ ਜ਼ਿਲ੍ਹੇ ਤੋਂ ਹਾਲ ਹੀ 'ਚ ਇੱਕ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਸਾਰਿਆਂ ਦੀ ਰੂਹ ਹਿਲਾ ਕੇ ਰੱਖ ਦਿੱਤੀ ਹੈ। ਸ਼੍ਰੀਭੂਮੀ ਦੇ ਮਨਦਮੋਹਨ ਇਲਾਕੇ ਵਿੱਚ ਇੱਕ 8 ਸਾਲਾਂ ਬੱਚੀ ਨੂੰ ਅਗਵਾ ਕਰਕੇ ਉਸਦਾ ਬਲਾਤਕਾਰ ਕੀਤਾ ਗਿਆ। ਇਸ ਮਗਰੋਂ ਉਸਨੂੰ ਜਾਨੋਂ ਮਾਰ ਦਿੱਤਾ ਗਿਆ। ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਜਾਂਚ 'ਚ ਜੁੱਟ ਗਈ ਹੈ ਤੇ ਇਂਕ ਕਿਸ਼ੋਰ ਨੂੰ ਦੋਸ਼ੀ ਵਜੋਂ ਗ੍ਰਿਫ਼ਤਾਰ ਕਰ ਲਿਆ ਹੈ।


ਖੇਡਣ ਲਈ ਘਰੋਂ ਨਿਕਲੀ ਸੀ ਬੱਚੀ

ਪੁਲਿਸ ਦੇ ਮੁਤਾਬਕ, ਲੜਕੀ ਬੁੱਧਵਾਰ ਨੂੰ ਆਪਣੇ ਦੋਸਤਾਂ ਨਾਲ ਖੇਡਣ ਘਰੋਂ ਬਾਹਰ ਨਿਕਲੀ ਸੀ। ਦੋਸ਼ੀ ਲੜਕਾ ਜੋ ਉਸਦੇ ਪਰਿਵਾਰ ਨੂੂੂੂੰ ਜਾਣਦਾ ਸੀ, ਉਸਨੂੰ ਜੰਗਲ 'ਚ ਲੈ ਗਿਆ। ਉੱਥੇ ਉਸਨੇ ਬੱਚੀ ਨਾਲ ਜਬਰ-ਜਨਾਹ ਕੀਤਾ ਤੇ ਫਿਰ ਉਸਨੂੰ ਉਸਦੀ ਹੀ ਫਰਾਕ ਨਾਲ ਗਲਾ ਘੁੱਟ ਕੇ ਮਾਰ ਸੁੱਟਿਆ।

ਦੋਸ਼ੀ ਨੇ ਖੁਦ ਕਬੂਲ ਕੀਤਾ ਜੁਰਮ

ਇਕ ਹੋਰ ਪੁਲਿਸ ਅਧਿਕਾਰੀ ਤ੍ਰਿਭੂਵਨ ਭੁਆਨ ਨੇ ਦੱਸਿਆ ਕਿ ਬੱਚੀ ਦੇ ਲਾਪਤਾ ਹੋਣ ਮਗਰੋਂ ਦੋਸ਼ੀ ਖੁਦ ਉਸਦੇ ਪਰਿਵਾਰ ਨਾਲ ਉਸਨੂੰ ਲੱਭਣ ਦਾ ਨਾਟਕ ਕਰਦਾ ਰਿਹਾ ਤੇ ਅਨਜਾਣ ਬਣਿਆ ਰਿਹਾ। ਬਾਅਦ 'ਚ ਉਸਨੇ ਖੁਦ ਹੀ ਕਬੂਲ ਕਰ ਲਿਆ ਕਿ ਬੱਚੀ ਦੇ ਪਿਤਾ ਨੇ ਇੱਕ ਵਾਰ ਉਸਨੂੰ ਪਰੇਸ਼ਾਨ ਕੀਤਾ ਸੀ, ਜਿਸਦੇ ਬਦਲੇ ਉਸਨੇ ਇਹ ਕਦਮ ਚੁੱਕਿਆ ਤੇ ਲੜਕੀ ਨੂੰ ਗਲਾ ਘੁੱਟ ਕੇ ਮਾਰ ਦਿੱਤਾ।

ਇਸ ਦੌਰਾਨ ਦੋਸ਼ੀ ਨੇ ਕਤਲ ਦੀ ਗੱਲ ਤਾ ਸਵੀਕਾਰ ਕਰ ਲਈ ਪਰ, ਬਲਾਤਕਾਰ ਤੋ ਇਨਕਾਰ ਕਰ ਦਿੱਤਾ। ਪੁਲਿਸ ਨੇ ਬੱਚੀ ਦੀ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹੁਣ ਰਿਪੋਰਟ ਆਉਣ ਮਗਰੋਂ ਹੀ ਪੂਰੀ ਤਸਵੀਰ ਸਾਹਮਣੇ ਆਵੇਗੀ।

ਪੁਲਿਸ ਨੇ ਕਈ ਧਾਰਾਵਾਂ ਸਹਿਤ ਦਰਜ ਕੀਤਾ ਕੇਸ

ਮਾਮਲੇ 'ਚ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀ ਧਾਰਾ 103(1) (ਕਤਲ), 141 (ਅਗਵਾ), ਅਤੇ 65(2) (12 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਬਲਾਤਕਾਰ) ਦੇ ਨਾਲ-ਨਾਲ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ 18 ਸਾਲ ਤੋਂ ਘੱਟ ਉਮਰ ਦਾ ਹੋਣ ਦਾ ਦਾਅਵਾ ਕਰਦਾ ਹੈ, ਜਿਸ ਦੀ ਇਸ ਵੇਲੇ ਪੁਸ਼ਟੀ ਕੀਤੀ ਜਾ ਰਹੀ ਹੈ।

ਲੋਕਾਂ ਨੇ ਕੀਤਾ ਪ੍ਰਦਰਸ਼ਨ

ਇਸ ਘਟਨਾ ਮਗਰੋਂ ਸੈਂਕੜੇ ਲੋਕ ਇੱਕਠੇ ਹੋ ਗਏ ਤੇ ਸੜਕ ਜਾਮ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਬੱਚਿਆਂ ਦੀ ਸੁਰੱਖਿਆ ਤੇ ਸਵਾਲ ਖੜ੍ਹੇ ਕੀਤੇ ਤੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।


 

Recent News