menu-icon
Punjabi Story Line
  • Home
  • News
  • International
  • ਮੈਲਬੌਰਨ ਗਰਾਊਂਡ ਤੋਂ PM ਮੋਦੀ ਦਾ ਵੱਡਾ ਐਲਾਨ, ਭਾਰਤ ਵਿੱਚ ਖੇਡਿਆ ਜਾਵੇਗਾ BIG BASH ਲੀਗ ਦਾ ਓਪਨਿੰਗ ਮੈਚ

ਮੈਲਬੌਰਨ ਗਰਾਊਂਡ ਤੋਂ PM ਮੋਦੀ ਦਾ ਵੱਡਾ ਐਲਾਨ, ਭਾਰਤ ਵਿੱਚ ਖੇਡਿਆ ਜਾਵੇਗਾ BIG BASH ਲੀਗ ਦਾ ਓਪਨਿੰਗ ਮੈਚ

ਪੀਐਮ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ ਨਾਲ ਮਿਲ ਕੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ ਦਾ 2026-27 ਸੀਜ਼ਨ ਭਾਰਤ ਵਿੱਚ ਸ਼ੁਰੂ ਹੋਵੇਗਾ, ਜਿਸਦਾ ਪਹਿਲਾ ਮੈਚ ਦਸੰਬਰ ਵਿੱਚ ਖੇਡਿਆ ਜਾਵੇਗਾ।

Date Updated Last Updated : 10 July 2026, 11:59 AM IST
Share:

ਨਵੀਂ ਦਿੱਲੀ: ਆਸਟ੍ਰੇਲੀਆ ਦੇ ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਦੁਨੀਆ ਦੇ ਸਭ ਤੋਂ ਇਤਿਹਾਸਕ ਕ੍ਰਿਕਟ ਸਟੇਡੀਅਮਾਂ ਵਿੱਚੋਂ ਇੱਕ, ਮੈਲਬੌਰਨ ਕ੍ਰਿਕਟ ਗਰਾਊਂਡ (MCG) ਪਹੁੰਚੇ, ਜਿੱਥੇ ਉਨ੍ਹਾਂ ਨੇ ਵੱਡਾ ਐਲਾਨ ਕੀਤਾ। ਪੀਐਮ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ ਨਾਲ ਮਿਲ ਕੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ ਦਾ 2026-27 ਸੀਜ਼ਨ ਭਾਰਤ ਵਿੱਚ ਸ਼ੁਰੂ ਹੋਵੇਗਾ, ਜਿਸਦਾ ਪਹਿਲਾ ਮੈਚ ਦਸੰਬਰ ਵਿੱਚ ਖੇਡਿਆ ਜਾਵੇਗਾ।


ਦਸੰਬਰ ਵਿੱਚ ਖੇਡਿਆ ਜਾਵੇਗਾ ਪਹਿਲਾ ਮੈਚ 

ਪੀਐਮ ਮੋਦੀ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸਾਂਝਾ ਐਲਾਨ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ ਦਾ 2026-27 ਸੀਜ਼ਨ ਭਾਰਤ ਵਿੱਚ ਸ਼ੁਰੂ ਹੋਵੇਗਾ, ਜਿਸਦਾ ਪਹਿਲਾ ਮੈਚ ਦਸੰਬਰ ਵਿੱਚ ਖੇਡਿਆ ਜਾਵੇਗਾ। ਇਸ ਮੈਚ ਦੀ ਮੇਜ਼ਬਾਨੀ ਚੇਨਈ ਦਾ ਐਮਏ ਚਿਦੰਬਰਮ ਸਟੇਡੀਅਮ ਕਰੇਗਾ। ਉਨ੍ਹਾਂ ਨੇ ਇਸਨੂੰ ਦੋਵਾਂ ਦੇਸ਼ਾਂ ਵਿਚਕਾਰ ਵਧ ਰਹੇ ਖੇਡ ਸਬੰਧਾਂ ਦਾ ਹਿੱਸਾ ਦੱਸਿਆ। ਇਸ ਵਿਸ਼ੇਸ਼ ਦੌਰੇ 'ਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਅਲਬਾਨੀਜ਼ ਅਤੇ ਆਸਟ੍ਰੇਲੀਆਈ ਪੁਰਸ਼ ਕ੍ਰਿਕਟ ਟੀਮ ਦੇ ਸਾਬਕਾ ਮਹਾਨ ਕਪਤਾਨ ਸਟੀਵ ਉਨ੍ਹਾਂ ਦੇ ਨਾਲ ਸਨ।

ਆਸਟ੍ਰੇਲੀਆ ਤੋਂ ਬਾਹਰ ਖੇਡਿਆ ਜਾਣ ਵਾਲਾ ਪਹਿਲਾ BBL

ਇਹ ਮੈਚ ਆਸਟ੍ਰੇਲੀਆ ਤੋਂ ਬਾਹਰ ਖੇਡਿਆ ਜਾਣ ਵਾਲਾ ਪਹਿਲਾ ਬੀਬੀਐਲ ਮੈਚ ਹੋਵੇਗਾ, ਜੋ 12 ਦਸੰਬਰ ਨੂੰ ਅਧਿਕਾਰਤ ਤੌਰ 'ਤੇ ਬੀਬੀਐਲ 16 ਸੀਜ਼ਨ ਦੀ ਸ਼ੁਰੂਆਤ ਕਰੇਗਾ। ਮੀਡੀਆ ਮੁਤਾਬਕ, ਪੀਐਮ ਅਲਬਾਨੀਜ਼ ਅਤੇ ਪੀਐਮ ਨਰਿੰਦਰ ਮੋਦੀ ਨੇ ਖੇਡ ਸਹਿਯੋਗ ਲਈ ਇੱਕ "ਰੋਡਮੈਪ" ਵੀ ਜਾਰੀ ਕੀਤਾ, ਜਿਸਦਾ ਉਦੇਸ਼ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਖੇਡ ਸਬੰਧਾਂ ਨੂੰ ਮਜ਼ਬੂਤ ​​ਕਰਨਾ ਹੈ।

ਭਾਰਤ-ਆਸਟ੍ਰੇਲੀਆ ਵਿਚਾਲੇ ਸਬੰਧਾਂ ਨੂੰ ਮਿਲੇਗੀ ਮਜ਼ਬੂਤੀ


ਆਸਟ੍ਰੇਲੀਆ ਦੇ ਪੀਐਮ ਅਲਬਾਨੀਜ਼ ਨੇ ਇਸ ਦੌਰਾਨ ਕਿਹਾ ਕਿ ਆਸਟ੍ਰੇਲੀਆ ਅਤੇ ਭਾਰਤ ਦੋਵਾਂ ਨੂੰ ਖੇਡਾਂ ਪ੍ਰਤੀ ਡੂੰਘਾ ਜਨੂੰਨ ਹੈ ਅਤੇ ਨਵਾਂ ਸਪੋਰਟਸ ਰੋਡਮੈਪ ਸਮਰੱਥਾ ਨਿਰਮਾਣ, ਤਕਨਾਲੋਜੀ ਅਤੇ ਖੋਜ ਵਿੱਚ ਸਹਿਯੋਗ ਰਾਹੀਂ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰੇਗਾ। ਨਾਲ ਹੀ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਸੈਰ-ਸਪਾਟਾ ਅਤੇ ਨਿਵੇਸ਼ ਨੂੰ ਹੁਲਾਰਾ ਮਿਲੇਗਾ।

ਕ੍ਰਿਕਟ ਆਸਟ੍ਰੇਲੀਆ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਸੀਜ਼ਨ ਓਪਨਰ ਵਿੱਚ ਮੈਲਬੌਰਨ ਰੇਨੇਗੇਡਸ ਅਤੇ ਪਰਥ ਸਕੋਰਚਰਜ਼ ਸ਼ਾਮਲ ਹੋਣਗੇ। ਇਹ ਮੈਚ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਬਾਜ਼ਾਰਾਂ ਵਿੱਚੋਂ ਇੱਕ ਵਿੱਚ ਲੀਗ ਦੀ ਮੌਜੂਦਗੀ ਨੂੰ ਵਧਾਉਣ ਦੇ ਇੱਕ ਵਿਸ਼ਾਲ ਯਤਨ ਦਾ ਹਿੱਸਾ ਹੈ।

 

 

ਪੀਐਮ ਮੋਦੀ ਨੇ ਜਾਹਿਰ ਕੀਤੀ ਖੁਸ਼ੀ

ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ- "ਖੇਡਾਂ ਭਾਰਤ ਅਤੇ ਆਸਟ੍ਰੇਲੀਆ ਦੇ ਸਬੰਧਾਂ ਵਿੱਚ ਇੱਕ ਮਜ਼ਬੂਤ ​​ਬੰਧਨ ਬਣਾਉਂਦੀਆਂ ਹਨ। ਅਸੀਂ ਮੈਦਾਨ ਦੇ ਅੰਦਰ ਅਤੇ ਬਾਹਰ ਆਪਣੀਆਂ ਭਾਈਵਾਲੀ ਨੂੰ ਮਜ਼ਬੂਤ ​​ਕਰਾਂਗੇ। ਅਸੀਂ ਹੁਣ ਖੇਡ ਸਿਖਲਾਈ, ਖੇਡ ਵਿਗਿਆਨ ਅਤੇ ਤਕਨਾਲੋਜੀ ਵਰਗੇ ਖੇਤਰਾਂ ਵਿੱਚ ਇਕੱਠੇ ਅੱਗੇ ਵਧਾਂਗੇ। ਇਹ ਰੋਡਮੈਪ ਕ੍ਰਿਕਟ ਸਮੇਤ ਵੱਖ-ਵੱਖ ਖੇਡਾਂ ਵਿੱਚ ਸਹਿਯੋਗ ਨੂੰ ਮਜ਼ਬੂਤ ​​ਕਰੇਗਾ।"

ਪ੍ਰਧਾਨ ਮੰਤਰੀ ਮੋਦੀ ਦਾ ਹੋਇਆ ਨਿੱਘਾ ਸਵਾਗਤ 

ਇਸ ਤੋਂ ਪਹਿਲਾਂ, ਮੈਲਬੌਰਨ ਕ੍ਰਿਕਟ ਗਰਾਊਂਡ 'ਤੇ ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਬਹੁਤ ਨਿੱਘਾ ਸਵਾਗਤ ਕੀਤਾ ਗਿਆ। ਆਪਣੀ ਫੇਰੀ ਦੌਰਾਨ, ਉਨ੍ਹਾਂ ਨੇ ਸਟੇਡੀਅਮ ਵਿੱਚ ਮੌਜੂਦ ਨੌਜਵਾਨ ਕ੍ਰਿਕਟਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਨੌਜਵਾਨ ਖਿਡਾਰੀਆਂ ਨੂੰ ਖੇਡ ਪ੍ਰਤੀ ਉਤਸ਼ਾਹਿਤ ਕੀਤਾ ਅਤੇ ਮੁਸਕਰਾਹਟ ਨਾਲ ਉਨ੍ਹਾਂ ਦੀਆਂ ਜਰਸੀਆਂ 'ਤੇ ਦਸਤਖ਼ਤ ਕੀਤੇ। ਇਸ ਦੌਰਾਨ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਐਕਸ ਤੇ ਵੀ ਸਾਂਝਾ ਕੀਤੀਆ ਹਨ।
 

Recent News