ਰੇਲਵੇ ਨੇ ਇਸ ਵਾਰੀ ਮਾਲ ਦੀ ਢੋਆ-ਢੁਆਈ ਤੋਂ ਰਿਕਾਰਡ ਆਮਦਨ ਹਾਸਿਲ ਕੀਤੀ ਹੈ। ਰੇਲਵੇ ਨੇ ਰਿਕਾਰਡ ਕਾਇਮ ਕਰਦੇ ਹੋਏ ਚਾਲੂ ਵਿੱਤੀ ਸਾਲ 'ਚ ਹੁਣ ਤੱਕ 1 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜੋ ਪਿਛਲੇ ਸਾਲ ਦੀ ਕਮਾਈ 95 ਹਜ਼ਾਰ ਕਰੋੜ ਰੁਪਏ ਦੀ ਆਮਦਨ ਤੋਂ ਚਾਰ ਫੀਸਦੀ ਜ਼ਿਆਦਾ ਹੈ। ਰੇਲਵੇ ਸੂਤਰਾਂ ਅਨੁਸਾਰ ਇਸ ਸਾਲ ਰੇਲਵੇ ਰਾਹੀਂ 940 ਮਿਲੀਅਨ ਟਨ ਮਾਲ ਲੋਡ ਕੀਤਾ ਗਿਆ ਹੈ, ਜਦੋਂ ਕਿ ਪਿਛਲੇ ਸਾਲ 907 ਮਿਲੀਅਨ ਟਨ ਮਾਲ ਲੋਡ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਰੇਲਵੇ ਦਾ ਕੁੱਲ ਮਾਲੀਆ (ਭਾੜਾ ਅਤੇ ਯਾਤਰੀ ਕਿਰਾਏ ਸਮੇਤ) 1.5 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। 11 ਹਜ਼ਾਰ 326 ਕਰੋੜ ਰੁਪਏ ਦਾ ਮਾਲੀਆ ਅਣਰਾਖਵੇਂ ਯਾਤਰੀ ਕਿਰਾਏ ਤੋਂ ਹਾਸਲ ਹੋਇਆ ਹੈ।
ਕੋਲੇ ਦੀ ਢੋਆ-ਢੁਆਈ ਤੋਂ 50,937 ਕਰੋੜ ਆਮਦਨ