menu-icon
Punjabi Story Line
  • Home
  • News
  • Crime
  • Jalandhar: ਨੌਜਵਾਨ ਦੇ ਕਤਲ ਦਾ ਮਾਮਲਾ, 5 ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਗਲੇ ਅਤੇ ਚਿਹਰੇ 'ਤੇ ਕੀਤਾ ਹਮਲਾ

Jalandhar: ਨੌਜਵਾਨ ਦੇ ਕਤਲ ਦਾ ਮਾਮਲਾ, 5 ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਗਲੇ ਅਤੇ ਚਿਹਰੇ 'ਤੇ ਕੀਤਾ ਹਮਲਾ

ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਪਹਿਚਾਨ ਕਰ ਲਈ ਹੈ। ਰਾਹੁਲ ਮੱਲੀ, ਸਾਹਿਲ, ਲੱਕੀ, ਹਨੀ ਵਰਮਾ ਅਤੇ ਅਨੁਰਾਗ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਰਿਵਾਰ ਨੇ ਇਨ੍ਹਾਂ ਪੰਜਾਂ 'ਤੇ ਹੱਤਿਆ ਦਾ ਦੋਸ਼ ਲਗਾਇਆ ਹੈ।

Date Updated Last Updated : 17 January 2024, 11:12 PM IST
Share:

ਪੰਜਾਬ ਦੇ ਜਲੰਧਰ 'ਚ ਬੁੱਧਵਾਰ ਸਵੇਰੇ ਲੈਦਰ ਕੰਪਲੈਕਸ ਨੇੜੇ ਇਕ ਨੌਜਵਾਨ ਦੀ ਲਾਸ਼ ਪਈ ਹੋਈ ਮਿਲੀ। ਮ੍ਰਿਤਕ ਦੀ ਪਛਾਣ ਅੰਕੁਲ ਕੁਮਾਰ (17) ਵਾਸੀ ਰਾਜ ਨਗਰ (ਕਬੱਡੀ ਵਾਲੀ ਗਲੀ) ਵਜੋਂ ਹੋਈ ਹੈ। ਅੰਕੁਲ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਰਾਹੁਲ ਮੱਲੀ, ਸਾਹਿਲ, ਲੱਕੀ, ਹਨੀ ਵਰਮਾ ਅਤੇ ਅਨੁਰਾਗ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਰਿਵਾਰ ਨੇ ਇਨ੍ਹਾਂ ਪੰਜਾਂ 'ਤੇ ਹੱਤਿਆ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਇਸ ਮਾਮਲੇ 'ਚ ਅਜੇ ਤੱਕ ਕਿਸੇ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਹਾਲਾਂਕਿ ਕਤਲ ਦੇ ਅਸਲ ਕਾਰਨਾਂ ਦਾ ਪਤਾ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਲੱਗੇਗਾ। 

ਦੋਸ਼ੀਆਂ ਨੇ ਅੰਕੁਲ ਦੀ ਗਰਦਨ 'ਤੇ ਕੀਤਾ ਸੀ ਕਿਸੇ ਤੇਜ਼ਧਾਰ ਚੀਜ਼ ਨਾਲ ਹਮਲਾ 

ਜਾਣਕਾਰੀ ਅਨੁਸਾਰ ਸਵੇਰੇ 9.15 ਵਜੇ ਦੇ ਕਰੀਬ ਇੱਕ ਰਾਹਗੀਰ ਨੇ ਲੈਦਰ ਕੰਪਲੈਕਸ ਦੇ ਗੰਦੇ ਨਾਲੇ ਕੋਲ ਇੱਕ ਲਾਸ਼ ਪਈ ਦੇਖੀ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਸੂਚਨਾ ਤੋਂ ਬਾਅਦ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਇਸ ਦੌਰਾਨ ਪੁਲਿਸ ਨੂੰ ਲਾਸ਼ ਦੇ ਆਲੇ-ਦੁਆਲੇ ਕਾਫੀ ਖੂਨ ਖਿਲਰਿਆ ਮਿਲਿਆ। ਦੋਸ਼ੀਆਂ ਨੇ ਅੰਕੁਲ ਦੀ ਗਰਦਨ 'ਤੇ ਕਿਸੇ ਤੇਜ਼ਧਾਰ ਚੀਜ਼ ਨਾਲ ਹਮਲਾ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਮਿਲੀ, ਜਿਸ ਵਿੱਚ 5 ਦੇ ਕਰੀਬ ਸ਼ੱਕੀ ਨੌਜਵਾਨ ਨਜ਼ਰ ਆ ਰਹੇ ਹਨ। ਹਾਲਾਂਕਿ ਪੁਲਿਸ ਨੇ ਇਸ ਸਬੰਧੀ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਹੈ।

ਨੌਜਵਾਨ ਦੇ ਸਰੀਰ 'ਤੇ  ਮਿਲੇ ਕਈ ਜ਼ਖ਼ਮ 

ਥਾਣਾ ਬਸਤੀ ਬਾਵਾ ਖੇਲ ਦੇ ਐੱਸਐੱਚਓ ਰਾਜੇਸ਼ ਕੁਮਾਰ ਠਾਕੁਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਨੌਜਵਾਨ ਦੀ ਲਾਸ਼ ਨੂੰ ਕਤਲ ਕਰਕੇ ਇੱਥੇ ਸੁੱਟ ਦਿੱਤਾ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲਾ ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨ 'ਤੇ ਦਰਜ ਕਰ ਲਿਆ ਸੀ। ਐਸਐਚਓ ਰਾਜੇਸ਼ ਠਾਕੁਰ ਨੇ ਦੱਸਿਆ ਕਿ ਅੰਕੁਲ ਮੰਗਲਵਾਰ ਸ਼ਾਮ ਕਰੀਬ 7 ਵਜੇ ਘਰੋਂ ਨਿਕਲਿਆ ਸੀ। ਜਿਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਲੱਗਾ। ਸਵੇਰੇ ਕਰੀਬ 9 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਉਕਤ ਨੌਜਵਾਨ ਦੀ ਲਾਸ਼ ਉਥੇ ਪਈ ਹੈ। ਅੰਕੁਲ ਇੱਕ ਪਰਵਾਸੀ ਪਰਿਵਾਰ ਨਾਲ ਸਬੰਧ ਰੱਖਦਾ ਹੈ।

ਵਾਰਦਾਤ ਵਾਲੀ ਥਾਂ 'ਤੇ ਪਰਿਵਾਰ ਦਾ ਹੰਗਾਮਾ

ਮ੍ਰਿਤਕ ਅੰਕੁਲ ਦੀ ਮਾਂ ਵਿਨੀਤ ਵਾਸੀ ਹਰਦੋਈ, ਉੱਤਰ ਪ੍ਰਦੇਸ਼ ਨੇ ਦੱਸਿਆ- ਅੰਕੁਲ ਦੀ ਬਿਹਾਰ ਦੀ ਰਹਿਣ ਵਾਲੀ ਇਕ ਲੜਕੀ ਨਾਲ ਦੋਸਤੀ ਸੀ। ਬੁੱਧਵਾਰ ਸਵੇਰੇ ਕਰੀਬ ਸੱਤ ਵਜੇ ਉਕਤ ਲੜਕੀ ਦਾ ਛੋਟਾ ਭਰਾ ਉਨ੍ਹਾਂ ਦੇ ਘਰ ਆਇਆ। ਜਿਸ ਨੇ ਅੰਕੁਲ ਬਾਰੇ ਪੁੱਛਿਆ। ਪਰ ਉਹ ਘਰ ਨਹੀਂ ਸੀ। ਜਿਸ ਤੋਂ ਬਾਅਦ ਉਹ ਚਲਾ ਗਿਆ। ਦੱਸ ਦਈਏ ਕਿ ਜਦੋਂ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ ਤਾਂ ਘਟਨਾ ਵਾਲੀ ਥਾਂ 'ਤੇ ਪਰਿਵਾਰ ਵਾਲਿਆਂ ਨੇ ਕਾਫੀ ਹੰਗਾਮਾ ਕੀਤਾ।
 

Recent News