menu-icon
Punjabi Story Line
  • Home
  • News
  • Crime
  • Tarntaran: ਠੇਕਾ ਵਧਾਉਣ ਬਦਲੇ ਕੰਟੀਨ ਦੇ ਠੇਕੇਦਾਰ ਤੋਂ 50 ਹਜ਼ਾਰ ਰੁਪਏ ਰਿਸ਼ਵਲ ਲੈਂਦਿਆਂ ਤਰਨਤਾਰਨ ਦੇ SMO ਰੰਗੇ ਹਥੀਂ ਗ੍ਰਿਫ਼ਤਾਰ

Tarntaran: ਠੇਕਾ ਵਧਾਉਣ ਬਦਲੇ ਕੰਟੀਨ ਦੇ ਠੇਕੇਦਾਰ ਤੋਂ 50 ਹਜ਼ਾਰ ਰੁਪਏ ਰਿਸ਼ਵਲ ਲੈਂਦਿਆਂ ਤਰਨਤਾਰਨ ਦੇ SMO ਰੰਗੇ ਹਥੀਂ ਗ੍ਰਿਫ਼ਤਾਰ

Tarntaran: ਠੇਕੇਦਾਰ ਨੇ ਕਈ ਵਾਰ ਐਸਐਮਓ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਉਹ ਇੰਨੀ ਵੱਡੀ ਰਕਮ ਅਦਾ ਨਹੀਂ ਕਰ ਸਕਦਾ ਪਰ ਐਸਐਮਓ ਨੇ ਠੇਕੇਦਾਰ ਨੂੰ ਵਾਰ-ਵਾਰ ਨੋਟਿਸ ਭੇਜ ਕੇ ਪ੍ਰੇਸ਼ਾਨ ਕੀਤਾ। ਵਿਜੀਲੈਂਸ ਦੀ ਟੀਮ ਨੇ ਇੰਸਪੈਕਟਰ ਸ਼ਰਨਜੀਤ ਸਿੰਘ ਦੀ ਅਗਵਾਈ ਵਿੱਚ SMO ਦਫ਼ਤਰ ਵਿੱਚ ਛਾਪਾ ਮਾਰ ਕੇ ਰਿਸ਼ਵਤ ਵਜੋਂ ਲਈ ਗਈ 50 ਹਜ਼ਾਰ ਰੁਪਏ ਦੀ ਰਾਸ਼ੀ ਬਰਾਮਦ ਕੀਤੀ।

Date Updated Last Updated : 03 April 2024, 07:27 PM IST
Share:

Tarntaran: ਸਿਵਲ ਹਸਪਤਾਲ ਤਰਨਤਾਰਨ ਦੇ SMO ਡਾ.ਕੰਵਲਜੀਤ ਸਿੰਘ ਨੂੰ ਵਿਜੀਲੈਂਸ ਦੀ ਟੀਮ ਨੇ 50 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਦੀ ਟੀਮ ਨੇ ਇੰਸਪੈਕਟਰ ਸ਼ਰਨਜੀਤ ਸਿੰਘ ਦੀ ਅਗਵਾਈ ਵਿੱਚ SMO ਦਫ਼ਤਰ ਵਿੱਚ ਛਾਪਾ ਮਾਰ ਕੇ ਰਿਸ਼ਵਤ ਵਜੋਂ ਲਈ ਗਈ 50 ਹਜ਼ਾਰ ਰੁਪਏ ਦੀ ਰਾਸ਼ੀ ਬਰਾਮਦ ਕੀਤੀ। SMO ਡਾ. ਕੰਵਲਜੀਤ ਸਿੰਘ ਨੇ ਸਾਲ 2024 ਦਾ ਠੇਕਾ ਵਧਾਉਣ ਦੇ ਬਦਲੇ ਸਿਵਲ ਹਸਪਤਾਲ ਵਿੱਚ ਖੋਲ੍ਹੀ ਮਾਝਾ ਕੰਟੀਨ ਦੇ ਠੇਕੇਦਾਰ ਤੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਠੇਕੇਦਾਰ ਨੇ ਕਈ ਵਾਰ ਐਸਐਮਓ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਉਹ ਇੰਨੀ ਵੱਡੀ ਰਕਮ ਅਦਾ ਨਹੀਂ ਕਰ ਸਕਦਾ ਪਰ ਐਸਐਮਓ ਨੇ ਠੇਕੇਦਾਰ ਨੂੰ ਵਾਰ-ਵਾਰ ਨੋਟਿਸ ਭੇਜ ਕੇ ਪ੍ਰੇਸ਼ਾਨ ਕੀਤਾ।

ਚੱਲ-ਅਚੱਲ ਜਾਇਦਾਦ ਦੀ ਜਾਂਚ ਸ਼ੁਰੂ 

ਵਿਜੀਲੈਂਸ ਟੀਮ ਨੇ SMO ਡਾ.ਕੰਵਲਜੀਤ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਕਮ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਸ ਵਿਰੁੱਧ ਥਾਣਾ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰਕੇ ਉਸ ਦੀ ਚੱਲ-ਅਚੱਲ ਜਾਇਦਾਦ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਨੂੰ ਕੱਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Recent News