Courtesy: pinterest
ਮੁੰਬਈ. ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਕਰੋੜਾਂ ਦੇ ਮਾਲਿਕ ਹਨ ਤੇ ਉਹਨਾਂ ਦੇ ਕੋਲ ਐਸ਼ ਪ੍ਰਸ਼ਤੀ ਦੀ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਅਮਿਤਾਭ ਦੇ ਕਾਰ ਗੈਰੇਜ ਵਿੱਚ ਕਈ ਲਗਜ਼ਰੀ ਕਾਰਾਂ ਸ਼ਾਮਿਲ ਹਨ ਤੇ ਹੁਣ ਫਿਰ ਤੋਂ ਉਹਨਾਂ ਨੇ ਇਕ ਬੇਸ਼ਕੀਮਤੀ ਕਾਰ ਖਰੀਦੀ ਹੈ, ਜਿਸਨੂੰ ਲੈ ਕੇ ਉਹ ਸੁਰਖੀਆਂ ਵਿੱਚ ਆ ਗਏ ਹਨ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਆਪਣੀ ਕਾਰ ਕਲੈਕਸ਼ਨ ਵਿੱਚ Land Rover Defender OCTA ਨੂੰ ਸ਼ਾਮਲ ਕੀਤਾ ਹੈ। ਇਹ SUV ਆਪਣੀ ਤਾਕਤਵਰ ਪਰਫਾਰਮੈਂਸ, ਪ੍ਰੀਮੀਅਮ ਡਿਜ਼ਾਇਨ ਅਤੇ ਆਧੁਨਿਕ ਤਕਨੀਕ ਲਈ ਦੁਨੀਆ ਭਰ ਵਿੱਚ ਖਾਸ ਪਛਾਣ ਰੱਖਦੀ ਹੈ।
ਤਾਕਤਵਰ ਇੰਜਣ ਅਤੇ ਬੇਮਿਸਾਲ ਪਰਫਾਰਮੈਂਸ
ਡਿਫੈਂਡਰ OCTA ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਸ਼ਕਤੀਸ਼ਾਲੀ V8 ਇੰਜਣ ਮੰਨਿਆ ਜਾਂਦਾ ਹੈ। ਇਹ SUV ਤੇਜ਼ ਰਫ਼ਤਾਰ ਅਤੇ ਸ਼ਾਨਦਾਰ ਡਰਾਈਵਿੰਗ ਅਨੁਭਵ ਦੇਣ ਲਈ ਡਿਜ਼ਾਇਨ ਕੀਤੀ ਗਈ ਹੈ। ਇਸ ਵਿੱਚ ਅਡਵਾਂਸ ਡਰਾਈਵਿੰਗ ਤਕਨੀਕ, ਮਜ਼ਬੂਤ ਸਸਪੈਂਸ਼ਨ ਅਤੇ ਬਿਹਤਰ ਕੰਟਰੋਲ ਸਿਸਟਮ ਦਿੱਤੇ ਗਏ ਹਨ।
ਉਬੜ-ਖਾਬੜ ਰਸਤਿਆਂ 'ਚ ਵੀ ਦੇਵੇਗੀ ਸ਼ਾਨਦਾਰ ਪ੍ਰਦਰਸ਼ਨ
ਪਹਾੜੀ ਇਲਾਕਿਆਂ, ਰੇਤਲੇ ਰਸਤੇ ਜਾਂ ਖਰਾਬ ਸੜਕਾਂ 'ਤੇ ਵੀ ਇਹ ਐਸਯੂਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਸਮਰੱਥਾ ਰੱਖਦੀ ਹੈ। ਵੱਖ-ਵੱਖ ਡਰਾਈਵ ਮੋਡ ਇਸ ਨੂੰ ਹਰ ਤਰ੍ਹਾਂ ਦੀ ਸੜਕ ਅਤੇ ਮੌਸਮੀ ਹਾਲਤਾਂ ਦੇ ਅਨੁਕੂਲ ਬਣਾਉਂਦੇ ਹਨ, ਜਿਸ ਕਾਰਨ ਇਸਨੂੰ ਡਿਫੈਂਡਰ ਸੀਰੀਜ਼ ਦੇ ਸਭ ਤੋਂ ਸਮਰੱਥ ਮਾਡਲਾਂ ਵਿੱਚ ਗਿਣਿਆ ਜਾਂਦਾ ਹੈ।
ਲਗਜ਼ਰੀ ਕੈਬਿਨ ਅਤੇ ਆਧੁਨਿਕ ਫੀਚਰਾਂ ਦਾ ਮੇਲ
ਇਸ SUV ਦਾ ਅੰਦਰੂਨੀ ਹਿੱਸਾ ਵੀ ਉਨਾਂ ਹੀ ਆਕਰਸ਼ਕ ਹੈ ਜਿੰਨੀ ਇਸ ਦੀ ਬਾਹਰੀ ਦਿੱਖ। ਵਾਹਨ ਵਿੱਚ ਉੱਚ ਗੁਣਵੱਤਾ ਵਾਲੀਆਂ ਸੀਟਾਂ, ਵੱਡਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਡਿਜ਼ਿਟਲ ਡਰਾਈਵਰ ਡਿਸਪਲੇਅ ਅਤੇ ਕਈ ਸਮਾਰਟ ਕਨੈਕਟਡ ਫੀਚਰ ਦਿੱਤੇ ਗਏ ਹਨ।
ਯਾਤਰੀਆਂ ਦੇ ਆਰਾਮ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਬਿਨ ਨੂੰ ਬਹੁਤ ਹੀ ਪ੍ਰੀਮੀਅਮ ਅਹਿਸਾਸ ਦਿੱਤਾ ਗਿਆ ਹੈ। ਸੁਰੱਖਿਆ ਲਈ ਵੀ ਕਈ ਅਡਵਾਂਸ ਡਰਾਈਵਰ ਅਸਿਸਟੈਂਸ ਸਿਸਟਮ ਅਤੇ ਆਧੁਨਿਕ ਸੇਫਟੀ ਫੀਚਰ ਸ਼ਾਮਲ ਕੀਤੇ ਗਏ ਹਨ।
ਬਾਹਰੀ ਡਿਜ਼ਾਇਨ ਦੀ ਗੱਲ ਕਰੀਏ ਤਾਂ ਇਸ ਦਾ ਬੋਲਡ ਲੁੱਕ, ਮਜ਼ਬੂਤ ਬਾਡੀ ਸਟਾਈਲ ਅਤੇ ਪ੍ਰਭਾਵਸ਼ਾਲੀ ਰੋਡ ਪ੍ਰੈਜ਼ੈਂਸ ਇਸਨੂੰ ਭੀੜ ਵਿੱਚ ਵੀ ਵੱਖਰੀ ਪਛਾਣ ਦਿੰਦੇ ਹਨ। ਅਮਿਤਾਭ ਬੱਚਨ ਵਰਗੇ ਵੱਡੇ ਸਿਤਾਰੇ ਵੱਲੋਂ ਇਸ SUV ਨੂੰ ਚੁਣਨ ਨਾਲ ਇਸ ਦੀ ਲੋਕਪ੍ਰਿਯਤਾ ਹੋਰ ਵਧਣ ਦੀ ਸੰਭਾਵਨਾ ਹੈ।