menu-icon
Punjabi Story Line
  • Home
  • News
  • Entertainment
  • Animal ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ, ਕਈ ਸੀਨ ਹਟਾਏ ਜਾਣਗੇ, ਫਿਲਮ ਨੂੰ ਮਿਲੀ 18+ ਰੇਟਿੰਗ

Animal ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ, ਕਈ ਸੀਨ ਹਟਾਏ ਜਾਣਗੇ, ਫਿਲਮ ਨੂੰ ਮਿਲੀ 18+ ਰੇਟਿੰਗ

ਫਿਲਮ ਐਨੀਮਲ ਦੇ ਕਈ ਹਿੱਸਿਆਂ ਵਿੱਚ ਗਾਲੀ-ਗਲੌਜ ਵਾਲੇ ਸੀਨ ਹਨ। ਹਾਲਾਂਕਿ ਸੈਂਸਰ ਬੋਰਡ ਨੇ ਉਨ੍ਹਾਂ ਸ਼ਬਦਾਂ 'ਚ ਵੀ ਬਦਲਾਅ ਦੀ ਮੰਗ ਕੀਤੀ ਹੈ।

Date Updated Last Updated : 30 November 2023, 09:06 AM IST
Share:

ਸੈਂਸਰ ਬੋਰਡ ਨੇ ਫਿਲਮ ਐਨੀਮਲ ਵਿੱਚ ਕਈ ਵੱਡੇ ਬਦਲਾਅ ਕੀਤੇ ਹਨ। ਫਿਲਮ 'ਚੋਂ ਇੰਟੀਮੇਟ ਸੀਨ ਹਟਾਉਣ ਤੋਂ ਇਲਾਵਾ ਕਈ ਸ਼ਬਦਾਂ ਨੂੰ ਵੀ ਬਦਲਿਆ ਗਿਆ ਹੈ। CBFC (ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ) ਅਤੇ BBFC (ਬ੍ਰਿਟਿਸ਼ ਬੋਰਡ ਆਫ ਫਿਲਮ ਕਲਾਸੀਫਿਕੇਸ਼ਨ) ਨੇ ਵੀ ਫਿਲਮ ਨੂੰ A ਸਰਟੀਫਿਕੇਟ ਅਤੇ 18+ ਰੇਟਿੰਗ ਦਿੱਤੀ ਹੈ। ਇਸ ਦਾ ਮਤਲਬ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਲੋਕ ਫਿਲਮ ਨਹੀਂ ਦੇਖ ਸਕਣਗੇ। ਇਹ ਫੈਸਲਾ ਫਿਲਮ ਦੀ ਹਿੰਸਕ, ਖੂਨ ਖਰਾਬੇ ਅਤੇ ਸੈਕਸ਼ੁਅਲ ਕੰਟੈਂਟ ਦੇ ਮੱਦੇਨਜ਼ਰ ਲਿਆ ਗਿਆ ਹੈ।

 

ਇੰਟੀਮੇਟ ਸੀਨਜ਼ 'ਚ ਬਦਲਾਅ ਦਾ ਸੁਝਾਅ

CBFC ਨੇ ਮੇਕਰਸ ਨੂੰ ਇੰਟੀਮੇਟ ਸੀਨਜ਼ 'ਚ ਬਦਲਾਅ ਦਾ ਸੁਝਾਅ ਦਿੱਤਾ ਹੈ। ਫਿਲਮ '2 ਘੰਟੇ 28 ਮਿੰਟ ਤੇ ਵਿਜੇ ਅਤੇ ਜ਼ੋਇਆ ਵਿਚਾਲੇ ਇੰਟੀਮੇਟ ਸੀਨ ਦਿਖਾਏ ਜਾਣੇ ਸਨ। ਫਿਲਮ 'ਚ ਰਣਬੀਰ ਅਰਜੁਨ ਦਾ ਅਤੇ ਬੌਬੀ ਵਿਰਾਜ ਦਾ ਕਿਰਦਾਰ ਨਿਭਾਅ ਰਹੇ ਹਨ। ਅਜਿਹੇ 'ਚ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਫਿਲਮ 'ਚ ਵਿਜੇ ਅਤੇ ਜ਼ੋਇਆ ਦੀ ਭੂਮਿਕਾ ਕੌਣ ਨਿਭਾਅ ਰਿਹਾ ਹੈ। ਸੈਂਸਰ ਬੋਰਡ ਨੂੰ ਉਸ ਇੰਟੀਮੇਟ ਸੀਨ ਦੀ ਬੋਲਡਨੈੱਸ 'ਤੇ ਇਤਰਾਜ਼ ਸੀ। ਅਜਿਹੇ 'ਚ ਬੋਰਡ ਨੇ ਮੇਕਰਸ ਨੂੰ ਦੋਵਾਂ ਦੇ ਨਜ਼ਦੀਕੀ ਇੰਟੀਮੇਟ ਸੀਨਜ਼ ਨੂੰ ਡਿਲੀਟ ਕਰਕੇ ਪੂਰੇ ਸੀਨ ਨੂੰ ਛੋਟਾ ਕਰਨ ਦਾ ਸੁਝਾਅ ਦਿੱਤਾ ਹੈ।

 

ਕਈ ਡਾਇਲੋਗਸ ਵਿੱਚ ਬਦਲਾਵ

ਜਾਣਕਾਰੀ ਦੇ ਅਨੁਸਾਰ ਸੈਂਸਰ ਬੋਰਡ ਨੇ ਫਿਲਮ ਦੇ ਕਈ ਡਾਇਲੋਗਸ ਵਿੱਚ ਵੀ ਬਦਲਾਵ ਕਰਵਾਏ ਹਨ। ਇਨ੍ਹਾਂ ਸਾਰੇ ਬਦਲਾਅ ਤੋਂ ਬਾਅਦ ਫਿਲਮ ਦਾ ਫਾਈਨਲ ਰਨਟਾਈਮ 203 ਮਿੰਟ 19 ਸੈਕਿੰਡ ਹੋ ਗਿਆ ਹੈ। ਇਹ ਫਿਲਮ 1 ਦਸੰਬਰ ਨੂੰ ਰਿਲੀਜ਼ ਹੋਵੇਗੀ, ਜਿਸ ਦਾ ਨਿਰਦੇਸ਼ਨ ਸੰਦੀਪ ਰੈੱਡੀ ਵਾਂਗਾ ਕਰ ਰਹੇ ਹਨ। ਸੰਦੀਪ ਰੈੱਡੀ ਵਾਂਗਾ ਇਸ ਤੋਂ ਪਹਿਲਾਂ ਅਰਜੁਨ ਰੈੱਡੀ ਅਤੇ ਕਬੀਰ ਸਿੰਘ ਵਰਗੀਆਂ ਸੁਪਰਹਿੱਟ ਫਿਲਮਾਂ ਬਣਾ ਚੁੱਕੇ ਹਨ। ਦੋਵੇਂ ਫਿਲਮਾਂ ਵਾਇਲੈਂਸ ਦੇ ਨਾਲ ਭਰਪੂਰ ਸਨ। ਇਹ ਫਿਲਮ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫਿਲਮ ਦੀ ਐਡਵਾਂਸ ਬੁਕਿੰਗ ਪਿਛਲੇ ਐਤਵਾਰ 26 ਨਵੰਬਰ ਤੋਂ ਸ਼ੁਰੂ ਹੋ ਗਈ ਹੈ। ਸਿਰਫ 4 ਦਿਨਾਂ 'ਚ ਫਿਲਮ ਦੀਆਂ 5 ਲੱਖ ਟਿਕਟਾਂ ਵਿਕ ਗਈਆਂ ਹਨ। ਜਦਕਿ ਰਿਲੀਜ਼ ਹੋਣ 'ਚ ਅਜੇ ਦੋ ਦਿਨ ਬਾਕੀ ਹਨ। ਅੰਦਾਜ਼ਾ ਹੈ ਕਿ ਫਿਲਮ ਪਹਿਲੇ ਦਿਨ ਦੁਨੀਆ ਭਰ '95 ਕਰੋੜ ਰੁਪਏ ਦੀ ਕਮਾਈ ਕਰ ਲਵੇਗੀ।

Recent News