Courtesy: pinerest
ਮੁੰਬਈ. ਟੀਵੀ ਇੰਡਸਟਰੀ ਤੋਂ ਹਾਲ ਹੀ 'ਚ ਇੱਕ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ। ਟੀਵੀ ਅਦਾਕਾਰਾ ਹੁਨਰ ਹਾਲੀ ਤੇ ਮਯੰਕ ਗਾਂਧੀ ਦਾ ਤਲਾਕ ਹੋ ਗਿਆ ਹੈ। ਦੋਨੋਂ ਵਿਆਹ ਦੇ 9 ਸਾਲ ਬਾਦ ਅਲਗ ਹੋ ਗਏ ਹਨ। ਦੋਵਾਂ ਦਾ ਵਿਹਾਅ ਸਾਲ 2016 'ਚ ਹੋਇਆ ਸੀ ਤੇ ਹੁਣ 2026 ਵਿੱਚ ਉਹਨਾਂ ਨੇ ਆਪਣੇ ਰਾਹ ਅਲੱਗ ਕਰ ਲਏ ਹਨ। ਸਾਲ 2025 'ਚ ਕਪਲ ਨੇ ਆਪਣੇ ਤਲਾਕ ਲਈ ਕੇਸ ਫਾਈਲ ਕੀਤਾ ਸੀ।
ਤਲਾਕ ਦੀ ਕਾਰਵਾਈ ਪੂਰੀ ਹੋਈ
ਹੁਨਰ ਦੇ ਵਕੀਲ ਨੇ ਦੱਸਿਆ, "ਹਾਂ, ਤਲਾਕ ਦੀ ਕਾਰਵਾਈ ਪੂਰੀ ਹੋ ਗਈ ਹੈ। ਜਿਵੇਂ ਕਿ ਅਕਸਰ ਵਿਆਹੁਤਾ ਝਗੜਿਆਂ ਵਿੱਚ ਹੁੰਦਾ ਹੈ, ਤਲਾਕ ਦੇ ਨਿਪਟਾਰੇ ਸੰਬੰਧੀ ਕੁਝ ਮੁੱਦੇ ਸਨ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਸੀ। ਨਿਰੰਤਰ ਗੱਲਬਾਤ ਅਤੇ ਕਾਨੂੰਨੀ ਕਾਰਵਾਈਆਂ ਰਾਹੀਂ, ਦੋਵੇਂ ਧਿਰਾਂ ਇੱਕ ਆਪਸੀ ਸਮਝੌਤੇ 'ਤੇ ਪਹੁੰਚ ਗਈਆਂ।"
9 ਸਾਲ ਪਹਿਲਾਂ ਹੋਇਆ ਸੀ ਹੁਨਰ ਅਤੇ ਮਯੰਕ ਦਾ ਵਿਆਹ
ਹੁਨਰ ਅਤੇ ਮਯੰਕ ਨੇ ਅਗਸਤ 2016 ਵਿੱਚ ਇੱਕ ਰਵਾਇਤੀ ਸਿੱਖ ਰਸਮ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਵਿਆਹ ਨੇ ਕਾਫ਼ੀ ਧਿਆਨ ਖਿੱਚਿਆ, ਅਤੇ ਸਮਾਗਮ ਦੀਆਂ ਫੋਟੋਆਂ ਵਾਇਰਲ ਹੋ ਗਈਆਂ। ਪ੍ਰਸ਼ੰਸਕਾਂ ਨੇ ਇਸ ਜੋੜੇ ਨੂੰ ਬਹੁਤ ਪਸੰਦ ਕੀਤਾ, ਪਰ ਹੁਣ ਉਹ ਵੱਖ ਹੋ ਗਏ ਹਨ।
ਕੰਮ ਦੇ ਮੋਰਚੇ 'ਤੇ, ਹੁਨਰ ਪਟਿਆਲਾ ਬੇਬਸ, ਪਰਮਾਵਤਾਰ ਸ਼੍ਰੀ ਕ੍ਰਿਸ਼ਨ, ਤੇਰਾ ਮੇਰਾ ਸਾਥ ਰਹੇ, ਅਤੇ ਦੀਵਾਨੀ ਵਰਗੇ ਸ਼ੋਜ਼ ਵਿੱਚ ਦਿਖਾਈ ਦੇ ਚੁੱਕੀ ਹੈ। ਇਸ ਦੌਰਾਨ, ਮਯੰਕ ਨੂੰ ਅਦਾਲਤ, ਤੇਰੀ ਮੇਰੀ ਗੱਲ ਬਣ ਗਈ ਅਤੇ ਕਾਲਾ ਟੀਕਾ ਵਿੱਚ ਦੇਖਿਆ ਗਿਆ ਹੈ। ਹੁਨਰ ਅਤੇ ਮਯੰਕ ਦੋਵੇਂ ਪ੍ਰਸਿੱਧ ਟੈਲੀਵਿਜ਼ਨ ਅਦਾਕਾਰ ਹਨ।