Courtesy: @AKofficialTeam
ਮੁੰਬਈ. ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖ਼ਾਨ ਸੋਸ਼ਲ ਮੀਡੀਆ 'ਚ ਇਸ ਵੇਲੇ ਆਪਣੇ ਤੀਜੇ ਵਿਆਹ ਦੀ ਖ਼ਬਰ ਨੂੰ ਲੈਕੇ ਸੁਰਖ਼ੀਆਂ ਵਿੱਚ ਬਣੇ ਹੋਏ ਹਨ। ਹਾਲ ਹੀ ਉਹਨਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਜਲ਼ਦ ਹੀ ਆਪਣੀ ਪ੍ਰੇਮਿਕਾ ਗੌਰੀ ਸਪ੍ਰੈਟ ਨਾਲ ਵਿਆਹ ਰਚਾਉਣਗੇ। ਉਹਨਾਂ ਦੇ ਇਸ ਖੁਲਾਸੇ ਤੋਂ ਬਾਦ ਸੋਸ਼ਲ ਮੀਡੀਆ ਤੇ ਅਲਗ ਹੀ ਚਰਚਾ ਚਾਲੂ ਹੋ ਗਈ। ਕਈ ਲੋਕ ਤਾਂ ਉਹਨਾਂ ਦੀ ਉਮਰ ਨੂੰ ਲੈਕੇ ਟ੍ਰੋਲ ਕਰਨ ਲੱਗ ਗਏ। ਅਦਾਕਾਰ ਦੀ ਇਸ ਤਰ੍ਹਾਂ ਦੀ ਟ੍ਰੋਲਿੰਗ ਹੁੰਦਿਆ ਵੇਖ ਹੁਣ ਦਿੱਗਜ ਅਦਾਕਾਰਾ ਰਾਖੀ ਗੁਲਜ਼ਾਰ ਨੇ ਆਪਣੀ ਚੁੱਪੀ ਤੋੜੀ ਹੈ ਤੇ 60 ਸਾਲ ਦੇ ਆਮਿਰ ਖ਼ਾਨ ਦਾ ਬਚਾਅ ਕੀਤਾ ਹੈ।
ਆਮਿਰ ਖ਼ਾਨ ਨੂੰ ਦੱਸਿਆ ਇਮਾਨਦਾਰ ਇਨਸਾਨ
'60 ਸਾਲ ਦੀ ਉਮਰ 'ਚ ਵਿਹਾਅ ਕਰਨ ਵਿੱਚ ਕੁੱਝ ਗਲਤ ਨਹੀਂ'
ਰਾਖੀ ਨੇ ਕਿਹਾ, 60 ਸਾਲ ਦੀ ਉਮਰ 'ਚ ਵਿਹਾਅ ਕਰਨ ਵਿੱਚ ਕੀ ਗਲਤ ਹੈ? ਰਾਬਰਟ ਡੀ ਨੀਰੋ ਨੇ ਵੀ ਦੋ ਵਿਆਹ ਕੀਤੇ ਹਨ ਤੇ ਹੁਣ ਉਹ ਇੱਕ ਰਿਸ਼ਤੇ ਵਿੱਚ ਵੀ ਹਨ ਤੇ ਜਿਸਤੋਂ ਉਹਨਾਂ ਦੀ ਇੱਕ ਬੇਟੀ ਵੀ ਹੈ। ਉਹ ਤਾਂ 80 ਸਾਲ ਦੀ ਉਮਰ ਵਿੱਚ ਪਿਤਾ ਬਏ। ਵਿਹਾਅ ਵਿੱਚ ਖੁਸ਼ੀ ਉਮਰ ਤੋਂ ਨਹੀਂ, ਬਲਕਿ ਰਿਸ਼ਤੇ ਦੀ ਸਮਝ ਤੇ ਸਾਥ ਤੋਂ ਹੁੰਦੀ ਹੈ।
ਆਪਣੇ ਬਾਰੇ ਗੱਲ ਕਰਦਿਆਂ ਰਾਖੀ ਨੇ ਕਿਹਾ ਕਿ ਉਹਨਾਂ ਨੇ ਨਿਰਮਾਤਾ ਗੁਲਜ਼ਾਰ ਨਾਲ ਉਦੋਂ ਵਿਆਹ ਕੀਤਾ, ਜਦੋਂ ਉਹ ਲਗਭਗ 40 ਸਾਲ ਦੇ ਸਨ।
ਖ਼ੁਦ ਕੀਤਾ ਸੀ ਤੀਸਰੇ ਵਿਆਹ ਦਾ ਖੁਲਾਸਾ
ਦੱਸ ਦੇਈਏ ਕਿ ਆਮਿਰ ਖ਼ਾਨ ਨੇ ਖ਼ੁਦ ਵੈਰਾਇਟੀ ਇੰਡੀਆ ਨਾਲ ਗੱਲਬਾਤ ਕਰਦਿਆਂ ਆਪਣੇ ਤੀਜੇ ਵਿਆਹ ਦੀ ਪੁਸ਼ਟੀ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਮੈਂ ਹਾਲ਼ੇ ਅਮਰੀਕਾ 'ਚ ਟ੍ਰੈਵਲ ਕਰ ਰਿਹਾ ਹਾਂ। ਵਿਆਹ ਦੀ ਖ਼ਬਰ ਸੱਚ ਹੈ। ਹੁਣ ਅਸੀ ਦੋਨੋਂ ਮਹਸੂਸ ਕਰਦੇ ਹਾਂ ਕਿ ਅਸੀਂ ਆਪਣੇ ਰਿਸ਼ਤੇ ਨੂੰ ਅਗਲੇ ਪੜਾਅ ਤੇ ਲੈਕੇ ਜਾਣ ਲਈ ਤੈਆਰ ਹਾਂ।
ਇਹ ਵੀ ਦੱਸ ਦੇਈਏ ਕਿ ਆਮਿਰ ਖਾਨ ਨੇ 2025 ਵਿੱਚ ਆਪਣੇ 60ਵੇਂ ਜਨਮਦਿਨ 'ਤੇ ਪਹਿਲੀ ਵਾਰ ਪਬਲਿਕ ਤੌਰ 'ਤੇ ਆਪਣੇ ਰਿਸ਼ਤੇ ਦਾ ਖੁਲਾਸਾ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਉਸਨੇ ਮੁੰਬਈ ਵਿੱਚ ਮੀਡੀਆ ਨਾਲ ਇੱਕ ਨਿੱਜੀ ਸਮਾਗਮ ਦੌਰਾਨ ਗੌਰੀ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ।
ਆਮਿਰ ਖਾਨ ਦੇ ਦੋ ਵਿਆਹ
ਆਮਿਰ ਖਾਨ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਰਹੇ ਹਨ। ਉਹਨਾਂ ਨੇ ਸਾਲ 1986 ਵਿੱਚ ਰੀਨਾ ਦੱਤਾ ਨਾਲ ਵਿਆਹ ਕੀਤਾ ਸੀ, ਜਿਸ ਤੋਂ ਉਸਦੇ ਦੋ ਬੱਚੇ ਹਨ, ਜੁਨੈਦ ਖਾਨ ਅਤੇ ਈਰਾ ਖਾਨ; ਇਹ ਜੋੜਾ 2002 ਵਿੱਚ ਵੱਖ ਹੋ ਗਿਆ। ਇਸ ਤੋਂ ਬਾਅਦ, ਉਸਨੇ 2005 ਵਿੱਚ ਫਿਲਮ ਨਿਰਮਾਤਾ ਕਿਰਨ ਰਾਓ ਨਾਲ ਵਿਆਹ ਕੀਤਾ ਅਤੇ ਸਰੋਗੇਸੀ ਰਾਹੀਂ ਇੱਕ ਪੁੱਤਰ, ਆਜ਼ਾਦ ਦਾ ਜਨਮ ਹੋਇਆ। ਹਾਲਾਂਕਿ, ਦੋਵਾਂ ਨੇ 2021 ਵਿੱਚ ਵੱਖ ਹੋਣ ਦਾ ਫੈਸਲਾ ਕੀਤਾ।