ਆਪਣੇ ਜਬਰਦਸਤ ਐਕਸ਼ਨ ਅਤੇ ਅਦਾਕਾਰੀ ਲਈ ਮਸ਼ਹੂਰ ਅਕਸ਼ੇ ਕੁਮਾਰ ਹੁਣ ਗਾਇਕੀ ਵਿੱਚ ਕਮਾਲ ਕਰ ਰਹੇ ਹਨ। ਹੁਣ ਤੱਕ ਐਕਸ਼ਨ ਤੋਂ ਲੈ ਕੇ ਕਾਮੇਡੀ ਤੱਕ, ਪ੍ਰਸ਼ੰਸਕਾਂ ਨੇ ਅਦਾਕਾਰ ਦੇ ਹਰ ਅੰਦਾਜ਼ ਨੂੰ ਪਸੰਦ ਕੀਤਾ ਹੈ। ਅਕਸ਼ੇ ਨੇ ਆਪਣਾ ਮਿਊਜ਼ਿਕ ਵੀਡੀਓ 'ਸ਼ੰਭੂ' ਰਿਲੀਜ਼ ਕੀਤਾ, ਜਿਸ 'ਚ ਅਭਿਨੇਤਾ ਮਹਾਦੇਵ ਦੇ ਅਵਤਾਰ 'ਚ ਨਜ਼ਰ ਆ ਰਹੇ ਹਨ।
ਵੀਡੀਓ ਵਿੱਚ ਪਰਫਾਰਮ ਵੀ ਕੀਤਾ
'ਸ਼ੰਭੂ' ਨਾਮ ਦੇ ਇਸ ਗੀਤ ਨੂੰ ਅਕਸ਼ੇ ਕੁਮਾਰ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵੀਡੀਓ 'ਚ ਪਰਫਾਰਮ ਵੀ ਕੀਤਾ ਹੈ। 'ਸ਼ੰਭੂ' ਦੀ ਵੀਡੀਓ 'ਚ ਅਕਸ਼ੈ ਫਿਲਮ OMG 2 ਦੇ ਲੁੱਕ 'ਚ ਨਜ਼ਰ ਆ ਰਹੇ ਹਨ। ਫਿਲਮ 'ਚ ਉਨ੍ਹਾਂ ਨੇ ਸ਼ਿਵ ਦੇ ਦੂਤ ਦੀ ਭੂਮਿਕਾ ਨਿਭਾਈ ਹੈ।
Our divine tribute, #Shambhu, is here for all to experience! 🙏🏻🔱
— Akshay Kumar (@akshaykumar) February 5, 2024
#ShambhuOutNow -->https://t.co/1hYf0QERmt pic.twitter.com/qOyr4Hfsdd