ਤੇਲ ਖੇਤਰਾਂ 'ਤੇ ਕਬਜ਼ੇ ਤੋਂ ਲੈ ਕੇ ਰੱਖਿਆ ਪ੍ਰਣਾਲੀਆਂ ਨੂੰ ਢਾਹੁਣ ਤੱਕ, ਟਰੰਪ ਨੇ ਕਰ ਦਿੱਤਾ ਵੱਡਾ ਖੁਲਾਸਾ। ਦੋਵਾਂ ਦੇਸ਼ਾਂ ਵਿਚਾਲੇ ਜੰਗ ਦੇ ਬੱਦਲ ਛਾ ਗਏ ਹਨ। ਈਰਾਨ ਅਤੇ ਅਮਰੀਕਾ ਵਿਚਾਲੇ ਫਸੀ ਗੱਦੀ ਹੁਣ ਇਸ ਕਦੇ ਚਰਮ ’ਤੇ ਪਹੁੰਚ ਗਈ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜੰਗ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਰਾਤ ਨੂੰ ਈਰਾਨ ’ਤੇ ਜ਼ਬਰਦਸਤ ਮਿਜ਼ਾਈਲ ਅਤੇ ਹਵਾਈ ਹੱਲਾ ਬੋਲਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਤਹਿਰਾਨ ਦੀ ਜਲ ਸੈਨਾ, ਹਵਾਈ ਫੌਜ ਅਤੇ ਬਚਾਅ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਜਾਵੇਗਾ।
ਇਕ ਸੋਸ਼ਲ ਮੀਡੀਆ ਪੋਸਟ ਵਿਚ ਟਰੰਪ ਨੇ ਲਿਖਿਆ ਕਿ ਈਰਾਨ ਕੋਲ ਹੁਣ ਹਮਲਾ ਕਰਨ ਦੀ ਕੋਈ ਤਾਕਤ ਨਹੀਂ ਬਚੇਗੀ। ਜਲਦੀ ਹੀ ਅਸੀਂ ਤੇਲ ਨਾਲ ਭਰਪੂਰ ਖਾਰਗ ਟਾਪੂ ’ਤੇ ਕਬਜ਼ਾ ਕਰਾਂਗੇ ਅਤੇ ਉਸ ਦੇ ਸਾਰੇ ਊਰਜਾ ਬੁਨਿਆਦੀ ਢਾਂਚੇ ’ਤੇ ਆਪਣਾ ਪੂਰਾ ਦਬਦਬਾ ਬਣਾਵਾਂਗੇ, ਠੀਕ ਜਿਵੇਂ ਵੈਨੇਜ਼ੁਏਲਾ ਵਿਚ ਕੀਤਾ ਸੀ।
ਇਕ ਇੰਟਰਵਿਊ ਦੌਰਾਨ ਟਰੰਪ ਨੇ ਦੱਸਿਆ ਕਿ ਅਮਰੀਕਾ ਨੇ ਈਰਾਨ ਵਿਚ ਅੰਦਰੂਨੀ ਬਗ਼ਾਵਤ ਨੂੰ ਭੜਕਾਉਣ ਲਈ ਹਥਿਆਰ ਭੇਜੇ ਸੀ। ਉਨ੍ਹਾਂ ਅਨੁਸਾਰ, ਇਹ ਯੋਜਨਾ ਸੀ ਕਿ ਕੁਰਦ ਫੌਜ ਇਨ੍ਹਾਂ ਹਥਿਆਰਾਂ ਨਾਲ ਤਹਿਰਾਨ ’ਤੇ ਕਬਜ਼ਾ ਕਰਨ ਵਿਚ ਮਦਦ ਕਰੇਗੀ। ਪਰ ਅਫਸੋਸ ਜ਼ਾਹਰ ਕਰਦਿਆਂ ਟਰੰਪ ਨੇ ਕਿਹਾ, "ਕੁਰਦਾਂ ਨੇ ਸਾਨੂੰ ਨਿਰਾਸ਼ ਕੀਤਾ। ਉਹ ਹਥਿਆਰਾਂ ਨੂੰ ਜ਼ਮੀਨ ’ਤੇ ਉਤਾਰਨ ਦੀ ਬਜਾਏ ਆਪਣੇ ਡੇਰਿਆਂ ’ਚ ਸਾਂਭ ਕੇ ਬੈਠ ਗਏ। ਮੈਂ ਇਹ ਗੱਲ ਕਦੇ ਨਹੀਂ ਭੁੱਲਾਂਗਾ।"
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਬੁੱਧਵਾਰ ਰਾਤ ਨੂੰ ਹੋਏ ਹਮਲਿਆਂ ਤੋਂ ਬਾਅਦ ਵੀਰਵਾਰ ਨੂੰ ਤੇਜ਼ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਦੀ ਮੰਨਣੀ ਹੈ ਕਿ ਈਰਾਨ ਪਹਿਲਾਂ ਹੀ ਕਮਜ਼ੋਰ ਹੋ ਚੁੱਕਿਆ ਹੈ ਅਤੇ ਹੁਣ ਸ਼ਾਂਤੀ ਗੱਲਬਾਤ ਦਾ ਕੋਈ ਮਤਲਬ ਨਹੀਂ ਬਣਦਾ। ਦੂਜੇ ਪਾਸੇ, ਉਨ੍ਹਾਂ ਇਹ ਵੀ ਸੰਕੇਤ ਦਿੱਤੇ ਕਿ ਜੇਕਰ ਈਰਾਨ ਵੱਲੋਂ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਉਹ ਸਵਿਟਜ਼ਰਲੈਂਡ ਵਿੱਚ ਇਤਿਹਾਸਕ ਸਮਝੌਤੇ ’ਤੇ ਦਸਤਖਤ ਕਰ ਸਕਦੇ ਹਨ।