menu-icon
Punjabi Story Line
  • Home
  • News
  • International
  • 2026 ਲਈ ਬਾਬਾ ਵੈਂਗਾ ਦੀਆਂ ਭਵਿੱਖਬਾਣੀਆਂ : ਦੋ ਦਾਅਵੇ ਸੱਚ, ਤਿੰਨ 'ਤੇ ਬਰਕਰਾਰ ਰਹੱਸ

2026 ਲਈ ਬਾਬਾ ਵੈਂਗਾ ਦੀਆਂ ਭਵਿੱਖਬਾਣੀਆਂ : ਦੋ ਦਾਅਵੇ ਸੱਚ, ਤਿੰਨ 'ਤੇ ਬਰਕਰਾਰ ਰਹੱਸ

ਬਾਬਾ ਵੈਂਗਾ, ਜਿਨ੍ਹਾਂ ਦਾ ਅਸਲ ਨਾਮ ਵਾਂਗੇਲੀਆ ਪਾਂਦੇਵਾ ਸੀ, ਦਾ ਜਨਮ 1911 ਵਿੱਚ ਹੋਇਆ। ਉਹ ਬੁਲਗਾਰੀਆ ਦੀ ਅੰਨ੍ਹੀ ਰਹੱਸਵਾਦੀ ਸੀ, ਜਿਸ ਨੇ 11 ਸਤੰਬਰ ਦੇ ਹਮਲੇ, ਚਰਨੋਬਿਲ ਹਾਦਸਾ, ਪ੍ਰਿੰਸੈਸ ਡਾਇਨਾ ਦੀ ਮੌਤ, 2004 ਦੀ ਸੁਨਾਮੀ, ਬ੍ਰੈਕਜ਼ਿਟ ਅਤੇ ਆਈ.ਐਸ.ਆਈ.ਐਸ. ਦੇ ਉਭਾਰ ਵਰਗੀਆਂ ਘਟਨਾਵਾਂ ਦੀ ਭਵਿੱਖਬਾਣੀ ਦਾ ਸਿਹਰਾ ਪ੍ਰਾਪਤ ਹੈ।

Date Updated Last Updated : 11 August 2026, 06:06 PM IST
Share:

ਸਾਲ 2026 ਦਾ ਅੰਤ ਨੇੜੇ ਆ ਰਿਹਾ ਹੈ ਤੇ ਬੁਲਗਾਰੀਆ ਦੀ ਭਵਿੱਖਵਕਤਾ ਬਾਬਾ ਵੈਂਗਾ ਦੀਆਂ ਭਵਿੱਖਬਾਣੀਆਂ ਦੀ ਚਰਚਾ ਇਕ ਵਾਰ ਫਿਰ ਸੁਰਜੀਤ ਹੋ ਗਈ ਹੈ। ਉਨ੍ਹਾਂ ਦੇ ਅਨੁਯਾਈਆਂ ਮੁਤਾਬਕ ਇਸ ਸਾਲ ਹੁਣ ਤੱਕ ਦੋ ਭਵਿੱਖਬਾਣੀਆਂ ਸਾਕਾਰ ਹੋ ਚੁੱਕੀਆਂ ਹਨ, ਜਦਕਿ ਤਿੰਨ ਹੋਰ ਅਜਿਹੀਆਂ ਹਨ ਜਿਨ੍ਹਾਂ ਦੇ ਸੱਚ ਹੋਣ ਦੀ ਉਡੀਕ ਹੈ। ਦੱਸ ਦੇਈਏ ਕਿ 1996 'ਚ ਗੁਜ਼ਰੀ ਵੈਂਗਾ ਨੂੰ ਕੁਦਰਤੀ ਆਫ਼ਤਾਂ, ਏ.ਆਈ. ਦੇ ਵਧਦੇ ਪ੍ਰਭਾਵ ਅਤੇ ਵਿਸ਼ਵ ਰਾਜਨੀਤੀ ਵਿੱਚ ਵੱਡੇ ਉਥਲ-ਪੁਥਲ ਦੀਆਂ ਭਵਿੱਖਬਾਣੀਆਂ ਲਈ ਜਾਣਿਆ ਜਾਂਦਾ ਰਿਹਾ ਹੈ। ਆਓ ਜਾਣਦੇ ਹਾਂ ਕਿ ਉਨ੍ਹਾਂ ਦੇ ਕਿਹੜੇ ਦਾਅਵੇ ਸੱਚ ਹੋਏ, ਤੇ ਕਿਹੜੇ ਅਜੇ ਵੀ ਰਹੱਸ ਬਣੇ ਹੋਏ ਹਨ।

ਸੱਚ ਹੋਈਆਂ ਭਵਿੱਖਬਾਣੀਆਂ : ਪ੍ਰਾਕ੍ਰਿਤਿਕ ਆਫ਼ਤਾਂ ਤੇ ਏ.ਆਈ. ਦਾ ਦਬਦਬਾ

ਬਾਬਾ ਵੈਂਗਾ ਦੀ ਪਹਿਲੀ ਕਥਿਤ ਭਵਿੱਖਬਾਣੀ 2026 ਨੂੰ ਵੱਡੀਆਂ ਕੁਦਰਤੀ ਆਫ਼ਤਾਂ ਨਾਲ ਜੋੜਦੀ ਹੈ। ਉਨ੍ਹਾਂ ਦੇ ਮੰਨਣ ਵਾਲਿਆਂ ਨੇ ਇਸ ਨੂੰ ਮਿਆਂਮਾਰ ਵਿੱਚ ਆਏ 7.7 ਤੀਬਰਤਾ ਵਾਲੇ ਭੂਚਾਲ, ਯੂਰਪ 'ਚ ਜੰਗਲਾਂ ਦੀ ਅੱਗ, ਏਸ਼ੀਆ 'ਚ ਹੜ੍ਹਾਂ ਅਤੇ ਅਮਰੀਕਾ 'ਚ ਭਿਆਨਕ ਤੂਫਾਨਾਂ ਨਾਲ ਜੋੜਿਆ ਹੈ। ਇਸ ਤੋਂ ਇਲਾਵਾ, ਦੂਜੀ ਭਵਿੱਖਬਾਣੀ ਮਨੁੱਖੀ ਕੰਮਾਂ ਦੀ ਥਾਂ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੇ ਤੇਜ਼ੀ ਨਾਲ ਵਧਦੇ ਇਸਤੇਮਾਲ ਨਾਲ ਸਬੰਧਤ ਹੈ। ਸਮਰਥਕਾਂ ਅਨੁਸਾਰ ਵੈਂਗਾ ਨੇ ਦਹਾਕਿਆਂ ਪਹਿਲਾਂ ਹੀ ਇਹ ਭਵਿੱਖਬਾਣੀ ਕਰ ਦਿੱਤੀ ਸੀ ਕਿ ਮਸ਼ੀਨਾਂ ਵੱਡੇ ਪੱਧਰ 'ਤੇ ਇਨਸਾਨਾਂ ਦੀ ਥਾਂ ਲੈਣਗੀਆਂ।

ਅਜੇ ਅਧੂਰੀਆਂ ਭਵਿੱਖਬਾਣੀਆਂ : ਐਲੀਅਨਜ਼, ਜੰਗ ਤੇ ਸੱਤਾ ਤਬਦੀਲੀ, ਪੁਲਾੜ ਤੋਂ ਮਹਿਮਾਨ?

ਵੈਂਗਾ ਦੀਆਂ ਬਾਕੀ ਭਵਿੱਖਬਾਣੀਆਂ ਵਿੱਚ ਸਭ ਤੋਂ ਚਰਚਿਤ ਦਾਅਵਾ ਐਲੀਅਨਜ਼ ਨਾਲ ਸੰਪਰਕ ਦਾ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਅਨੁਸਾਰ ਧਰਤੀ ਦੇ ਵਾਯੂਮੰਡਲ ਵਿੱਚ ਇੱਕ ਵਿਸ਼ਾਲ ਪੁਲਾੜ-ਜਹਾਜ਼ ਦੇ ਆਉਣ ਤੋਂ ਬਾਅਦ ਇਨਸਾਨਾਂ ਦੀ ਮੁਲਾਕਾਤ ਬਾਹਰੀ ਪ੍ਰਾਣੀਆਂ ਨਾਲ ਹੋ ਸਕਦੀ ਹੈ। ਇਸ ਭਵਿੱਖਬਾਣੀ ਲਈ ਨਵੰਬਰ ਮਹੀਨੇ ਨੂੰ ਖਾਸ ਸਮਾਂ ਦੱਸਿਆ ਗਿਆ ਹੈ, ਜਿਸ ਕਾਰਨ ਉਡੀਕ ਕਰਨ ਵਾਲਿਆਂ ਵਿੱਚ ਉਤਸੁਕਤਾ ਬਣੀ ਹੋਈ ਹੈ।

ਤੀਜੇ ਵਿਸ਼ਵ ਯੁੱਧ ਦਾ ਖ਼ਤਰਾ

ਇੱਕ ਹੋਰ ਕਥਿਤ ਭਵਿੱਖਬਾਣੀ ਤੀਜੇ ਵਿਸ਼ਵ ਯੁੱਧ ਦੀ ਵੱਲ ਇਸ਼ਾਰਾ ਕਰਦੀ ਹੈ। ਦਾਅਵਾ ਹੈ ਕਿ ਚੀਨ ਤਾਇਵਾਨ 'ਤੇ ਹਮਲਾ ਕਰ ਸਕਦਾ ਹੈ, ਜਦਕਿ ਅਮਰੀਕਾ-ਰੂਸ ਤਣਾਅ ਸਿੱਧੇ ਟਕਰਾਅ ਵਿੱਚ ਬਦਲ ਸਕਦਾ ਹੈ। ਹਾਲਾਂਕਿ, ਹੁਣ ਤੱਕ ਅਜਿਹੀ ਕੋਈ ਘਟਨਾ ਨਹੀਂ ਵਾਪਰੀ, ਪਰ ਯੂਕ੍ਰੇਨ ਸੰਘਰਸ਼ ਕਾਰਨ ਇਹ ਸੰਭਾਵਨਾ ਚਰਚਾ ਵਿੱਚ ਬਣੀ ਹੋਈ ਹੈ।

ਰੂਸੀ ਰਾਸ਼ਟਰਪਤੀ ਦਾ ਰਾਜਨੀਤਿਕ ਭਵਿੱਖ

ਵੈਂਗਾ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬਾਰੇ ਵੀ ਭਵਿੱਖਬਾਣੀ ਕੀਤੀ ਸੀ। ਉਨ੍ਹਾਂ ਦੇ ਅਨੁਆਈਆਂ ਮੁਤਾਬਕ 2026 ਖਤਮ ਹੋਣ ਤੋਂ ਪਹਿਲਾਂ ਪੁਤਿਨ ਸੱਤਾ ਗੁਆ ਬੈਠਣਗੇ ਤੇ ਕੋਈ ਨਵਾਂ ਆਗੂ ਸਾਹਮਣੇ ਆਵੇਗਾ। ਹਾਲਾਂਕਿ ਹੁਣ ਤੱਕ ਇਸ ਦਾ ਕੋਈ ਸੰਕੇਤ ਨਹੀਂ ਮਿਲਿਆ, ਤੇ ਪੁਤਿਨ 18 ਸਾਲਾਂ ਤੋਂ ਰੂਸੀ ਸਿਆਸਤ 'ਚ ਛਾਏ ਹੋਏ ਹਨ।

ਵੈਂਗਾ ਦੀਆਂ ਭਵਿੱਖਬਾਣੀਆਂ ਦਾ ਅਧਾਰ ਕੀ?

ਬਾਬਾ ਵੈਂਗਾ, ਜਿਨ੍ਹਾਂ ਦਾ ਅਸਲ ਨਾਮ ਵਾਂਗੇਲੀਆ ਪਾਂਦੇਵਾ ਸੀ, ਦਾ ਜਨਮ 1911 ਵਿੱਚ ਹੋਇਆ। ਉਹ ਬੁਲਗਾਰੀਆ ਦੀ ਅੰਨ੍ਹੀ ਰਹੱਸਵਾਦੀ ਸੀ, ਜਿਸ ਨੇ 11 ਸਤੰਬਰ ਦੇ ਹਮਲੇ, ਚਰਨੋਬਿਲ ਹਾਦਸਾ, ਪ੍ਰਿੰਸੈਸ ਡਾਇਨਾ ਦੀ ਮੌਤ, 2004 ਦੀ ਸੁਨਾਮੀ, ਬ੍ਰੈਕਜ਼ਿਟ ਅਤੇ ਆਈ.ਐਸ.ਆਈ.ਐਸ. ਦੇ ਉਭਾਰ ਵਰਗੀਆਂ ਘਟਨਾਵਾਂ ਦੀ ਭਵਿੱਖਬਾਣੀ ਦਾ ਸਿਹਰਾ ਪ੍ਰਾਪਤ ਹੈ। ਉਨ੍ਹਾਂ ਦੇ ਸਮਰਥਕ 85% ਭਵਿੱਖਬਾਣੀਆਂ ਨੂੰ ਸੱਚ ਦੱਸਦੇ ਹਨ, ਪਰ ਇਸ ਦੀ ਕਦੇ ਪੁਸ਼ਟੀ ਨਹੀਂ ਹੋਈ।
ਹਾਲਾਂਕਿ, ਸਭ ਤੋਂ ਵੱਡੀ ਔਕੜ ਇਹ ਹੈ ਕਿ ਉਨ੍ਹਾਂ ਦੀਆਂ ਭਵਿੱਖਬਾਣੀਆਂ ਦਾ ਕੋਈ ਪ੍ਰਮਾਣਿਕ ਲਿਖਤੀ ਰਿਕਾਰਡ ਮੌਜੂਦ ਨਹੀਂ ਹੈ। ਇਸ ਲਈ 2026 ਦੇ ਬਾਕੀ ਦਾਅਵਿਆਂ ਨੂੰ ਰਹੱਸ ਹੀ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਸਿਰਫ਼ ਕਥਿਤ ਵਿਆਖਿਆਵਾਂ 'ਤੇ ਆਧਾਰਿਤ ਹਨ, ਨਾ ਕਿ ਪੁਸ਼ਟੀਕ੍ਰਿਤ ਸਰੋਤਾਂ 'ਤੇ।

Tags :

Recent News