PAKISTAN: ਦੁਖ 'ਚ ਬਦਲੀ ਈਦ ਦੀ ਖੁਸ਼ੀ, ਸਿੰਧੁ ਨਦੀ 'ਚ ਬੇੜੀ ਪਲਟਣ ਨਾਲ 15 ਲੋਕ ਡੁੱਬੇ, 4 ਲਾਪਤਾ 

ਪਾਕਿਸਤਾਨ 'ਚ ਸਿੰਧੂ ਨਦੀ 'ਚ ਕਿਸ਼ਤੀ ਪਲਟ ਗਈ। ਕਿਸ਼ਤੀ ਪਲਟਣ ਦੇ ਇਸ ਹਾਦਸੇ 'ਚ 15 ਲੋਕਾਂ ਦੇ ਡੁੱਬਣ ਦੀ ਖਬਰ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਵੱਡੀ ਗਿਣਤੀ ਲੋਕ ਨਦੀ ਦੇ ਕੋਲ ਪਹੁੰਚ ਗਏ। ਬਚਾਅ ਕਾਰਜ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਨੌਸ਼ਹਿਰਾ ਜ਼ਿਲੇ ਦੇ ਕੁੰਡ ਪਾਰਕ ਇਲਾਕੇ 'ਚ ਵਾਪਰਿਆ, ਜਿੱਥੇ ਵੱਡੀ ਗਿਣਤੀ 'ਚ ਲੋਕ ਈਦ ਮਨਾਉਣ ਲਈ ਇਕੱਠੇ ਹੋਏ ਸਨ।

Share:

Pakistan Boat Capsized: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਈਦ ਦੀਆਂ ਖੁਸ਼ੀਆਂ ਸੋਗ 'ਚ ਬਦਲ ਗਈਆਂ। ਖੈਬਰ ਪਖਤੂਨਖਵਾ 'ਚ ਵੀਰਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ। ਇਹ ਹਾਦਸਾ ਸਿੰਧੂ ਨਦੀ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ ਵਾਪਰਿਆ। ਕਿਸ਼ਤੀ ਪਲਟਣ ਦੇ ਇਸ ਹਾਦਸੇ ਵਿੱਚ ਘੱਟੋ-ਘੱਟ 15 ਲੋਕ ਡੁੱਬ ਗਏ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਵੱਡੀ ਗਿਣਤੀ ਲੋਕ ਨਦੀ ਦੇ ਕੋਲ ਪਹੁੰਚ ਗਏ। ਬਚਾਅ ਕਾਰਜ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਨੌਸ਼ਹਿਰਾ ਜ਼ਿਲੇ ਦੇ ਕੁੰਡ ਪਾਰਕ ਇਲਾਕੇ 'ਚ ਵਾਪਰਿਆ, ਜਿੱਥੇ ਵੱਡੀ ਗਿਣਤੀ 'ਚ ਲੋਕ ਈਦ ਮਨਾਉਣ ਲਈ ਇਕੱਠੇ ਹੋਏ ਸਨ।

ਜਾਰੀ ਹੈ ਲਾਪਤਾ ਲੋਕਾਂ ਦੀ ਤਲਾਸ਼ 

ਸਿੰਧ ਨਦੀ 'ਚ ਕਿਸ਼ਤੀ ਹਾਦਸੇ ਦੇ ਬਾਰੇ 'ਚ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ 11 ਲੋਕਾਂ ਨੂੰ ਬਚਾਇਆ ਹੈ ਅਤੇ ਚਾਰ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਅਧਿਕਾਰੀਆਂ ਮੁਤਾਬਕ ਨੌਸ਼ਹਿਰਾ, ਸਵਾਬੀ ਅਤੇ ਮਰਦਾਨ ਤੋਂ ਬਚਾਅ ਦਲ ਤਲਾਸ਼ੀ ਮੁਹਿੰਮ 'ਚ ਹਿੱਸਾ ਲੈ ਰਹੇ ਹਨ। ਗੋਤਾਖੋਰ ਵੀ ਲੋਕਾਂ ਦੀ ਭਾਲ ਵਿੱਚ ਜੁਟੇ ਹੋਏ ਹਨ।

ਬਲੋਚਿਸਤਾਨ 'ਚ ਸੜਕ ਹਾਦਸਾ 

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਿੰਧ ਅਤੇ ਬਲੋਚਿਸਤਾਨ ਸੂਬੇ ਦੇ ਸਰਹੱਦੀ ਸ਼ਹਿਰ ਨੇੜੇ ਸੜਕ ਹਾਦਸਾ ਵਾਪਰਿਆ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ਰਧਾਲੂਆਂ ਨਾਲ ਭਰੀ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ 'ਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 38 ਹੋਰ ਜ਼ਖਮੀ ਹੋ ਗਏ। ਸ਼ਰਧਾਲੂ ਬਲੋਚਿਸਤਾਨ ਦੇ ਖੁਜ਼ਦਾਰ ਜ਼ਿਲ੍ਹੇ ਵਿੱਚ ਦੂਰ-ਦੁਰਾਡੇ ਮੁਸਲਿਮ ਸੂਫੀ ਦਰਗਾਹ ਸ਼ਾਹ ਨੂਰਾਨੀ ਜਾ ਰਹੇ ਸਨ ਜਦੋਂ ਬੱਸ ਇੱਕ ਖਾਈ ਵਿੱਚ ਡਿੱਗ ਗਈ। ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਇਸ ਘਟਨਾ 'ਤੇ ਸੋਗ ਪ੍ਰਗਟ ਕੀਤਾ ਹੈ।

ਕੀਤੀ ਗਈ ਮ੍ਰਿਤਕਾਂ ਦੀ ਪਛਾਣ 

ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਸੀ ਕਿ ਇਕ ਮੋੜ 'ਤੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਖਾਈ 'ਚ ਡਿੱਗ ਗਈ। ਸਾਰੇ ਯਾਤਰੀ ਸਿੰਧ ਸੂਬੇ ਦੇ ਠੱਟਾ ਸ਼ਹਿਰ ਦੇ ਵਾਸੀ ਸਨ। ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਕਰਾਚੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਵਿੱਚੋਂ ਕੁਝ ਇੱਕ ਹੀ ਪਰਿਵਾਰ ਦੀਆਂ ਸਨ।

ਇਹ ਵੀ ਪੜ੍ਹੋ