ਅਮਰੀਕਾ ਵਿੱਚ ਖਾਲਿਸਤਾਨੀ ਲਹਿਰ ਨੂੰ ਹਵਾ ਦੇਣ ਲਈ ਕਰਾਏ ਗਏ ਇਕੱਠ ਦੇ ਦੌਰਾਨ ਝੜੱਪ, ਜ਼ਬਰਦਸਤ ਡੰਡੇ ਚੱਲੇ

ਕਾਬਿਲੇ ਗੌਰ ਹੈ ਕਿ ਕੁੱਝ ਦਿਨ ਪਹਿਲਾਂ ਹੀ 'ਚ ਕੈਨੇਡਾ 'ਚ ਹਰਦੀਪ ਸਿੰਘ ਨਿੱਝਰ ਦੇ ਕਰੀਬੀ ਦੇ ਘਰ 'ਤੇ ਗੋਲੀਬਾਰੀ ਹੋਈ ਸੀ। ਪੁਲਿਸ ਇਨ੍ਹਾਂ ਝਗੜਿਆਂ ਨੂੰ ਇੱਕ ਦੂਜੇ ਨਾਲ ਜੋੜ ਕੇ ਦੇਖ ਰਹੀ ਹੈ। ਹਾਲਾਂਕਿ ਸਥਾਨਕ ਪੁਲਿਸ ਬਿਨਾਂ ਜਾਂਚ ਤੋਂ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ।

Share:

ਹਾਈਲਾਈਟਸ

  • ਮਾਮਲਾ ਇੰਨਾ ਵੱਧ ਗਿਆ ਕਿ ਦੋਵੇਂ ਧੜੇ ਆਹਮੋ-ਸਾਹਮਣੇ ਹੋ ਗਏ

International News : ਅਮਰੀਕਾ ਵਿੱਚ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਹਾਲ ਹੀ ਵਿੱਚ ਖਾਲਿਸਤਾਨੀ ਲਹਿਰ ਨੂੰ ਹਵਾ ਦੇਣ ਲਈ ਕਰਾਏ ਗਏ ਇਕੱਠ ਨੇ ਝੜੱਪ ਦਾ ਰੂਪ ਲੈ ਲਿਆ। ਹੋਇਆ ਇਸ ਤਰ੍ਹਾਂ ਕਿ ਪ੍ਰੋਗਰਾਮ ਕੇ ਦੌਰਾਨ ਦੋ ਧੜੇ ਆਹਮੋ-ਸਾਹਮਣੇ  ਗਏ। ਇਸ ਦੌਰਾਨ ਮਾਮਲਾ ਇਨ੍ਹਾਂ ਭੱਖਿਆ ਕਿ ਦੋਵਾਂ ਗੁੱਟਾਂ ਵਿੱਚ ਜ਼ਬਰਦਸਤ ਡੰਡੇ ਚੱਲੇ। ਪਤਾ ਲੱਗਦਿਆਂ ਹੀ ਅਮਰੀਕੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਕੱਠ ਅਮਰੀਕਾ ਦੇ ਸਾਨਫਰਾਂਸਿਸਕੋ ਵਿੱਚ ਅੱਤਵਾਦੀ ਸੰਗਠਨ ਅਤੇ ਸਿੱਖ ਫਾਰ ਜਸਟਿਸ (SFJ) ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਕੀਤਾ ਗਿਆ ਸੀ। ਇਸ ਦੌਰਾਨ ਮੇਜਰ ਸਿੰਘ ਨਿੱਝਰ ਅਤੇ ਸਰਬਜੀਤ ਸਿੰਘ ਸਾਬੀ ਗਰੁੱਪ ਵੀ ਪਹੁੰਚ ਗਏ। ਦੋਵਾਂ ਧੜਿਆਂ ਵਿਚਾਲੇ ਤੂ-ਤੂੰ-ਮੈਂ-ਮੈਂ ਸ਼ੁਰੂ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਦੋਵੇਂ ਧੜੇ ਆਹਮੋ-ਸਾਹਮਣੇ ਹੋ ਗਏ। ਦੋਵਾਂ ਧੜਿਆਂ ਵਿਚਾਲੇ ਜ਼ੋਰਦਾਰ ਧੱਕਾ-ਮੁੱਕੀ, ਮੁੱਕੇਬਾਜ਼ੀ ਅਤੇ ਡੰਡੇ ਚੱਲੇ ।

ਦੋਵਾਂ ਧੜਿਆਂ ਵਿਚ ਚੱਲ ਰਿਹਾ ਤਕਰਾਰ 

ਅਸਲ ਵਿੱਚ ਨਿੱਝਰ ਗਰੁੱਪ ਨੂੰ ਅਮਰੀਕਾ ਵਿੱਚ ਕਾਫੀ ਸਮਰਥਨ ਮਿਲ ਰਿਹਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਖਾਲਿਸਤਾਨੀ ਅੱਤਵਾਦੀ ਪੰਨੂ ਸਾਬੀ ਗਰੁੱਪ ਨੂੰ ਸ਼ਹਿ ਦੇ ਰਿਹਾ ਹੈ। ਉਦੋਂ ਤੋਂ ਹੀ ਦੋਵਾਂ ਧੜਿਆਂ ਵਿਚ ਤਕਰਾਰ ਚੱਲ ਰਹੀ ਹੈ। ਇਸ ਜਨਮਤ ਸੰਗ੍ਰਹਿ ਵਿੱਚ ਵੀ ਅਜਿਹਾ ਹੀ ਹੋਇਆ। ਦੋਵੇਂ ਧੜੇ ਆਹਮੋ-ਸਾਹਮਣੇ ਹੋ ਗਏ ਅਤੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਲੱਗੇ। ਕਾਬਿਲੇ ਗੌਰ ਹੈ ਕਿ ਕੁੱਝ ਦਿਨ ਪਹਿਲਾਂ ਹੀ 'ਚ ਕੈਨੇਡਾ 'ਚ ਹਰਦੀਪ ਸਿੰਘ ਨਿੱਝਰ ਦੇ ਕਰੀਬੀ ਦੇ ਘਰ 'ਤੇ ਗੋਲੀਬਾਰੀ ਹੋਈ ਸੀ। ਪੁਲਿਸ ਇਨ੍ਹਾਂ ਝਗੜਿਆਂ ਨੂੰ ਇੱਕ ਦੂਜੇ ਨਾਲ ਜੋੜ ਕੇ ਦੇਖ ਰਹੀ ਹੈ। ਹਾਲਾਂਕਿ ਸਥਾਨਕ ਪੁਲਿਸ ਬਿਨਾਂ ਜਾਂਚ ਤੋਂ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ।

ਇਹ ਵੀ ਪੜ੍ਹੋ