menu-icon
Punjabi Story Line
Independence Day 2026
  • Home
  • News
  • International
  • ਬੈਲਜੀਅਮ 'ਚ ਮੁਰੰਮਤ ਦੌਰਾਨ ਮਜ਼ਦੂਰਾਂ ਨੂੰ ਦੀਵਾਰ 'ਚੋਂ ਲੱਭਿਆ ਅਨਮੋਲ ਖਜ਼ਾਨਾ, 99 ਕਰੋੜ ਰੁਪਏ ਦਾ ਸੋਨਾ ਬਰਾਮਦ

ਬੈਲਜੀਅਮ 'ਚ ਮੁਰੰਮਤ ਦੌਰਾਨ ਮਜ਼ਦੂਰਾਂ ਨੂੰ ਦੀਵਾਰ 'ਚੋਂ ਲੱਭਿਆ ਅਨਮੋਲ ਖਜ਼ਾਨਾ, 99 ਕਰੋੜ ਰੁਪਏ ਦਾ ਸੋਨਾ ਬਰਾਮਦ

ਮਜ਼ਦੂਰਾਂ ਦੀ ਇਸ ਟੋਲੀ ਵਿੱਚ 18 ਸਾਲਾ ਕੋਬੇ ਨਾਮਕ ਇੱਕ ਨੌਜਵਾਨ ਵੀ ਸ਼ਾਮਲ ਸੀ, ਜੋ ਗਰਮੀਆਂ ਦੀਆਂ ਛੁੱਟੀਆਂ ਵਿੱਚ ਪੈਸੇ ਕਮਾਉਣ ਲਈ ਇਸ ਕੰਮ 'ਤੇ ਲੱਗਾ ਸੀ। ਸਥਾਨਕ ਮੀਡੀਆ ਨੂੰ ਦਿੱਤੇ ਇੰਟਰਵਿਊ ਵਿੱਚ ਉਸਨੇ ਦੱਸਿਆ ਕਿ ਪਹਿਲਾਂ ਉਸਨੇ ਸੋਚਿਆ ਕਿ ਇਹ 1-ਯੂਰੋ ਦੇ ਆਮ ਸਿੱਕੇ ਹਨ, ਪਰ ਜਦੋਂ ਸੋਨੇ ਦੀ ਇੱਟ ਦਿਖੀ ਤਾਂ.....

Date Updated Last Updated : 16 August 2026, 06:41 PM IST
Share:

ਬੈਲਜੀਅਮ ਦੇ ਪੂਰਬੀ ਫਲੈਂਡਰਸ ਖਿੱਤੇ ਵਿੱਚ ਇੱਕ ਪੁਰਾਣੇ ਘਰ ਦੀ ਮੁਰੰਮਤ ਦੌਰਾਨ ਮਜ਼ਦੂਰਾਂ ਨੂੰ ਦੀਵਾਰ ਦੇ ਅੰਦਰ ਲੁਕਿਆ ਸੋਨੇ ਦਾ ਵੱਡਾ ਖਜ਼ਾਨਾ ਬਰਾਮਦ ਹੋਇਆ, ਜਿਸ ਵਿੱਚ ਸੋਨੇ ਦੀਆਂ ਈੱਟਾਂ ਅਤੇ ਪ੍ਰਾਚੀਨ ਸਿੱਕੇ ਸ਼ਾਮਲ ਸਨ। ਇਸ ਖਜ਼ਾਨੇ ਦੀ ਅਨੁਮਾਨਿਤ ਕੀਮਤ ਕਰੀਬ 9 ਮਿਲੀਅਨ ਯੂਰੋ (ਲਗਭਗ 99 ਕਰੋੜ ਰੁਪਏ) ਦੱਸੀ ਜਾ ਰਹੀ ਹੈ। ਇਹ ਖਜ਼ਾਨਾ ਉਸ ਵੇਲੇ ਮਿਲਿਆ ਜਦੋਂ ਮਜ਼ਦੂਰ ਘਰ ਵਿੱਚ ਨਵੇਂ ਸੀਵਰ ਪਾਈਪ ਪਾਉਣ ਲਈ ਖੁਦਾਈ ਕਰ ਰਹੇ ਸੀ।

ਪੁਲਿਸ ਕਾਰਵਾਈ ਅਤੇ ਸੁਰੱਖਿਆ ਪ੍ਰਬੰਧ

ਸੋਨਾ ਮਿਲਣ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੂਰੇ ਘਰ ਨੂੰ ਘੇਰਾ ਪਾ ਲਿਆ। ਮੁਕੰਮਲ ਤਲਾਸ਼ੀ ਮਗਰੋਂ ਸਾਰਾ ਖਜ਼ਾਨਾ ਕਬਜ਼ੇ ਵਿੱਚ ਲੈ ਕੇ ਸੁਰੱਖਿਅਤ ਸਥਾਨ 'ਤੇ ਰੱਖ ਦਿੱਤਾ ਗਿਆ। ਪੁਲਿਸ ਵੱਲੋਂ ਲੋਕਾਂ ਨੂੰ ਸਪੱਸ਼ਟ ਹਦਾਇਤ ਕੀਤੀ ਗਈ ਹੈ ਕਿ ਉਹ ਉਸ ਨਿਰਮਾਣ ਸਥਾਨ 'ਤੇ ਜਾ ਕੇ ਸੋਨਾ ਲੱਭਣ ਦੀ ਕੋਸ਼ਿਸ਼ ਨਾ ਕਰਨ।

18 ਸਾਲਾ ਮਜ਼ਦੂਰ ਦੀ ਭੂਮਿਕਾ

ਮਜ਼ਦੂਰਾਂ ਦੀ ਇਸ ਟੋਲੀ ਵਿੱਚ 18 ਸਾਲਾ ਕੋਬੇ ਨਾਮਕ ਇੱਕ ਨੌਜਵਾਨ ਵੀ ਸ਼ਾਮਲ ਸੀ, ਜੋ ਗਰਮੀਆਂ ਦੀਆਂ ਛੁੱਟੀਆਂ ਵਿੱਚ ਪੈਸੇ ਕਮਾਉਣ ਲਈ ਇਸ ਕੰਮ 'ਤੇ ਲੱਗਾ ਸੀ। ਸਥਾਨਕ ਮੀਡੀਆ ਨੂੰ ਦਿੱਤੇ ਇੰਟਰਵਿਊ ਵਿੱਚ ਉਸਨੇ ਦੱਸਿਆ ਕਿ ਪਹਿਲਾਂ ਉਸਨੇ ਸੋਚਿਆ ਕਿ ਇਹ 1-ਯੂਰੋ ਦੇ ਆਮ ਸਿੱਕੇ ਹਨ, ਪਰ ਜਦੋਂ ਸੋਨੇ ਦੀ ਇੱਟ ਦਿਖੀ ਤਾਂ ਉਨ੍ਹਾਂ ਨੂੰ ਸਮਝ ਆਇਆ ਕਿ ਇਹ ਕੋਈ ਆਮ ਖੋਜ ਨਹੀਂ ਸਗੋਂ ਵੱਡੀ ਕਿਸਮਤ ਹੈ। ਇਸ ਮਗਰੋਂ ਉਨ੍ਹਾਂ ਬਿਨਾਂ ਕਿਸੇ ਲਾਲਚ ਤੋਂ ਪੁਲਿਸ ਨੂੰ ਖ਼ਬਰ ਕੀਤੀ।

ਚੈਰਿਟੀ ਸੰਸਥਾ ਦੀ ਉਮੀਦ ਅਤੇ ਸਮਾਜਿਕ ਪਹਿਲੂ

ਇਹ ਘਰ ਇਸ ਸਮੇਂ ਇੱਕ ਚੈਰਿਟੀ ਸੰਸਥਾ ਦੇ ਕਬਜ਼ੇ ਵਿੱਚ ਹੈ, ਜੋ ਕਿ ਡੈਂਡਰਮੋਂਡੇ ਸ਼ਹਿਰ (47,000 ਆਬਾਦੀ) ਵਿੱਚ ਲੋੜਵੰਦਾਂ ਦੀ ਸੇਵਾ ਕਰਦੀ ਹੈ। ਸੰਸਥਾ ਦੇ ਮੁਖੀ ਗਰਟ ਹਿਲੀਅਰਟ ਨੇ ਕਿਹਾ ਕਿ ਜੇਕਰ ਇਹ ਖਜ਼ਾਨਾ ਸੰਸਥਾ ਨੂੰ ਪ੍ਰਾਪਤ ਹੁੰਦਾ ਹੈ ਤਾਂ ਇਸਨੂੰ ਗ਼ਰੀਬਾਂ, ਬੇਸਹਾਰਾ ਬੱਚਿਆਂ ਅਤੇ ਹੋਰ ਸਮਾਜਿਕ ਭਲਾਈ ਕੰਮਾਂ ਲਈ ਵਰਤਿਆ ਜਾਵੇਗਾ। ਪੁਲਿਸ ਨੇ ਵੀ ਆਸ ਪ੍ਰਗਟਾਈ ਕਿ ਖਜ਼ਾਨਾ ਕਿਸੇ ਚੰਗੇ ਕੰਮ ਵਿੱਚ ਲੱਗੇ। ਦਿਲਚਸਪ ਗੱਲ ਇਹ ਹੈ ਕਿ ਪੁਲਿਸ ਨੇ ਆਪਣੀ ਫੇਸਬੁੱਕ ਪ੍ਰੋਫਾਈਲ ਤਸਵੀਰ ਵੀ ਸੋਨੇ ਦੇ ਸਿੱਕੇ ਨਾਲ ਬਦਲ ਦਿੱਤੀ।

ਕਾਨੂੰਨੀ ਪਹਿਲੂ: 5 ਸਾਲ ਦਾ ਇੰਤਜ਼ਾਰ

ਬੈਲਜੀਅਮ ਦੇ ਕਾਨੂੰਨ ਮੁਤਾਬਕ ਖਜ਼ਾਨੇ ਦੇ ਅਸਲ ਮਾਲਕ ਨੂੰ ਆਪਣਾ ਦਾਅਵਾ ਪੇਸ਼ ਕਰਨ ਲਈ 5 ਸਾਲ (1,823 ਦਿਨ) ਦਾ ਸਮਾਂ ਦਿੱਤਾ ਜਾਂਦਾ ਹੈ। ਹੁਣ ਤੱਕ ਕਿਸੇ ਨੇ ਵੀ ਆਪਣਾ ਹੱਕ ਜਤਾਉਣ ਦਾ ਦਾਅਵਾ ਨਹੀਂ ਕੀਤਾ। ਜੇਕਰ ਇਸ ਮਿਆਦ ਵਿੱਚ ਕੋਈ ਮਾਲਕ ਸਾਹਮਣੇ ਨਹੀਂ ਆਉਂਦਾ ਅਤੇ ਸੋਨਾ ਕਿਸੇ ਜੁਰਮ ਨਾਲ ਜੁੜਿਆ ਨਾ ਪਾਇਆ ਜਾਵੇ, ਤਾਂ ਕਾਨੂੰਨ ਮੁਤਾਬਕ ਇਹ ਖਜ਼ਾਨਾ ਲੱਭਣ ਵਾਲਿਆਂ (ਮਜ਼ਦੂਰਾਂ) ਅਤੇ ਜਾਇਦਾਦ ਮਾਲਕ ਵਿਚਕਾਰ ਵੰਡਿਆ ਜਾ ਸਕਦਾ ਹੈ।

ਹੁਣ ਤੱਕ ਅਸਲ ਮਾਲਕ ਦੀ ਪਛਾਣ ਨਹੀਂ

ਜਾਂਚ ਟੀਮਾਂ ਨੂੰ ਹੁਣ ਤੱਕ ਇਸ ਗੱਲ ਦਾ ਕੋਈ ਸੁਰਾਗ ਨਹੀਂ ਮਿਲਿਆ ਕਿ ਸੋਨਾ ਕਿੰਨਾ ਪੁਰਾਣਾ ਹੈ, ਕਿਸ ਨੇ ਇਸਨੂੰ ਲੁਕਾਇਆ ਅਤੇ ਕਿਉਂ। ਪੁਲਿਸ ਅਤੇ ਕਾਨੂੰਨੀ ਮਾਹਿਰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ। ਉਂਜ, ਮਜ਼ਦੂਰਾਂ ਅਤੇ ਚੈਰਿਟੀ ਸੰਸਥਾ ਨੂੰ ਹੁਣ ਇਹ ਦੇਖਣਾ ਹੈ ਕਿ ਸਮਾਂ ਉਨ੍ਹਾਂ ਦੇ ਹੱਕ ਵਿੱਚ ਰਹਿੰਦਾ ਹੈ ਜਾਂ ਕੋਈ ਹੋਰ ਦਾਅਵੇਦਾਰ ਸਾਹਮਣੇ ਆਉਂਦਾ ਹੈ।

Recent News