Courtesy: ai image
ਅਮਰੀਕਾ. ਮੱਧ ਪੂਰਬ ਵਿੱਚ ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਇੱਕ ਵਾਰ ਫਿਰ ਚਰਮ 'ਤੇ ਪਹੁੰਚਦਾ ਨਜ਼ਰ ਆ ਰਿਹਾ ਹੈ। ਦੋਵੇਂ ਦੇਸ਼ਾਂ ਨੇ ਇੱਕ ਬਾਰ ਫਿਰ ਇੱਕ-ਦੂਸਰੇ ਤੇ ਹਮਲਾ ਕਰ ਦਿੱਤਾ ਹੈ, ਜਿਸ ਨਾਲ ਖੇਤਰ ਵਿੱਚ ਅਸਥਿਰਤਾ ਹੋਰ ਵੱਧ ਗਈ ਹੈ। ਮਿਸਾਇਲਾਂ ਤੇ ਡ੍ਰੋਨਾਂ ਰਾਹੀ ਜਵਾਬੀ ਹਮਲੇ ਕੀਤੇ ਜਾ ਰਹੇ ਹਨ। ਪਹਿਲਾ ਹਮਲਾ ਅਮਰੀਕੀ ਸੇਨਾ ਨੇ ਕੀਤਾ, ਕਿਉੰਕਿ ਉਸਦਾ ਆਰੋਪ ਹੈ ਕਿ ਈਰਾਨ ਨੇ ਉਸਦੇ ਅਪਾਚੇ ਹੈਲੀਕਾਪਟਰ ਨੂੰ ਦੋ ਦਿਨ ਪਹਿਲਾ ਮਾਰ ਗਿਰਾਇਆ ਸੀ। ਅਮਰੀਕੀ ਫੌਜ ਨੇ ਕਿਹਾ ਹੈ ਕਿ ਉਸ ਨੇ ਆਪਣੀ ਸੁਰੱਖਿਆ ਲਈ ਈਰਾਨ ਨਾਲ ਸੰਬੰਧਿਤ ਕੁਝ ਟੀਚਿਆਂ 'ਤੇ ਹਮਲੇ ਕੀਤੇ ਹਨ।
ਅਮਰੀਕੀ ਬਿਆਨ ਅਨੁਸਾਰ, ਹੋਰਮੁਜ਼ ਜਲਡਮਰੂਮੱਧ ਦੇ ਨੇੜੇ ਸਥਿਤ ਕੁਝ ਹਵਾਈ ਰੱਖਿਆ ਪ੍ਰਣਾਲੀਆਂ, ਨਿਗਰਾਨੀ ਰਡਾਰਾਂ ਅਤੇ ਕੰਟਰੋਲ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਅਮਰੀਕਾ ਨੇ ਇਸ ਕਾਰਵਾਈ ਨੂੰ ਸੀਮਿਤ ਅਤੇ ਜਵਾਬੀ ਕਦਮ ਕਰਾਰ ਦਿੱਤਾ ਹੈ।
ਈਰਾਨ ਨੇ ਕੀਤਾ ਜਵਾਬੀ ਹਮਲੇ ਦਾ ਦਾਅਵਾ
ਅਮਰੀਕੀ ਕਾਰਵਾਈ ਤੋਂ ਕੁਝ ਘੰਟਿਆਂ ਬਾਅਦ ਈਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਜਵਾਬੀ ਕਦਮ ਚੁੱਕਣ ਦਾ ਐਲਾਨ ਕੀਤਾ। IRGC ਦਾ ਕਹਿਣਾ ਹੈ ਕਿ ਉਸ ਨੇ ਬਹਿਰੀਨ ਵਿੱਚ ਸਥਿਤ ਅਮਰੀਕੀ ਨੇਵੀ ਦੇ ਪੰਜਵੇਂ ਬੇੜੇ ਨੂੰ ਡਰੋਨ ਹਮਲੇ ਰਾਹੀਂ ਨਿਸ਼ਾਨਾ ਬਣਾਇਆ।
ਈਰਾਨੀ ਅਧਿਕਾਰੀਆਂ ਮੁਤਾਬਕ, ਇਹ ਕਾਰਵਾਈ ਦੇਰ ਰਾਤ ਕੀਤੀ ਗਈ ਅਤੇ ਇਸਨੂੰ ਅਮਰੀਕੀ ਹਮਲਿਆਂ ਦਾ ਜਵਾਬ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਕੁਝ ਰਿਪੋਰਟਾਂ ਵਿੱਚ ਜਾਰਡਨ ਵਿੱਚ ਮੌਜੂਦ ਅਮਰੀਕੀ ਸੈਨਿਕ ਠਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਏ ਜਾਣ ਦੇ ਦਾਅਵੇ ਸਾਹਮਣੇ ਆਏ ਹਨ।
ਈਰਾਨ ਨੇ ਅਮਰੀਕੀ ਕਾਰਵਾਈ ਦੀ ਕੀਤੀ ਨਿੰਦਾ
ਈਰਾਨੀ ਮੀਡੀਆ ਰਿਪੋਰਟਾਂ ਮੁਤਾਬਕ, IRGC ਨੇ ਦੋਸ਼ ਲਗਾਇਆ ਹੈ ਕਿ ਅਮਰੀਕਾ ਨੇ ਦੱਖਣੀ ਈਰਾਨ ਦੇ ਕਈ ਇਲਾਕਿਆਂ ਵਿੱਚ ਹਮਲੇ ਕਰਕੇ ਨਾਗਰਿਕ ਢਾਂਚਿਆਂ ਨੂੰ ਨੁਕਸਾਨ ਪਹੁੰਚਾਇਆ। ਬਿਆਨ ਵਿੱਚ ਕਿਹਾ ਗਿਆ ਕਿ ਕੁਝ ਸੰਚਾਰ ਸਹੂਲਤਾਂ ਅਤੇ ਪਾਣੀ ਸਪਲਾਈ ਨਾਲ ਜੁੜੀਆਂ ਸੰਰਚਨਾਵਾਂ ਪ੍ਰਭਾਵਿਤ ਹੋਈਆਂ ਹਨ।
IRGC ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਿਹੀਆਂ ਕਾਰਵਾਈਆਂ ਜਾਰੀ ਰਹੀਆਂ ਤਾਂ ਉਹ ਹੋਰ ਸਖ਼ਤ ਜਵਾਬ ਦੇਣ ਲਈ ਤਿਆਰ ਹੈ।
ਖੇਤਰ ਵਿੱਚ ਵਧੀ ਚਿੰਤਾ
ਈਰਾਨੀ ਦਾਅਵਿਆਂ ਤੋਂ ਬਾਅਦ ਬਹਿਰੀਨ ਵਿੱਚ ਸੁਰੱਖਿਆ ਚੌਕਸੀ ਵਧਾ ਦਿੱਤੀ ਗਈ ਹੈ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਜ਼ਰੂਰਤ ਪੈਣ 'ਤੇ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ।