Courtesy: @ahampay
ਨਵੀਂ ਦਿੱਲੀ. ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਸਹਿਯੋਗੀ ਲਿੰਡਸੇ ਗ੍ਰਾਹਮ ਦੀ ਹਾਲ ਹੀ 'ਚ ਮੌਤ ਹੋ ਗਈ। ਉਨ੍ਹਾਂ ਦੀ ਮੌਤ ਮਗਰੋਂ ਹੁਣ ਈਰਾਨੀ ਅਖ਼ਬਾਰ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਈਰਾਨੀ ਅਖ਼ਬਾਰ 'ਹਮਸ਼ਹਿਰੀ' ਆਪਣੇ ਪਹਿਲੇ ਪੇਜ਼ ਤੇ ਖੁੱਲ੍ਹੇ ਤੌਰ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਬਾਕੀ ਅਧਿਕਾਰੀਆਂ ਨੂੰ ਅਚਾਨਕ ਮੌਤ ਦੀ ਚੇਤਾਵਨੀ ਦਿੱਤੀ ਹੈ। ਅਖ਼ਬਾਰ ਦੇ ਇਸ ਪੰਨੇ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
ਅਮਰੀਕੀ ਸੀਨੇਟਰ ਲਿੰਡਸੇ ਗ੍ਰਾਹਮ ਦੀ ਮੌਤ ਤੋਂ ਬਾਅਦ 'ਹਮਸ਼ਹਿਰੀ' ਨੇ ਆਪਣੀ ਅਖ਼ਬਾਰ ਦੇ ਪਹਿਲੇ ਪੰਨੇ ਤੇ ਇਹ ਤਸਵੀਰ ਛਾਪੀ ਹੈ, ਜਿਸ ਵਿੱਚ ਡੋਨਾਲਡ ਟਰੰਪ ਨੂੰ ਲਿੰਡਸੇ ਦੀ ਤਸਵੀਰ ਦੇ ਕੋਲ ਪੈਰਾਂ ਭਾਰ ਬੈਠੇ ਦਿਖਾਇਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਇਸ ਵਿਆਚ ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ, ਇਜ਼ਰਾਈਲੀ ਪ੍ਰਧਾਨਮੰਤਰੀ ਬੇਂਜਾਮਿਨ ਨੇਤਨਯਾਹੂ ਅਤੇ ਹੋਰ ਵੱਡੇ ਅਮਰੀਕੀ ਤੇ ਇਜ਼ਰਾਈਲੀ ਅਧਿਕਾਰੀ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਨਾਲ ਹੈਡਲਾਈਨ 'ਚ ਲਿਖਿਆ ਹੈ- 'ਅਚਾਨਕ ਮੌਤ ਲਈ ਤਿਆਰ ਰਹੋ'।
ਇਸ ਵਿਚਾਲੇ ਈਰਾਨ ਅਖ਼ਬਾਰ 'ਵਤਨ-ਏ-ਏਮਰੋਜ' ਨੇ 13 ਜੁਲਾਈ ਨੂੰ ਆਪਣੇ ਪਹਿਲੇ ਪੰਨੇ ਤੇ ਗ੍ਰਾਹਮ ਦੀ ਮੌਤ ਦੀ ਖ਼ਬਰ ਛਾਪੀ ਸੀ ਤੇ ਹੈਡਲਾਈਨ 'ਚ ਲਿਖਿਆ- ਮੌਤ ਦੇ ਸੌਦਾਗਰ ਦੀ ਮੌਤ।
Islamic regime newspaper Hamshahri front cover for tomorrow shows:
— Arash Hampay (@ahampay) July 12, 2026
“Get ready for sudden death” pic.twitter.com/8K1mjz8mOv
ਈਰਾਨੀ ਸਰਕਾਰੀ ਮੀਡੀਆ 'ਤੇ ਇੱਕ ਨਿਊਜ਼ ਐਂਕਰ ਨੇ ਗ੍ਰਾਹਮ ਦੀ ਮੌਤ ਵਿੱਚ ਤਹਿਰਾਨ ਦੀ ਭੂਮਿਕਾ ਨੂੰ ਲੈ ਕੇ ਕਿਹਾ: "ਮੈਂ ਈਰਾਨੀ ਰਾਸ਼ਟਰ ਨੂੰ ਵਧਾਈ ਦਿੰਦਾ ਹਾਂ ਕਿ ਜੰਗਬਾਜ਼ ਅਤੇ ਈਰਾਨ ਵਿਰੋਧੀ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਨੂੰ ਨਰਕ ਵਿੱਚ ਭੇਜਿਆ ਗਿਆ ਹੈ।" ਇਹਨਾਂ ਮੀਡੀਆ ਪ੍ਰਸਾਰਣਾਂ ਨੇ ਡੋਨਾਲਡ ਟਰੰਪ ਦੇ MAGA ਸਮਰਥਕਾਂ ਵਿੱਚ ਸਾਜ਼ਿਸ਼ ਦੇ ਸਿਧਾਂਤਾਂ ਨੂੰ ਹਵਾ ਦਿੱਤੀ ਹੈ। ਕਈਆਂ ਨੇ ਗ੍ਰਾਹਮ ਦੀ ਮੌਤ ਦੀ ਜਾਂਚ ਦੀ ਮੰਗ ਕੀਤੀ ਹੈ।
ਦੱਖਣੀ ਕੈਰੋਲੀਨਾ ਦੇ ਸੈਨੇਟਰ ਲਿੰਡਸੇ ਗ੍ਰਾਹਮ ਨੇ ਰੂਸ ਵਿਰੁੱਧ ਜੰਗ ਵਿੱਚ ਯੂਕਰੇਨ ਨੂੰ ਫੌਜੀ ਸਹਾਇਤਾ ਪ੍ਰਦਾਨ ਕਰਨ ਦਾ ਲਗਾਤਾਰ ਸਮਰਥਨ ਕੀਤਾ। ਗਾਜ਼ਾ ਸੰਘਰਸ਼ ਦੌਰਾਨ ਇਜ਼ਰਾਈਲ ਦਾ ਜ਼ੋਰਦਾਰ ਸਮਰਥਨ ਕੀਤਾ ਅਤੇ ਵਾਰ-ਵਾਰ ਦਲੀਲ ਦਿੱਤੀ ਕਿ ਈਰਾਨ ਦੀ ਮੌਜੂਦਾ ਲੀਡਰਸ਼ਿਪ ਨੂੰ ਸੱਤਾ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ।
ਉਸਨੇ ਇਹ ਸੁਝਾਅ ਦੇ ਕੇ ਵਿਵਾਦ ਵੀ ਪੈਦਾ ਕੀਤਾ ਕਿ ਇਜ਼ਰਾਈਲ ਲਈ ਗਾਜ਼ਾ ਵਿੱਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨਾ ਉਚਿਤ ਹੋ ਸਕਦਾ ਹੈ। ਇਸ ਤੋਂ ਇਲਾਵਾ, 28 ਫਰਵਰੀ ਨੂੰ ਈਰਾਨ 'ਤੇ ਹਮਲਿਆਂ ਤੋਂ ਬਾਅਦ, ਗ੍ਰਾਹਮ ਨੇ ਖੁੱਲ੍ਹ ਕੇ ਈਰਾਨੀ ਸਰਕਾਰ ਨੂੰ ਉਖਾੜ ਸੁੱਟਣ ਦੀ ਮੰਗ ਕੀਤੀ।