ਇਜ਼ਰਾਈਲੀ ਸੈਨਿਕਾਂ ਨੇ ਦੱਖਣੀ ਲੇਬਨਾਨ ਵਿੱਚ ਕੀਤੇ ਹਵਾਈ ਹਮਲੇ, ਪੰਜ ਲੋਕਾਂ ਦੀ ਮੌਤ

ਹਮਲੇ ਵਿੱਚ ਹਿਜ਼ਬੁੱਲਾ ਦੇ ਇੱਕ ਮੈਂਬਰ ਦਾ ਪੁੱਤਰ ਵੀ ਮਾਰਿਆ ਗਿਆ। ਇਜ਼ਰਾਈਲ-ਹਮਾਸ ਜੰਗ ਦੌਰਾਨ ਹੁਣ ਤੱਕ 85 ਹਿਜ਼ਬੁੱਲਾ ਲੜਾਕਿਆਂ ਦੀ ਮੌਤ ਹੋ ਚੁੱਕੀ ਹੈ।

Share:

ਹਾਈਲਾਈਟਸ

  • ਬੰਧਕਾਂ ਅਤੇ ਕੈਦੀਆਂ ਦੀ ਅਦਲਾ-ਬਦਲੀ ਗਾਜ਼ਾ ਪੱਟੀ ਵਿੱਚ ਜੰਗਬੰਦੀ ਦੌਰਾਨ ਹੋਵੇਗੀ

ਹਮਾਸ ਤੋਂ ਇਲਾਵਾ ਅੱਤਵਾਦੀ ਸੰਗਠਨ ਹਿਜ਼ਬੁੱਲਾ ਦੇ ਖਿਲਾਫ ਵੀ ਇਜ਼ਰਾਇਲੀ ਸੈਨਿਕਾਂ ਵਲੋਂ ਫੌਜੀ ਕਾਰਵਾਈ ਕੀਤੀ ਜਾ ਰਹੀ ਹੈ। ਇਜ਼ਰਾਈਲੀ ਸੈਨਿਕਾਂ ਨੇ ਦੱਖਣੀ ਲੇਬਨਾਨ ਵਿੱਚ ਹਵਾਈ ਹਮਲੇ ਕੀਤੇ। ਇਸ ਹਵਾਈ ਹਮਲੇ ਵਿੱਚ ਪੰਜ ਲੋਕ ਮਾਰੇ ਗਏ ਸਨ। ਬੁੱਧਵਾਰ ਦੇਰ ਰਾਤ ਇਜ਼ਰਾਇਲੀ ਸੈਨਿਕਾਂ ਵੱਲੋਂ ਹਵਾਈ ਹਮਲਾ ਕੀਤਾ ਗਿਆ। ਹਮਲੇ ਵਿੱਚ ਹਿਜ਼ਬੁੱਲਾ ਦੇ ਇੱਕ ਮੈਂਬਰ ਦਾ ਪੁੱਤਰ ਵੀ ਮਾਰਿਆ ਗਿਆ ਹੈ।


ਲਗਾਤਾਰ ਕਾਰਵਾਈ ਜਾਰੀ


ਇਜ਼ਰਾਈਲ-ਹਮਾਸ ਜੰਗ ਦੌਰਾਨ ਹੁਣ ਤੱਕ 85 ਹਿਜ਼ਬੁੱਲਾ ਲੜਾਕਿਆਂ ਦੀ ਮੌਤ ਹੋ ਚੁੱਕੀ ਹੈ। ਦੱਸ ਦੇਈਏ ਕਿ ਹਿਜ਼ਬੁੱਲਾ ਹਮਾਸ ਦਾ ਸਹਿਯੋਗੀ ਹੈ। ਕੁਝ ਦਿਨ ਪਹਿਲਾਂ, ਇਜ਼ਰਾਈਲੀ ਫੌਜ ਨੇ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਬੁਨਿਆਦੀ ਢਾਂਚੇ ਦੇ ਖਿਲਾਫ ਕਾਰਵਾਈ ਕੀਤੀ ਸੀ।

 

ਚਾਰ ਦਿਨ ਦੀ ਜੰਗਬੰਦੀ
 

ਇਜ਼ਰਾਈਲ-ਹਮਾਸ ਜੰਗ 'ਚ ਚਾਰ ਦਿਨ ਦੀ ਜੰਗਬੰਦੀ 'ਤੇ ਸਹਿਮਤੀ ਬਣੀ ਹੈ ਅਤੇ ਗਾਜ਼ਾ ਪੱਟੀ 'ਚ ਅੱਜ ਲੜਾਈ ਰੁਕ ਜਾਵੇਗੀ। ਸਮਝੌਤੇ ਦੇ ਤਹਿਤ, ਕੱਟੜਪੰਥੀ ਸੰਗਠਨ ਹਮਾਸ 7 ਅਕਤੂਬਰ ਨੂੰ ਅਗਵਾ ਅਤੇ ਬੰਧਕ ਬਣਾਏ ਗਏ ਲੋਕਾਂ ਵਿੱਚੋਂ 50 ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕਰੇਗਾ, ਬਦਲੇ ਵਿੱਚ ਇਜ਼ਰਾਈਲ ਆਪਣੀਆਂ ਜੇਲ੍ਹਾਂ ਵਿੱਚ ਬੰਦ 150 ਫਲਸਤੀਨੀ ਔਰਤਾਂ ਅਤੇ ਬੱਚਿਆਂ ਨੂੰ ਰਿਹਾ ਕਰੇਗਾ। ਇਜ਼ਰਾਇਲੀ ਜੇਲ੍ਹ ਤੋਂ ਕਤਲ ਦੇ ਦੋਸ਼ੀ ਕਿਸੇ ਵੀ ਕੈਦੀ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ। ਬੰਧਕਾਂ ਅਤੇ ਕੈਦੀਆਂ ਦੀ ਇਹ ਅਦਲਾ-ਬਦਲੀ ਗਾਜ਼ਾ ਪੱਟੀ ਵਿੱਚ ਜੰਗਬੰਦੀ ਦੌਰਾਨ ਹੋਵੇਗੀ। ਹਾਲਾਂਕਿ, ਜੰਗਬੰਦੀ ਦੇ ਲਾਗੂ ਹੋਣ ਤੋਂ ਪਹਿਲਾਂ, ਗਾਜ਼ਾ ਵਿੱਚ ਇਜ਼ਰਾਈਲੀ ਬਲਾਂ ਦੇ ਭਿਆਨਕ ਹਮਲੇ ਅਤੇ ਹਮਾਸ ਦੁਆਰਾ ਉਨ੍ਹਾਂ ਦਾ ਵਿਰੋਧ ਜਾਰੀ ਹੈ।

ਇਹ ਵੀ ਪੜ੍ਹੋ