menu-icon
Punjabi Story Line
  • Home
  • News
  • International
  • ਆਕਲੈਂਡ 'ਚ ਖਾਲਿਸਤਾਨ ਸਮਰਥਕਾਂ ਨੂੰ ਹੋਈ ਸਜ਼ਾ 

ਆਕਲੈਂਡ 'ਚ ਖਾਲਿਸਤਾਨ ਸਮਰਥਕਾਂ ਨੂੰ ਹੋਈ ਸਜ਼ਾ 

ਪ੍ਰਸਿੱਧ ਰੇਡੀਓ ਹੋਸਟ ਹਰਨੇਕ ਸਿੰਘ ਉਪਰ ਹਮਲਾ ਕਰਨ ਦਾ ਮਾਮਲਾ। ਤਿੰਨ ਸਾਲਾਂ ਮਗਰੋਂ ਅਦਾਲਤ ਨੇ ਸੁਣਾਇਆ ਫੈਸਲਾ। 

Date Updated Last Updated : 02 December 2023, 02:47 PM IST
Share:

ਨਿਊਜੀਲੈਂਡ ਦੇ ਆਕਲੈਂਡ 'ਚ ਖਾਲਿਸਤਾਨ ਸਮਰਥਕਾਂ ਨੂੰ ਸਜ਼ਾ ਸੁਣਾਈ ਗਈ। ਪ੍ਰਸਿੱਧ ਰੇਡੀਓ ਹੋਸਟ ਹਰਨੇਕ ਸਿੰਘ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਸਜ਼ਾ ਹੋਈ। ਦਿ ਆਸਟ੍ਰੇਲੀਆ ਟੂਡੇ ਦੀ ਰਿਪੋਰਟ ਮੁਤਾਬਕ ਸਰਵਜੀਤ ਸਿੱਧੂ (27) ਨੂੰ ਮੁੱਖ ਦੋਸ਼ੀ ਪਾਇਆ ਗਿਆ। ਜਦੋਂਕਿ 44 ਸਾਲਾ ਸੁਖਪ੍ਰੀਤ ਸਿੰਘ ਨੂੰ ਐਕਸੈਸਰੀ ਹੋਣ ਦਾ ਦੋਸ਼ੀ ਪਾਇਆ ਗਿਆ। ਤੀਜਾ ਦੋਸ਼ੀ 48 ਸਾਲਾ ਆਕਲੈਂਡ ਦਾ ਰਹਿਣ ਵਾਲਾ ਹੈ। ਤਿੰਨਾਂ ਨੇ ਹਰਨੇਕ ਸਿੰਘ ਉਪਰ ਹਮਲੇ ਦੀ ਯੋਜਨਾ ਬਣਾਈ ਸੀ। ਅਦਾਲਤ ਦੀ ਸੁਣਵਾਈ ਦੌਰਾਨ ਜੱਜ ਮਾਰਕ ਵੂਲਫੋਰਡ ਨੇ ਧਾਰਮਿਕ ਕੱਟੜਤਾ ਦੇ ਖਿਲਾਫ ਕਮਿਊਨਿਟੀ ਸੁਰੱਖਿਆ ਅਤੇ ਮਜ਼ਬੂਤ ​​ਰੋਕਥਾਮ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ‘ਇਹ ਧਾਰਮਿਕ ਕੱਟੜਤਾ ਦੇ ਸਾਰੇ ਲੱਛਣਾਂ ਨੂੰ ਦਰਸਾਉਂਦਾ ਹੈ। ਇਸ ਸੰਬੰਧ ਵਿੱਚ ਸਜ਼ਾ ਸੁਣਾਉਣ ਲਈ ਇੱਕ ਵੱਖਰੀ ਪਹੁੰਚ ਦੀ ਲੋੜ ਹੈ। ਭਾਈਚਾਰੇ ਨੂੰ ਹੋਰ ਹਿੰਸਾ ਤੋਂ ਬਚਾਉਣ ਅਤੇ ਦੂਜਿਆਂ ਨੂੰ ਵਿਰੋਧ ਦਾ ਮਜ਼ਬੂਤ ​​ਸੰਦੇਸ਼ ਭੇਜਣ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।

ਕਿੰਨੀ ਸਜ਼ਾ ਹੋਈ ?

ਹਮਲੇ ਪਿੱਛੇ 48 ਸਾਲਾ ਮਾਸਟਰਮਾਈਂਡ ਨੂੰ ਸਾਢੇ 13 ਸਾਲ ਦੀ ਸਜ਼ਾ ਸੁਣਾਈ ਗਈ। ਸਰਵਜੀਤ ਸਿੱਧੂ ਨੂੰ ਸਾਢੇ 9 ਸਾਲ ਦੀ ਸਜ਼ਾ ਸੁਣਾਈ ਗਈ। ਜਦਕਿ ਸੁਖਪ੍ਰੀਤ ਸਿੰਘ ਨੂੰ ਛੇ ਮਹੀਨੇ ਦੀ ਘਰ ਨਜ਼ਰਬੰਦੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਦੋ ਵਿਅਕਤੀਆਂ, ਜਗਰਾਜ ਸਿੰਘ ਅਤੇ ਗੁਰਬਿੰਦਰ ਸਿੰਘ ਨੂੰ ਨਾਕਾਫ਼ੀ ਸਬੂਤਾਂ ਕਾਰਨ ਬਰੀ ਕਰ ਦਿੱਤਾ ਗਿਆ ਸੀ, ਜਦੋਂ ਕਿ ਦੋ ਹੋਰ ਜੋਬਨਪ੍ਰੀਤ ਸਿੰਘ ਅਤੇ ਹਰਦੀਪ ਸਿੰਘ ਸੰਧੂ ਦੀ ਅਦਾਲਤੀ ਫੈਸਲੇ ਨੂੰ ਲੈ ਕੇ ਉਡੀਕ ਹੈ। 

ਹਮਲਾ ਕਦੋਂ ਹੋਇਆ?

ਇਹ ਹਮਲਾ 23 ਦਸੰਬਰ 2020 ਨੂੰ ਹੋਇਆ ਸੀ। ਹਰਨੇਕ ਸਿੰਘ 'ਤੇ ਧਾਰਮਿਕ ਕੱਟੜਪੰਥੀਆਂ ਦੇ ਇੱਕ ਸਮੂਹ ਨੇ ਰਸਤੇ ਵਿੱਚ ਹਮਲਾ ਕੀਤਾ ਸੀ। ਨੇਕੀ ਦੇ ਨਾਂ ਨਾਲ ਮਸ਼ਹੂਰ ਹਰਨੇਕ ਸਿੰਘ ਦਾ ਤਿੰਨ ਕਾਰਾਂ ਨੇ ਪਿੱਛਾ ਕੀਤਾ। ਉਸ ਨੂੰ 40 ਤੋਂ ਵੱਧ ਵਾਰ ਚਾਕੂ ਮਾਰਿਆ ਗਿਆ ਸੀ। ਹਰਨੇਕ ਨੇ ਬਹਾਦਰੀ ਨਾਲ ਆਪਣੀ ਕਾਰ ਦਾ ਦਰਵਾਜ਼ਾ ਬੰਦ ਕਰਕੇ ਗੁਆਂਢੀਆਂ ਦਾ ਧਿਆਨ ਖਿੱਚਣ ਲਈ ਹਾਰਨ ਵਜਾਇਆ ਸੀ। ਉਸ ਸਮੇਂ ਹਰਨੇਕ ਸਿੰਘ ਦੇ 350 ਤੋਂ ਵੱਧ ਟਾਂਕੇ ਲੱਗੇ ਸੀ ਅਤੇ ਕਈ ਸਰਜਰੀਆਂ ਹੋਈਆਂ ਸਨ।

 

 

Recent News