menu-icon
Punjabi Story Line
  • Home
  • News
  • International
  • ਈਰਾਨ 'ਤੇ ਅਮਰੀਕੀ ਹਮਲਿਆਂ ਦਾ ਨੌਵਾਂ ਦੌਰ, ਤਬਰੀਜ਼ ਮਿਜ਼ਾਈਲ ਡਿਪੂ ਨੂੰ ਨਿਸ਼ਾਨਾ, ਇਰਾਕ 'ਚ ਅਮਰੀਕੀ ਫੌਜੀ ਦੀ ਮੌਤ

ਈਰਾਨ 'ਤੇ ਅਮਰੀਕੀ ਹਮਲਿਆਂ ਦਾ ਨੌਵਾਂ ਦੌਰ, ਤਬਰੀਜ਼ ਮਿਜ਼ਾਈਲ ਡਿਪੂ ਨੂੰ ਨਿਸ਼ਾਨਾ, ਇਰਾਕ 'ਚ ਅਮਰੀਕੀ ਫੌਜੀ ਦੀ ਮੌਤ

ਉੱਤਰ-ਪੱਛਮੀ ਈਰਾਨ ਦੇ ਤਬਰੀਜ਼ ਸ਼ਹਿਰ ਵਿੱਚ ਸਥਿਤ ਇੱਕ ਪ੍ਰਮੁੱਖ ਮਿਜ਼ਾਈਲ ਡਿਪੂ ਨੂੰ ਸ਼ਾਮਲ ਕੀਤਾ ਗਿਆ, ਜਿੱਥੇ ਹਮਲੇ ਤੋਂ ਬਾਅਦ ਵੱਡੀ ਅੱਗ ਲੱਗ ਗਈ। ਸਥਾਨਕ ਸੂਤਰਾਂ ਮੁਤਾਬਕ ਇਹ ਕੰਪਲੈਕਸ ਈਰਾਨ ਦੀ ਇਨਕਲਾਬੀ ਗਾਰਡ (IRGC) ਦੀ ਏਅਰੋਸਪੇਸ ਬ੍ਰਾਂਚ ਦੇ ਕੰਟਰੋਲ ਅਧੀਨ ਹੈ, ਜਿਸ ਕਾਰਨ ਇਸ ਨੂੰ ਰਣਨੀਤਕ ਤੌਰ 'ਤੇ ਬਹੁਤ ਅਹਿਮ ਮੰਨਿਆ ਜਾਂਦਾ ਹੈ।

Date Updated Last Updated : 20 July 2026, 09:00 AM IST
Share:

ਮੱਧ ਪੂਰਬ ਵਿੱਚ ਤਣਾਅ ਇੱਕ ਵਾਰ ਫਿਰ ਆਪਣੇ ਸਿਖਰ 'ਤੇ ਹੈ। ਅਮਰੀਕਾ ਨੇ ਈਰਾਨ ਖਿਲਾਫ ਆਪਣੇ ਫੌਜੀ ਕਾਰਵਾਈ ਦੇ ਨੌਵੇਂ ਦੌਰ ਨੂੰ ਅੰਜਾਮ ਦਿੰਦੇ ਹੋਏ ਦੇਸ਼ ਦੇ ਵੱਖ-ਵੱਖ ਰਣਨੀਤਕ ਟਿਕਾਣਿਆਂ ਨੂੰ ਆਪਣੀ ਜ਼ਦ ਵਿੱਚ ਲਿਆ ਹੈ। ਇਨ੍ਹਾਂ ਹਮਲਿਆਂ ਵਿੱਚ ਤਬਰੀਜ਼ ਸਥਿਤ ਇੱਕ ਮਿਜ਼ਾਈਲ ਕੰਪਲੈਕਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿੱਥੇ ਭਿਆਨਕ ਅੱਗ ਲੱਗਣ ਦੀਆਂ ਖਬਰਾਂ ਹਨ। ਇਸ ਤੋਂ ਇਲਾਵਾ, ਅਮਰੀਕੀ ਸੈਨਿਕਾਂ ਨੂੰ ਵੀ ਭਾਰੀ ਨੁਕਸਾਨ ਝੱਲਣਾ ਪਿਆ ਹੈ, ਕਿਉਂਕਿ ਇਰਾਕ ਵਿੱਚ ਇੱਕ ਫੌਜੀ ਦੀ ਮੌਤ ਹੋ ਗਈ ਹੈ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ ਹੈ, ਜਿਸ ਨਾਲ ਇਸ ਖਿੱਤੇ ਵਿੱਚ ਜੰਗੀ ਝੜਪਾਂ ਦੀ ਗੰਭੀਰਤਾ ਹੋਰ ਵਧ ਗਈ ਹੈ।
ਅਮਰੀਕਾ ਵੱਲੋਂ ਈਰਾਨ ਖਿਲਾਫ ਜਾਰੀ ਫੌਜੀ ਮੁਹਿੰਮ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਕੀਤੇ ਗਏ ਨਵੇਂ ਹਮਲਿਆਂ ਵਿੱਚ ਅਮਰੀਕੀ ਸੈਂਟਰਲ ਕਮਾਂਡ ਮੁਤਾਬਕ ਈਰਾਨ ਦੇ ਫੌਜੀ ਕਮਾਂਡ ਸੈਂਟਰਾਂ, ਹਵਾਈ ਰੱਖਿਆ ਪ੍ਰਣਾਲੀਆਂ, ਡਰੋਨ ਤੇ ਮਿਜ਼ਾਈਲ ਲਾਂਚਿੰਗ ਸਥਾਨਾਂ ਨੂੰ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਾਇਆ ਗਿਆ ਹੈ।
ਖਾਸ ਤੌਰ 'ਤੇ ਉੱਤਰ-ਪੱਛਮੀ ਈਰਾਨ ਦੇ ਤਬਰੀਜ਼ ਸ਼ਹਿਰ ਵਿੱਚ ਸਥਿਤ ਇੱਕ ਪ੍ਰਮੁੱਖ ਮਿਜ਼ਾਈਲ ਡਿਪੂ ਨੂੰ ਸ਼ਾਮਲ ਕੀਤਾ ਗਿਆ, ਜਿੱਥੇ ਹਮਲੇ ਤੋਂ ਬਾਅਦ ਵੱਡੀ ਅੱਗ ਲੱਗ ਗਈ। ਸਥਾਨਕ ਸੂਤਰਾਂ ਮੁਤਾਬਕ ਇਹ ਕੰਪਲੈਕਸ ਈਰਾਨ ਦੀ ਇਨਕਲਾਬੀ ਗਾਰਡ (IRGC) ਦੀ ਏਅਰੋਸਪੇਸ ਬ੍ਰਾਂਚ ਦੇ ਕੰਟਰੋਲ ਅਧੀਨ ਹੈ, ਜਿਸ ਕਾਰਨ ਇਸ ਨੂੰ ਰਣਨੀਤਕ ਤੌਰ 'ਤੇ ਬਹੁਤ ਅਹਿਮ ਮੰਨਿਆ ਜਾਂਦਾ ਹੈ।

ਇਰਾਕ ਵਿੱਚ ਅਮਰੀਕੀ ਹਾਦਸਾ

ਉਸੇ ਦਿਨ CENTCOM ਨੇ ਇੱਕ ਦੁਖਦਾਈ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉੱਤਰੀ ਇਰਾਕ ਵਿੱਚ ਇੱਕ ਬਿਨਾਂ ਫਟੇ ਈਰਾਨੀ ਡਰੋਨ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਦੌਰਾਨ ਇੱਕ ਅਮਰੀਕੀ ਜਵਾਨ ਜਾਨੋ-ਨੁਕਸਾਨ ਦਾ ਸ਼ਿਕਾਰ ਹੋ ਗਿਆ, ਜਦਕਿ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਮੌਤ ਨਾਲ ਇਸ ਖਿੱਤੇ ਵਿੱਚ ਹੁਣ ਤੱਕ ਮਾਰੇ ਗਏ ਅਮਰੀਕੀ ਸੈਨਿਕਾਂ ਦਾ ਅੰਕੜਾ 17 ਹੋ ਗਿਆ ਹੈ।

ਹੋਰਮੁਜ਼ ਰੂਟ ਦੀ ਸੁਰੱਖਿਆ ਨੂੰ ਲੈ ਕੇ ਰੂਬੀਓ ਦੀ ਅਪੀਲ

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਫਿਲੀਪੀਨਜ਼ ਦੇ ਦੌਰੇ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਨ ਕਰਦਿਆਂ ਕਿਹਾ ਕਿ ਈਰਾਨ ਹੋਰਮੁਜ਼ ਜਲਡਮਰੂਮ ਦੀ ਵਰਤੋਂ ਜੰਗ ਵਿੱਚ ਦਬਾਅ ਪਾਉਣ ਦੇ ਸਾਧਨ ਵਜੋਂ ਕਰ ਰਿਹਾ ਹੈ। ਉਨ੍ਹਾਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਸਮੁੰਦਰੀ ਰੂਟ ਦੀ ਸੁਰੱਖਿਆ ਵਿੱਚ ਵਧੇਰੇ ਯੋਗਦਾਨ ਪਾਉਣ ਦੀ ਅਪੀਲ ਕੀਤੀ ਅਤੇ ਸਪੱਸ਼ਟ ਕੀਤਾ ਕਿ ਭਾਵੇਂ ਅਮਰੀਕਾ ਇਸ ਦਿਸ਼ਾ ਵਿੱਚ ਕਦਮ ਚੁੱਕ ਰਿਹਾ ਹੈ, ਪਰ ਇਹ ਸਿਰਫ ਇੱਕੋ-ਇੱਕ ਦੇਸ਼ ਦੀ ਜ਼ਿੰਮੇਵਾਰੀ ਨਹੀਂ ਹੋਣੀ ਚਾਹੀਦੀ।

ਈਰਾਨ ਦਾ ਪਲਟਵਾਰ ਹਮਲਾ

ਈਰਾਨ ਦੀ ਇਨਕਲਾਬੀ ਗਾਰਡ (IRGC) ਨੇ ਦਾਅਵਾ ਕੀਤਾ ਹੈ ਕਿ ਉਸਨੇ ਜੌਰਡਨ ਦੇ ਅਕਾਬਾ ਏਅਰਪੋਰਟ 'ਤੇ ਤਾਇਨਾਤ ਅਮਰੀਕੀ C-17 ਅਤੇ P-8 ਫੌਜੀ ਜਹਾਜ਼ਾਂ ਨੂੰ ਬੈਲਿਸਟਿਕ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾ ਕੇ ਕਈ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਤੋਂ ਇਲਾਵਾ, ਈਰਾਨੀ ਮੀਡੀਆ ਮੁਤਾਬਕ IRGC ਨੇ ਦਾਅਵਾ ਕੀਤਾ ਕਿ ਜੌਰਡਨ ਦੇ ਅਲ-ਅਜ਼ਰਾਕ ਏਅਰਬੇਸ 'ਤੇ ਅਮਰੀਕੀ ਫੌਜ ਦੇ 20 ਹੈਂਗਰ ਤਬਾਹ ਕਰ ਦਿੱਤੇ ਗਏ ਹਨ। ਹਾਲਾਂਕਿ, ਅਮਰੀਕਾ ਜਾਂ ਜੌਰਡਨ ਵੱਲੋਂ ਹੁਣ ਤੱਕ ਇਨ੍ਹਾਂ ਦਾਅਵਿਆਂ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ।

ਟਰੰਪ ਦਾ ਬਿਆਨ – 'ਹਰ ਸੰਭਾਵਨਾ ਖ਼ਤਮ ਕੀਤੀ ਜਾ ਰਹੀ'

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਮਰੀਕੀ ਕਾਰਵਾਈ ਦਾ ਕੇਂਦਰੀ ਉਦੇਸ਼ ਈਰਾਨ ਨੂੰ ਪ੍ਰਮਾਣੂ ਸਮਰੱਥਾ ਵਾਲੀ ਮਿਜ਼ਾਈਲ ਵਿਕਸਿਤ ਕਰਨ ਤੋਂ ਹਮੇਸ਼ਾ ਲਈ ਰੋਕਣਾ ਹੈ। ਉਨ੍ਹਾਂ ਕਿਹਾ, "ਪਿਛਲੇ ਡੇਢ ਹਫ਼ਤੇ ਵਿੱਚ ਜੋ ਕੁਝ ਵਾਪਰਿਆ, ਉਸ ਤੋਂ ਸਪੱਸ਼ਟ ਹੈ ਕਿ ਅਸੀਂ ਈਰਾਨ ਦੀ ਇਸ ਮਹੱਤਵਾਕਾਂਖੀ ਨੂੰ ਰੋਕਣ ਵਿੱਚ ਕਾਮਯਾਬ ਰਹੇ ਹਾਂ।"

Tags :

Recent News