menu-icon
Punjabi Story Line
  • Home
  • News
  • International
  • Pakistan Elections: ਵੋਟਾਂ ਦੀ ਗਿਣਤੀ ਹੋਈ ਸ਼ੁਰੂ,ਰੁਝਾਨ ਆਉਣ ਲੱਗੇ ਸਾਹਮਣੇ

Pakistan Elections: ਵੋਟਾਂ ਦੀ ਗਿਣਤੀ ਹੋਈ ਸ਼ੁਰੂ,ਰੁਝਾਨ ਆਉਣ ਲੱਗੇ ਸਾਹਮਣੇ

ਪਾਕਿਸਤਾਨ 'ਚ ਮੁੱਖ ਤੌਰ 'ਤੇ 3 ਪਾਰਟੀਆਂ ਵਿਚਾਲੇ ਮੁਕਾਬਲਾ ਹੈ। ਇਨ੍ਹਾਂ ਵਿੱਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ , ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਸ਼ਾਮਲ ਹਨ।

Date Updated Last Updated : 09 February 2024, 09:53 AM IST
Share:

 

ਪਾਕਿਸਤਾਨ ਵਿੱਚ ਨੈਸ਼ਨਲ ਅਸੈਂਬਲੀ ਅਤੇ ਸੂਬਾਈ ਚੋਣਾਂ ਲਈ ਵੋਟਿੰਗ ਖਤਮ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਦੱਸਣਯੋਗ ਹੈ ਕਿ ਵੋਟਿੰਗ ਵੀਰਵਾਰ ਨੂੰ ਸਵੇਰੇ 8:30 ਵਜੇ ਸ਼ੁਰੂ ਹੋਈ ਅਤੇ ਸ਼ਾਮ 5:30 ਵਜੇ ਤੱਕ ਜਾਰੀ ਰਹੀ। ਇਸਦੇ ਨਾਲ ਹੀ ਹੁਣ ਵੋਟਾਂ ਦੀ ਗਿਣਤੀ ਦੌਰਾਨ ਪਾਕਿਸਤਾਨ ਚੋਣ ਕਮਿਸ਼ਨ ਨੇ ਹੁਣ ਤੱਕ 266 ਵਿੱਚੋਂ 14 ਸੀਟਾਂ ਦੇ ਨਤੀਜੇ ਐਲਾਨ ਦਿੱਤੇ ਹਨ। ਰੁਝਾਨ ਵੀ ਸਾਹਮਣੇ ਆਉਣ ਲੱਗੇ ਹਨ। ਹਾਲਾਂਕਿ, ਅਧਿਕਾਰਤ ਨਤੀਜੇ ਅੱਜ ਭਾਵ 9 ਫਰਵਰੀ ਤੱਕ ਹੀ ਆਉਣ ਦੀ ਉਮੀਦ ਹੈ।।

ਕੁੱਲ 336 ਸੀਟਾਂ

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਕੁੱਲ 336 ਸੀਟਾਂ ਹਨ। ਇਨ੍ਹਾਂ 'ਚੋਂ 265 ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ। ਬਾਕੀ ਸੀਟਾਂ ਰਾਖਵੀਆਂ ਹਨ। ਪਾਕਿਸਤਾਨ 'ਚ ਮੁੱਖ ਤੌਰ 'ਤੇ 3 ਪਾਰਟੀਆਂ ਵਿਚਾਲੇ ਮੁਕਾਬਲਾ ਹੈ। ਇਨ੍ਹਾਂ ਵਿੱਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ), ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ), ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਸ਼ਾਮਲ ਹਨ।

ਸ਼ੁਰੂਆਤੀ ਰੁਝਾਨ

ਸ਼ੁਰੂਆਤੀ ਰੁਝਾਨਾਂ 'ਚ ਇਮਰਾਨ ਦਾ ਸਮਰਥਨ ਕਰਨ ਵਾਲੇ ਆਜ਼ਾਦ ਉਮੀਦਵਾਰ 120 ਸੀਟਾਂ 'ਤੇ ਅੱਗੇ ਹਨ। ਚੋਣ ਕਮਿਸ਼ਨ ਨੇ ਨਤੀਜੇ ਜਾਰੀ ਕਰਨ ਵਿੱਚ ਦੇਰੀ ਕੀਤੀ। ਵੋਟਿੰਗ ਦੌਰਾਨ ਦੇਸ਼ 'ਚ ਕਈ ਘੰਟਿਆਂ ਤੱਕ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਲਗਭਗ ਬੰਦ ਰਹੀਆਂ।

ਨਵਾਜ਼ ਸ਼ਰੀਫ਼ ਮਾਨਸੇਹਰਾ ਸੀਟ ਹਾਰੇ

ਜਾਣਕਾਰੀ ਅਨੁਸਾਰ ਪੀਐਮਐਲ-ਐਨ ਦੇ ਨਵਾਜ਼ ਸ਼ਰੀਫ਼ ਮਾਨਸੇਹਰਾ ਸੀਟ ਤੋਂ ਹਾਰ ਗਏ ਹਨ। ਇੱਥੇ ਆਜ਼ਾਦ ਉਮੀਦਵਾਰ ਸ਼ਹਿਜ਼ਾਦਾ ਗਸਤਸਾਪ ਨੇ ਜਿੱਤ ਹਾਸਲ ਕੀਤੀ। ਸ਼ਹਿਜ਼ਾਦਾ ਗਸਤਸਾਪ ਨੂੰ 74,713 ਵੋਟਾਂ ਮਿਲੀਆਂ ਜਦਕਿ ਨਵਾਜ਼ ਨੂੰ 63,054 ਵੋਟਾਂ ਮਿਲੀਆਂ।

Recent News