menu-icon
Punjabi Story Line
  • Home
  • News
  • International
  • ਅਮਰੀਕਾ ਦੇ ਸਿਆਟਲ ਵਿੱਚ ਸਪੇਸ ਨੀਡਲ ਦੇ ਨੇੜੇ ਧੜਾਧੜ ਫਾਈਰਿੰਗ 'ਚ ਦੋ ਲੋਕਾਂ ਦੀ ਮੌਤ, ਕਈ ਜਖ਼ਮੀ

ਅਮਰੀਕਾ ਦੇ ਸਿਆਟਲ ਵਿੱਚ ਸਪੇਸ ਨੀਡਲ ਦੇ ਨੇੜੇ ਧੜਾਧੜ ਫਾਈਰਿੰਗ 'ਚ ਦੋ ਲੋਕਾਂ ਦੀ ਮੌਤ, ਕਈ ਜਖ਼ਮੀ

ਅਮਰੀਕਾ ਦੇ ਸਿਆਟਲ ਵਿੱਚ ਆਈਕਾਨਿਕ ਸਪੇਸ ਨੀਡਲ ਦੇ ਨੇੜੇ ਸਥਿਤ ਸਿਆਟਲ ਸੈਂਟਰ ਵਿੱਚ ਬੀਤੀ ਸ਼ਾਮ ਗੋਲੀਬਾਰੀ ਹੋਈ, ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਪੁਲਿਸ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰ ਰਹੀ ਹੈ।

Date Updated Last Updated : 27 July 2026, 09:52 AM IST
Share:

ਅਮਰੀਕਾ: ਐਤਵਾਰ ਸ਼ਾਮ ਨੂੰ ਅਮਰੀਕਾ ਦੇ ਸਿਆਟਲ ਵਿੱਚ ਆਈਕਾਨਿਕ ਸਪੇਸ ਨੀਡਲ ਦੇ ਨੇੜੇ ਸਥਿਤ ਸਿਆਟਲ ਸੈਂਟਰ ਵਿੱਚ ਗੋਲੀਬਾਰੀ ਦੀ ਇੱਕ ਵੱਡੀ ਘਟਨਾ ਵਾਪਰੀ, ਜਿਸ ਦੇ ਨਤੀਜੇ ਵਜੋਂ 2 ਮੌਤਾਂ ਅਤੇ ਕਈਆਂ ਦੇ ਜ਼ਖਮੀ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਜ਼ਖਮੀਆਂ ਵਿੱਚ ਬੱਚੇ ਵੀ ਸ਼ਾਮਲ ਹਨ। ਪੁਲਿਸ ਮੌਕੇ 'ਤੇ ਪਹੁੰਚੀ, ਇਲਾਕੇ ਨੂੰ ਖਾਲੀ ਕਰਵਾ ਲਿਆ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 
ਫੂਡ ਫੈਸਟੀਵਲ ਦੌਰਾਨ ਹੋਈ ਗੋਲੀਬਾਰੀ

ਸਥਾਨਕ ਮੀਡੀਆ ਅਨੁਸਾਰ, ਇਹ ਘਟਨਾ ਐਤਵਾਰ ਸ਼ਾਮ ਕਰੀਬ 6 ਵਜੇ 'ਬਾਈਟ ਆਫ਼ ਸਿਆਟਲ' ਨਾਮਕ ਸਲਾਨਾ ਫੂਡ ਫੈਸਟੀਵਲ ਦੇ ਦੌਰਾਨ ਹੋਈ। ਉਸ ਵੇਲੇ ਇਸ ਫੈਸਟੀਵਲ 'ਚ ਹਜ਼ਾਰਾਂ ਲੋਕ ਸ਼ਾਮਲ ਸਨ।

2 ਮੌਤਾਂ ਅਤੇ ਕਈ ਜਖ਼ਮੀ

ਸਿਆਟਲ ਫਾਇਰ ਡਿਪਾਰਟਮੇਂਟ ਨੇ ਦੱਸਿਆ ਕਿ ਗੋਲੀਬਾਰੀ ਦੀ ਜਾਣਕਾਰੀ ਮਿਲਦਿਆਂ ਹੀ ਐਮਰਜੇਂਸੀ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਹਾਲਾਂਕਿ, ਇਸ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਲੋਕ ਜਖ਼ਮੀ ਹੋ ਗਏ, ਜਿਸ ਵਿੱਚ ਬੱਚੇ ਵੀ ਸ਼ਾਮਲ ਸਨ। ਜਖ਼ਮੀਆਂ ਵਿੱਚ 3 ਮਹਿਲਾਵਾਂ, ਇੱਕ 23 ਸਾਲਾ ਨੌਜਵਾਨ ਅਤੇ ਇੱਕ ਹੋਰ ਵਿਅਕਤੀ ਨੂੰ ਸੱਟ ਲੱਗੀ ਹੈ। ਇਸ ਵਿੱਚ ਇੱਕ 56 ਸਾਲਾਂ ਮਹਿਲਾ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।

ਪੁਲਿਸ ਨੇ ਇਲਾਕੇ ਨੂੰ ਕਰਵਾਇਆ ਖਾਲੀ

ਪੁਲਿਸ ਨੇ ਇਸਨੂੰ ਇੱਕ ਸਮੂਹਿਕ ਜਾਨੀ ਨੁਕਸਾਨ ਦੀ ਘਟਨਾ ਐਲਾਨਿਆ ਹੈ ਅਤੇ ਪੂਰੇ ਇਲਾਕੇ ਨੂੰ ਖਾਲੀ ਕਰਵਾ ਦਿੱਤਾ ਹੈ। ਸਿਆਟਲ ਪੁਲਿਸ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਕਿਉਂਕਿ ਜਾਂਚ ਜਾਰੀ ਹੈ। ਹੁਣ ਤੱਕ ਕਿਸੇ ਵੀ ਸ਼ੱਕੀ ਦੀ ਗ੍ਰਿਫਤਾਰੀ ਜਾਂ ਪਛਾਣ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਐਫਬੀਆਈ ਸਮੇਤ ਕਈ ਏਜੰਸੀਆਂ ਦੇ ਅਧਿਕਾਰੀ ਘਟਨਾ ਸਥਾਨ 'ਤੇ ਮੌਜੂਦ ਹਨ।

Tags :

Recent News