Courtesy: @Gurpreet Kaur Mann
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਅਕਸਰ ਆਪਣੇ ਸਾਦਗੀ ਨਾਲ ਲੋਕਾਂ ਦਾ ਦਿਲ ਜਿੱਤਦੀ ਹੈ ਅਤੇ ਰਵਾਇਤੀ ਪਹਿਰਾਵੇ ਕਾਰਨ ਲੋਕਾਂ ਦਾ ਧਿਆਨ ਖਿੱਚ ਲੈਂਦੀ ਹੈ। ਕਿਸੇ ਵੀ ਸਮਾਗਮ ਵਿੱਚ ਹੋਵੇ, ਗੁਰਪ੍ਰੀਤ ਕੌਰ ਹਮੇਸ਼ਾ ਪੰਜਾਬ ਪਹਿਰਾਵੇ ਯਾਨੀ ਸੂਟ-ਸਲਵਾਰ 'ਚ ਨਜ਼ਰ ਆਉਂਦੇ ਹਨ ਤੇ ਸਿਰ ਉਨ੍ਹਾਂ ਦਾ ਹਮੇਸ਼ਾ ਢੱਕਿਆ ਰਹਿੰਦਾ ਹੈ। ਹਾਲ ਹੀ ਵਿੱਚ ਸਾਹਮਣੇ ਆਈਆਂ ਕੁਝ ਨਵੀਆਂ ਤਸਵੀਰਾਂ ਵਿੱਚ ਵੀ ਉਨ੍ਹਾਂ ਦਾ ਇਹੀ ਅੰਦਾਜ਼ ਦੇਖਣ ਨੂੰ ਮਿਲਿਆ, ਜਿੱਥੇ ਉਹ ਆਪਣੇ ਪਰਿਵਾਰ ਨਾਲ ਖੁਸ਼ਨੁਮਾ ਪੋਜ਼ ਦਿੰਦੇ ਨਜ਼ਰ ਆਏ।
ਇੱਕ ਪਰਿਵਾਰਕ ਤਸਵੀਰ ਵਿੱਚ ਡਾ. ਗੁਰਪ੍ਰੀਤ ਕੌਰ ਹਲਕੇ ਗੁਲਾਬੀ ਰੰਗ ਦੇ ਸੁੰਦਰ ਸੂਟ ਵਿੱਚ ਨਜ਼ਰ ਆਏ। ਸੂਟ ਦੇ ਕਪੜੇ ਦੀ ਹਲਕੀ ਚਮਕ ਅਤੇ ਨਫ਼ੀਸ ਕਾਰੀਗਰੀ ਨੇ ਇਸ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੱਤਾ। ਸਧਾਰਨ ਡਿਜ਼ਾਇਨ ਵਾਲੇ ਕੁੜਤੇ ਨੂੰ ਬਰੀਕ ਸਜਾਵਟੀ ਕੰਮ ਨਾਲ ਨਿਖਾਰਿਆ ਗਿਆ ਹੈ, ਜਿਸ ਕਾਰਨ ਉਨ੍ਹਾਂ ਦਾ ਲੁੱਕ ਬੇਹੱਦ ਆਕਰਸ਼ਕ ਲੱਗ ਰਿਹਾ ਹੈ।
ਸੂਟ ਦੇ ਨਾਲ ਉਨ੍ਹਾਂ ਨੇ ਮੇਲ ਖਾਂਦੀਆਂ ਪੈਂਟਾਂ ਪਹਿਨੀਆਂ ਅਤੇ ਸਿਰ ਉੱਤੇ ਬੜੀ ਸਾਦਗੀ ਨਾਲ ਦੁਪੱਟਾ ਲਿਆ ਹੋਇਆ ਹੈ। ਉਨ੍ਹਾਂ ਦਾ ਇਹ ਰਵਾਇਤੀ ਅੰਦਾਜ਼ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਨਿਖਾਰ ਰਿਹਾ ਹੈ।
ਸਾਦੇ ਗਹਿਣਿਆਂ ਨਾਲ ਪੂਰਾ ਕੀਤਾ ਲੁੱਕ
ਆਪਣੇ ਪਹਿਰਾਵੇ ਨਾਲ ਡਾ. ਗੁਰਪ੍ਰੀਤ ਨੇ ਹਲਕੇ ਗਹਿਣਿਆਂ ਦੀ ਚੋਣ ਕੀਤੀ। ਕੰਨਾਂ ਵਿੱਚ ਸੁੰਦਰ ਝੁਮਕੇ, ਹੱਥਾਂ ਵਿੱਚ ਕੰਗਣ ਅਤੇ ਉਂਗਲੀ ਵਿੱਚ ਅੰਗੂਠੀ ਨੇ ਉਨ੍ਹਾਂ ਦੀ ਲੁੱਕ ਨੂੰ ਹੋਰ ਨਿਖਾਰ ਰਹੀ ਹੈ। ਹਲਕਾ ਮੇਕਅੱਪ ਅਤੇ ਸਧਾਰਨ ਹੇਅਰਸਟਾਈਲ ਉਨ੍ਹਾਂ ਦੀ ਕੁਦਰਤੀ ਸੁੰਦਰਤਾ ਨੂੰ ਉਭਾਰ ਰਹੇ ਹਨ।
ਮਾਂ-ਧੀ ਦੀ ਟਵਿਨਿੰਗ ਨੇ ਖਿੱਚਿਆ ਧਿਆਨ
ਇਨ੍ਹਾਂ ਤਸਵੀਰਾਂ ਵਿੱਚ ਉਨ੍ਹਾਂ ਦੀ ਨਿੱਕੀ ਜਿਹੀ ਧੀ ਵੀ ਮਾਂ ਨਾਲ ਮਿਲਦੇ-ਜੁਲਦੇ ਰੰਗਾਂ ਦੇ ਪਹਿਰਾਵੇ ਵਿੱਚ ਨਜ਼ਰ ਆਈ। ਬੱਚੀ ਦੀ ਫੁੱਲਾਂ ਵਾਲੀ ਡਰੈੱਸ ਅਤੇ ਉਸ ਦੀ ਮਾਸੂਮ ਮੁਸਕਾਨ ਨੇ ਤਸਵੀਰਾਂ ਨੂੰ ਹੋਰ ਵੀ ਖਾਸ ਬਣਾ ਦਿੱਤਾ।
ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੀ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਨਜ਼ਰ ਆਏ। ਚਿੱਟੇ ਕੁੜਤੇ-ਪਜਾਮੇ ਅਤੇ ਜੈਕਟ ਨਾਲ ਉਨ੍ਹਾਂ ਦਾ ਲੁੱਕ ਕਾਫ਼ੀ ਪ੍ਰਭਾਵਸ਼ਾਲੀ ਲੱਗ ਰਿਹਾ ਹੈ।
ਯੋਗ ਸਮਾਗਮ ਵਿੱਚ ਵੀ ਦਿਖੀ ਸਾਦਗੀ
ਡਾ. ਗੁਰਪ੍ਰੀਤ ਕੌਰ ਨੂੰ ਹਾਲ ਹੀ 'ਚ ਇੱਕ ਯੋਗ ਪ੍ਰੋਗਰਾਮ ਵਿੱਚ ਵੀ ਦੇਖਿਆ ਗਿਆ ਸੀ, ਜਿੱਥੇ ਉਨ੍ਹਾਂ ਦਾ ਰਵਾਇਤੀ ਰੂਪ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਸਲੇਟੀ ਰੰਗ ਦਾ ਸਧਾਰਨ ਪਰ ਖੂਬਸੂਰਤ ਸੂਟ ਪਹਿਨਿਆ ਹੋਇਆ ਸੀ। ਕੁੜਤੇ ਉੱਤੇ ਕੀਤੀ ਗਈ ਬਰੀਕ ਡਿਜ਼ਾਇਨਿੰਗ ਅਤੇ ਮੇਲ ਖਾਂਦੀਆਂ ਪੈਂਟਾਂ ਨੇ ਉਨ੍ਹਾਂ ਦੇ ਪਹਿਰਾਵੇ ਨੂੰ ਸੰਤੁਲਿਤ ਅਤੇ ਸ਼ਾਨਦਾਰ ਬਣਾਇਆ।
ਦੁਪੱਟੇ 'ਤੇ ਕੀਤੀ ਗਈ ਸੁੰਦਰ ਡਿਜ਼ਾਇਨਿੰਗ ਨੇ ਵੀ ਉਨ੍ਹਾਂ ਦੀ ਲੁੱਕ ਵਿੱਚ ਵੱਖਰੀ ਰੌਣਕ ਪਾਈ। ਹਲਕੇ ਗਹਿਣੇ, ਨੱਕ ਦੀ ਨਥ, ਕੰਗਣ ਅਤੇ ਸਧਾਰਨ ਮੇਕਅੱਪ ਨੇ ਉਨ੍ਹਾਂ ਦੀ ਕੁਦਰਤੀ ਖੂਬਸੂਰਤੀ ਨੂੰ ਹੋਰ ਨਿਖਾਰ ਦਿੱਤਾ।
ਹੋਰ ਔਰਤਾਂ ਲੈ ਸਕਦੀਆਂ ਫੈਸ਼ਨ ਟਿਪਸ
ਬਹੁਤ ਜ਼ਿਆਦਾ ਭਾਰੀ ਕਢਾਈ ਵਾਲੇ ਕੱਪੜਿਆਂ ਦੀ ਬਜਾਏ ਸਾਦੇ ਅਤੇ ਆਰਾਮਦਾਇਕ ਸੂਟਾਂ ਦੀ ਚੋਣ ਕਰੋ।
ਹਲਕੀ ਐਮਬ੍ਰਾਇਡਰੀ ਵਾਲੇ ਕੱਪੜੇ ਰੋਜ਼ਾਨਾ ਅਤੇ ਸਮਾਜਿਕ ਸਮਾਗਮਾਂ ਲਈ ਬਿਹਤਰ ਰਹਿੰਦੇ ਹਨ।
ਗਹਿਣਿਆਂ ਨੂੰ ਘੱਟ ਅਤੇ ਸਾਦਾ ਰੱਖੋ, ਜਿਸ ਨਾਲ ਪਹਿਰਾਵੇ ਦੀ ਖੂਬਸੂਰਤੀ ਹੋਰ ਉਭਰ ਕੇ ਸਾਹਮਣੇ ਆਉਂਦੀ ਹੈ।
ਆਰਾਮਦਾਇਕ ਜੁੱਤੀ ਜਾਂ ਸੈਂਡਲ ਪਹਿਨ ਕੇ ਲੁੱਕ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਮੌਕੇ ਦੇ ਅਨੁਸਾਰ ਰੰਗਾਂ ਦੀ ਚੋਣ ਕਰੋ, ਤਾਂ ਜੋ ਤੁਹਾਡਾ ਪਹਿਰਾਵਾ ਹੋਰ ਪ੍ਰਭਾਵਸ਼ਾਲੀ ਲੱਗੇ।