menu-icon
Punjabi Story Line
  • Home
  • News
  • Lifestyle
  • ਬਾਲੀਵੁੱਡ ਛੱਡ ਅੰਬਾਨੀ ਪਰਿਵਾਰ ਦੀ ਨੂੰਹ ਬਣੀ ਟੀਨਾ, ਅੱਜ ਵੀ ਫੈਸ਼ਨ ਸੇਂਸ 'ਚ ਰਹਿੰਦੇ ਹਨ ਸਭ ਤੋਂ ਅੱਗੇ

ਬਾਲੀਵੁੱਡ ਛੱਡ ਅੰਬਾਨੀ ਪਰਿਵਾਰ ਦੀ ਨੂੰਹ ਬਣੀ ਟੀਨਾ, ਅੱਜ ਵੀ ਫੈਸ਼ਨ ਸੇਂਸ 'ਚ ਰਹਿੰਦੇ ਹਨ ਸਭ ਤੋਂ ਅੱਗੇ

80 ਦੇ ਦਹਾਕੇ ਦੀਆਂਮਸ਼ਹੂਰ ਬਾਲੀਵੁੱਡ ਅਦਾਕਾਰਾ ਟੀਨਾ ਅੰਬਾਨੀ ਭਾਵੇਂ ਹੁਣ ਫ਼ਿਲਮਾਂ ਵਿੱਚ ਨਜ਼ਰ ਨਹੀਂ ਆਉਂਦੀਆਂ, ਪਰ ਉਹ ਆਪਣੇ ਸ਼ਾਨਦਾਰ ਲਾਈਫਸਟਾਈਲ, ਖੂਬਸੂਰਤ ਪਹਿਰਾਵਿਆਂ ਅਤੇ ਬੇਮਿਸਾਲ ਫੈਸ਼ਨ ਸੈਂਸ ਕਾਰਨ ਹਮੇਸ਼ਾ ਚਰਚਾ ਵਿੱਚ ਰਹਿੰਦੀਆਂ ਹਨ। ਉਨ੍ਹਾਂ ਦੀਆਂ ਟ੍ਰੇਡਿਸ਼ਨਲ ਤੇ ਮਾਡਰਨ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੁੰਦੀਆਂ ਹਨ, ਜਿਸ ਵਿੱਚ ਉਹ ਫੈਂਸ ਦਾ ਹਮੇਸ਼ਾ ਦਿਲ ਜਿੱਤਦੇ ਹਨ।

Date Updated Last Updated : 26 June 2026, 04:20 PM IST
Share:

ਮੁੰਬਈ: ਟੀਨਾ ਮੁਨੀਮ 1980 ਦੇ ਦਹਾਕੇ ਦੀਆਂ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਅਤੇ ਕਾਮਯਾਬ ਅਦਾਕਾਰਾਵਾਂ ਵਿੱਚੋਂ ਇੱਕ ਰਹੀ ਹੈ। ਆਪਣੇ ਕਰੀਅਰ ਦੇ ਸੁਨਹਿਰੀ ਦੌਰ ਵਿੱਚ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ, ਪਰ ਸਫ਼ਲਤਾ ਦੇ ਸਿਖਰ 'ਤੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਫ਼ਿਲਮੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਉਦਯੋਗਪਤੀ ਅਨਿਲ ਅੰਬਾਨੀ ਨਾਲ ਵਿਆਹ ਕਰਕੇ ਅੰਬਾਨੀ ਪਰਿਵਾਰ ਦੀ ਨੂੰਹ ਵਜੋਂ ਨਵੀਂ ਪਹਿਚਾਣ ਬਣਾਈ। ਵਿਆਹ ਤੋਂ ਬਾਅਦ ਉਹ ਟੀਨਾ ਅੰਬਾਨੀ ਦੇ ਨਾਂ ਨਾਲ ਜਾਣੀਆਂ ਜਾਣ ਲੱਗੀਆਂ। ਭਾਵੇਂ ਟੀਨਾ ਅੰਬਾਨੀ ਹੁਣ ਫ਼ਿਲਮਾਂ ਵਿੱਚ ਨਜ਼ਰ ਨਹੀਂ ਆਉਂਦੀਆਂ, ਪਰ ਉਹ ਆਪਣੇ ਸ਼ਾਨਦਾਰ ਲਾਈਫਸਟਾਈਲ, ਖੂਬਸੂਰਤ ਪਹਿਰਾਵਿਆਂ ਅਤੇ ਬੇਮਿਸਾਲ ਫੈਸ਼ਨ ਸੈਂਸ ਕਾਰਨ ਹਮੇਸ਼ਾ ਚਰਚਾ ਵਿੱਚ ਰਹਿੰਦੀਆਂ ਹਨ। ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀਆਂ ਹਨ ਅਤੇ ਸਮੇਂ-ਸਮੇਂ 'ਤੇ ਆਪਣੀਆਂ ਤਸਵੀਰਾਂ ਸਾਂਝਾ ਕਰਦੀਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦਾ ਰਵਾਇਤੀ ਅਤੇ ਆਧੁਨਿਕ ਦੋਵੇਂ ਅੰਦਾਜ਼ ਲੋਕਾਂ ਦਾ ਧਿਆਨ ਖਿੱਚਦਾ ਹੈ। ਤਾਂ ਚੱਲੋ ਆਉ ਮਾਰਦੇ ਹਾਂ ਇੱਕ ਨਜ਼ਰ ਟੀਨਾ ਦੀਆਂ ਤਸਵੀਰਾਂ ਤੇ...

 

ਨੀਲੇ ਕੁੜਤੇ ਵਿੱਚ ਨਜ਼ਰ ਆਈ ਸ਼ਾਨਦਾਰ ਲੁੱਕ

ਇੱਕ ਤਸਵੀਰ ਵਿੱਚ ਟੀਨਾ ਅੰਬਾਨੀ ਆਪਣੇ ਪਤੀ ਅਨਿਲ ਅੰਬਾਨੀ ਨਾਲ ਨੀਲੇ ਰੰਗ ਦੇ ਵੈਲਵੈਟ ਕੁੜਤੇ ਵਿੱਚ ਦਿਖਾਈ ਦਿੰਦੀਆਂ ਹਨ। ਸਾਦੇ ਡਿਜ਼ਾਈਨ ਵਾਲੇ ਇਸ ਕੁੜਤੇ ਨੂੰ ਉਨ੍ਹਾਂ ਨੇ ਮੈਚਿੰਗ ਪੈਂਟ ਨਾਲ ਪਹਿਨਿਆ, ਜਦਕਿ ਸੁਨਹਿਰੀ ਜ਼ਰੀ ਵਾਲੇ ਦੁਪੱਟੇ ਨੇ ਪੂਰੇ ਲੁੱਕ ਨੂੰ ਰੌਇਲ ਅਹਿਸਾਸ ਦਿੱਤਾ। ਹਲਕੇ ਗਹਿਣੇ ਅਤੇ ਸਜਾਵਟੀ ਪੋਟਲੀ ਬੈਗ ਨੇ ਉਨ੍ਹਾਂ ਦੀ ਸ਼ਖਸੀਅਤ ਨੂੰ ਹੋਰ ਨਿਖਾਰ ਦਿੱਤਾ।

 

 

ਸਾੜੀ ਵਿੱਚ ਰਵਾਇਤੀ ਸ਼ਾਨ

ਇੱਕ ਹੋਰ ਮੌਕੇ 'ਤੇ ਟੀਨਾ ਆਪਣੀ ਨਣਦ ਨਾਲ ਸਾੜੀ ਵਿੱਚ ਨਜ਼ਰ ਆਈਆਂ। ਉਨ੍ਹਾਂ ਨੇ ਮਿਰਰ ਵਰਕ ਨਾਲ ਸਜਿਆ ਬਲਾਊਜ਼ ਅਤੇ ਖੂਬਸੂਰਤ ਸਾੜੀ ਪਹਿਨੀ, ਜਿਸ ਨੂੰ ਰਵਾਇਤੀ ਅੰਦਾਜ਼ ਵਿੱਚ ਡ੍ਰੈਪ ਕੀਤਾ ਗਿਆ ਸੀ। ਮੋਤੀਆਂ ਅਤੇ ਹੀਰਿਆਂ ਦੇ ਹਾਰ, ਕੜੇ, ਲਾਲ ਬਿੰਦੀ ਅਤੇ ਵਾਲਾਂ ਵਿੱਚ ਗੁਲਾਬ ਦੇ ਫੁੱਲ ਨੇ ਉਨ੍ਹਾਂ ਦੇ ਲੁੱਕ ਨੂੰ ਸ਼ਾਹੀ ਬਣਾ ਰਹੇ ਹਨ।

ਗੁਲਾਬੀ ਸਾੜੀ ਨਾਲ ਪੰਨੇ ਦੇ ਗਹਿਣੇ

ਹਲਕੇ ਗੁਲਾਬੀ ਰੰਗ ਦੀ ਕਢਾਈਦਾਰ ਸਾੜੀ ਵਿੱਚ ਵੀ ਟੀਨਾ ਅੰਬਾਨੀ ਦਾ ਅੰਦਾਜ਼ ਕਾਫ਼ੀ ਪ੍ਰਭਾਵਸ਼ਾਲੀ ਲਗ ਰਿਹਾ ਹੈ। ਇਸ ਦੇ ਨਾਲ ਉਨ੍ਹਾਂ ਨੇ ਪੰਨੇ (ਐਮਰਲਡ) ਅਤੇ ਹੀਰਿਆਂ ਨਾਲ ਸਜੇ ਗਹਿਣੇ ਪਹਿਨੇ ਹਨ, ਜੋ ਉਨ੍ਹਾਂ ਦੀ ਰਵਾਇਤੀ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾ ਰਹੇ ਸਨ। ਹਲਕਾ ਮੇਕਅੱਪ ਅਤੇ ਜੂੜਾ ਉਨ੍ਹਾਂ ਦੀ ਖੂਬਸੂਰਤੀ ਵਿੱਚ ਚਾਰ ਚੰਨ ਲਾ ਰਿਹਾ ਹੈ।

ਸੂਟ ਵਿੱਚ ਵੀ ਦਿਖੀ ਸਾਦਗੀ ਅਤੇ ਖੂਬਸੂਰਤੀ

ਟੀਨਾ ਅੰਬਾਨੀ ਦਾ ਸੂਟ ਵਾਲਾ ਅੰਦਾਜ਼ ਵੀ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇੱਕ ਮੌਕੇ 'ਤੇ ਉਹ ਲਾਲ ਅਤੇ ਫਿਊਸ਼ੀਆ ਰੰਗ ਦੇ ਸਟ੍ਰੇਟ-ਕੱਟ ਸੂਟ ਵਿੱਚ ਦਿਖਾਈ ਦਿੱਤੀਆਂ। ਇਸ ਨਾਲ ਮੈਚਿੰਗ ਦੁਪੱਟਾ, ਹਲਕੇ ਗਹਿਣੇ ਅਤੇ ਆਰਾਮਦਾਇਕ ਫਲੈਟ ਸੈਂਡਲ ਨੇ ਉਨ੍ਹਾਂ ਦੇ ਲੁੱਕ ਨੂੰ ਬਹੁਤ ਹੀ ਸੁੰਦਰ ਅਤੇ ਸ਼ਾਨਦਾਰ ਬਣਾਇਆ।

ਵੈਸਟਰਨ ਲੁੱਕ ਵਿੱਚ ਵੀ ਖਿੱਚਿਆ ਧਿਆਨ

ਰਵਾਇਤੀ ਪਹਿਰਾਵਿਆਂ ਤੋਂ ਇਲਾਵਾ ਟੀਨਾ ਅੰਬਾਨੀ ਵੈਸਟਰਨ ਡ੍ਰੈੱਸ ਵਿੱਚ ਵੀ ਕਾਫ਼ੀ ਸਟਾਈਲਿਸ਼ ਦਿਖਾਈ ਦਿੰਦੀਆਂ ਹਨ। ਇੱਕ ਤਸਵੀਰ ਵਿੱਚ ਉਹ ਲਾਲ ਰੰਗ ਦੇ ਕੋ-ਆਰਡ ਸੈੱਟ ਵਿੱਚ ਨਜ਼ਰ ਆਈਆਂ, ਜਿਸ ਵਿੱਚ ਸ਼ਰਟ-ਸਟਾਈਲ ਟਾਪ ਅਤੇ ਸ਼ਾਰਟਸ ਸ਼ਾਮਲ ਸਨ। ਹਾਈ ਹੀਲਜ਼ ਨਾਲ ਇਹ ਲੁੱਕ ਬਹੁਤ ਹੀ ਖੂਬਸੂਰਤ ਲੱਗ ਰਿਹਾ ਸੀ।

ਸਕਰਟ ਵਿੱਚ ਕਲਾਸੀ ਅੰਦਾਜ਼

ਇੱਕ ਹੋਰ ਲੁੱਕ ਵਿੱਚ ਟੀਨਾ ਬੇਜ ਰੰਗ ਦੀ ਲੇਸ ਡਿਜ਼ਾਈਨ ਵਾਲੀ ਮਿਨੀ ਸਕਰਟ ਅਤੇ ਕ੍ਰੀਮ ਰੰਗ ਦੇ ਸਲੀਵਲੈੱਸ ਟਾਪ ਵਿੱਚ ਨਜ਼ਰ ਆਈਆਂ। ਉਨ੍ਹਾਂ ਨੇ ਇਸ ਦੇ ਨਾਲ ਲਾਲ ਰੰਗ ਦਾ ਸਲਿੰਗ ਬੈਗ, ਘੜੀ, ਰਿੰਗ, ਸਟੱਡ ਈਅਰਰਿੰਗਜ਼ ਅਤੇ ਹੀਲਜ਼ ਪਹਿਨ ਕੇ ਆਪਣੇ ਲੁੱਕ ਨੂੰ ਹੋਰ ਵੀ ਗਲੈਮਰਸ ਬਣਾਇਆ।

ਜੀਨਜ਼-ਟਾਪ ਵਿੱਚ ਵੀ ਸਾਦਾ ਅਤੇ ਸਟਾਈਲਿਸ਼ ਲੁੱਕ

ਕੈਜ਼ੂਅਲ ਅੰਦਾਜ਼ ਵਿੱਚ ਵੀ ਟੀਨਾ ਅੰਬਾਨੀ ਦੀ ਸਟਾਈਲ ਕਾਬਿਲ-ਏ-ਤਾਰੀਫ਼ ਹੈ। ਇੱਕ ਤਸਵੀਰ ਵਿੱਚ ਉਹ ਨੀਲੀ ਡੈਨਿਮ ਜੀਨਜ਼ ਨਾਲ ਚਿੱਟਾ ਸਲੀਵਲੈੱਸ ਟਾਪ ਪਹਿਨੇ ਨਜ਼ਰ ਆਈਆਂ। ਇਸ ਦੇ ਨਾਲ ਸਨਗਲਾਸਜ਼, ਹਲਕੇ ਗਹਿਣੇ, ਘੜੀ ਅਤੇ ਰਿੰਗ ਨੇ ਉਨ੍ਹਾਂ ਦੇ ਸਾਦੇ ਪਰ ਸਟਾਈਲਿਸ਼ ਲੁੱਕ ਨੂੰ ਪੂਰਾ ਕੀਤਾ।

 

Recent News