menu-icon
Punjabi Story Line
Raksha Bandhan 2026
  • Home
  • News
  • National
  • ਦਿੱਲੀ ਦੇ ਤਿਲਕਨਗਰ 'ਚ 21 ਸਾਲਾ ਮੁਸਕਾਨ ਦਾ ਬੇਰਹਿਮੀ ਨਾਲ ਕਤਲ, ਵਾਰਦਾਤ ਤੋਂ ਬਾਅਦ ਫਰਾਰ ਹੋਇਆ ਦੋਸ਼ੀ

ਦਿੱਲੀ ਦੇ ਤਿਲਕਨਗਰ 'ਚ 21 ਸਾਲਾ ਮੁਸਕਾਨ ਦਾ ਬੇਰਹਿਮੀ ਨਾਲ ਕਤਲ, ਵਾਰਦਾਤ ਤੋਂ ਬਾਅਦ ਫਰਾਰ ਹੋਇਆ ਦੋਸ਼ੀ

ਦਿੱਲੀ ਦੇ ਤਿਲਕਨਗਰ ਇਲਾਕੇ 'ਚ 21 ਸਾਲਾ ਮੁਸਕਾਨ ਦੀ ਜਿਮ ਟ੍ਰੇਨਰ ਨੇ ਘਰ ਵੜ ਕੇ ਚਾਕੂਆਂ ਨਾਲ ਹਮਲਾ ਕਰ ਹੱਤਿਆ ਕਰ ਦਿੱਤੀ। ਮੁਸਕਾਨ ਉਸ ਵੇਲੇ ਘਰ 'ਚ ਇੱਕਲੀ ਸੀ, ਜਦੋਂ ਦੋਸ਼ੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਇਸ ਮਾਮਲੇ ਦੀ ਪੂਰੀ ਜਾਂਚ-ਪੜਤਾਲ ਕਰ ਰਹੀ ਹੈ।

Date Updated Last Updated : 27 August 2026, 11:40 AM IST
Share:

ਨਵੀਂ ਦਿੱਲੀ: ਦਿੱਲੀ ਦੇ ਤਿਲਕਨਗਰ ਇਲਾਕੇ 'ਚ 21 ਸਾਲਾ ਲੜਕੀ ਦੀ ਬੇਰਹਮੀ ਨਾਲ ਹੱਤਿਆ ਕੀਤੀ ਗਈ। ਮਾਮਲਾ ਸਾਹਮਣੇ ਆਉਂਦਿਆਂ ਹੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ 21 ਸਾਲਾ ਮੁਸਕਾਨ ਦੀ ਆਪਣੇ ਘਰ ਵਿੱਚ ਇੱਕਲੀ ਸੀ, ਜਦੋਂ ਉਸਦੀ ਹੱਤਿਆ ਨੂੰ ਅੰਜਾਮ ਦਿੱਤਾ ਗਿਆ। ਦੋਸ਼ੀ ਨੇ ਚਾਕੂ ਨਾਲ ਬੇਰਹਿਮੀ ਨਾਲ  ਮੁਸਕਾਨ ਦਾ ਕਤਲ ਕਰ ਦਿੱਤਾ ਅਤੇ ਮੌਕਾ ਦੇਖ ਕੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਪੂਰੀ ਜਾਂਚ-ਪੜਤਾਲ ਕਰ ਰਹੀ ਹੈ।

ਕੀ ਹੈ ਪੂਰਾ ਮਾਮਲਾ?

ਰਿਪੋਰਟਾਂ ਮੁਤਾਬਕ, 21 ਸਾਲ ਮੁਸਕਾਨ ਦੂਸਰੀ ਬਿਲਡਿੰਗ ਵਿੱਚ ਆਪਣੇ ਘਰ ਵਿੱਚ ਇੱਕਲੀ ਸੀ, ਜਦੋਂ ਦੋਸ਼ੀ ਉਨ੍ਹਾਂ ਦੇ ਘਰ ਵੜ ਗਿਆ ਅਤੇ ਚਾਕੂ ਘੋਪ ਕੇ ਉਸਦੀ ਹੱਤਿਆ ਕਰਨ ਤੋਂ ਬਾਅਦ ਫਰਾਰ ਹੋ ਗਿਆ। ਗਵਾਂਢੀਆਂ ਨੇ ਜਦੋਂ ਲੜਕੀ ਦੀਆਂ ਚੀਖਾਂ ਸੁਣੀਆਂ ਤਾ ਉਹ ਮੌਕੇ 'ਤੇ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਮੁਸਕਾਨ ਨੂੰ ਖੂਨ ਨਾਲ ਲਥਪਥ ਹਾਲਤ 'ਚ ਪਾਇਆ। ਇਸ ਮਗਰੋਂ ਉਨ੍ਹਾਂ ਨੇ ਪੁਲਿਸ ਅਤੇ ਐਂਬੂਲੇਂਸ ਨੂੰ ਬੁਲਾਇਆ। ਪੁੁਲਿਸ ਮੌਕੇ 'ਤੇ ਪਹੁੰਚੀ ਅਤੇ ਘਰ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਣ 'ਚ ਜੁੱਟੀ ਹੋਈ ਹੈ। ਸੀਸੀਟੀਵੀ ਕੈਮਰੇ ਵਿੱਚ ਦੋਸ਼ੀ ਨੂੰ ਘਰ ਵਿੱਚ ਵੜਦਾ ਹੋਇਆ ਦੇਖਿਆ ਗਿਆ। ਹੁਣ ਪੁਲਿਸ ਦੋਸ਼ੀ ਦੀ ਭਾਲ ਵਿੱਚ ਜੁੱਟ ਗਈ ਹੈ।

ਮੁਸਕਾਨ ਅਤੇ ਜਿਮ ਟ੍ਰੇਨਰ ਵਿਚਾਲੇ ਹੋਇਆ ਸੀ ਝਗੜਾ

ਦਸਿਆ ਜਾ ਰਿਹਾ ਹੈ, ਮੁਸਕਾਨ ਦੀ ਹੱਤਿਆ ਇਮਰਾਨ ਨਾਮ ਦੇ ਇੱਕ ਜਿਮ ਟ੍ਰੇਨਰ ਨੇ ਕੀਤੀ ਹੈ। ਇਮਰਾਨ ਸ਼ਾਮ 5 ਵਜੇ ਮੁਸਕਾਨ ਦੇ ਘਰ ਆਇਆ ਸੀ, ਜਿੱਥੇ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਮਗਰੋਂ ਟ੍ਰੇਨਰ ਨੇ ਚਾਕੂ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਇਸ ਮਾਮਲੇ ਦੀ ਜਾਂਚ ਕਰ ਰਹੇ ਐਡਿਸ਼ਨਲ ਡਿਸਟ੍ਰਿਕਟ ਪੁਲਿਸ ਕਮਿਸ਼ਨਰ ਅਭਿਸ਼ੇਕ ਗੁਪਤਾ ਨੇ ਭਰੋਸਾ ਦਿਲਾਇਆ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਨੂੰ ਜਲਦ ਹੀ ਫੜ੍ਹ ਲਿਆ ਜਾਵੇਗਾ।

'ਟ੍ਰੇਨਰ ਪਹਿਲਾਂ ਵੀ ਮੁਸਕਾਨ ਨੂੰ ਪਰੇਸ਼ਾਨ ਕਰਦਾ ਸੀ'

ਇਸ ਮਾਮਲੇ 'ਚ ਮੁਸਕਾਨ ਦੇ ਦੋਸਤ ਅਮਨ ਨੇ ਕਿਹਾ ਕਿ ਜਿਮ ਟ੍ਰੇਨਰ ਇਮਰਾਨ ਪਹਿਲਾਂ ਵੀ ਮੁਸਕਾਨ ਨੂੰ ਪਰੇਸ਼ਾਨ ਕਰਦਾ ਸੀ। ਉਸਦੀ ਵੱਡੀ ਭੈਣ ਦਾ ਫੋਨ ਆਇਆ ਕਿ ਘਰ ਜਲਦੀ ਆਓ, ਮੁਸਕਾਨ ਨੂੰ ਕਿਸੇ ਨੇ ਚਾਕੂ ਮਾਰ ਦਿੱਤਾ ਹੈ। ਮੈਂ ਤੁਰੰਤ ਆਪਣੇ ਦੋਸਤਾਂ ਨੂੰ ਫੋਨ ਕੀਤਾ ਕਿ ਮੁਸਕਾਨ ਕੋਲ ਜਾਓ ਅਤੇ ਉਸਨੂੰ ਹਸਪਤਾਲ ਲੈ ਕੇ ਜਾਓ। ਜਦੋਂ ਮੈਂ ਪਹੁੰਚਿਆ ਤਾਂ ਐਂਬੂਲੈਂਸ ਆ ਚੁਕੀ ਸੀ ਅਤੇ ਮੈਂ ਪਿੱਛੇ-ਪਿੱਛੇ ਹਸਪਤਾਲ ਪਹੁੰਚਿਆ, ਪਰ ਪੁਲਿਸ ਨੇ ਮੈਨੂੰ ਉੱਪਰ ਨਹੀਂ ਜਾਣ ਦਿੱਤਾ। ਅਮਨ ਨੇ ਦੱਸਿਆ ਕਿ ਜਿਵੇਂ ਹੀ ਇਹ ਘਟਨਾ ਬਾਰੇ ਮੈਨੂੰ ਪਤਾ ਲੱਗਾ ਤਾਂ ਮੇਰਾ ਸ਼ਕ ਸਿੱਧਾ ਇਮਰਾਨ 'ਤੇ ਹੀ ਗਿਆ।

ਪਾਰਟ ਟਾਇਮ ਮਾਡਲਿੰਗ ਕਰਦੀ ਸੀ ਮੁਸਕਾਨ

21 ਸਾਲਾ ਮੁਸਕਾਨ ਇੱਕ ਵਿਦਿਆਰਥਣ ਸੀ ਅਤੇ ਪੜ੍ਹਾਈ ਦੇ ਨਾਲ ਪਾਰਟ ਟਾਈਣ ਮਾਡਲਿੰਗ ਵੀ ਕਰਦੀ ਸੀ। ਮੁਸਕਾਨ 3 ਭੈਣਾਂ ਹਨ ਅਤੇ ਉਨ੍ਹਾਂ ਦਾ ਇੱਕ ਛੋਟਾ ਭਰਾ ਆਕਾਸ਼ ਵੀ ਹੈ। ਇਸ ਮਰਡਰ ਨੂੰ ਲੈ ਕੇ ਮੁਸਕਾਨ ਦੇ ਭਰਾ ਨੇ ਦਾਅਵਾ ਕੀਤਾ ਕਿ ਉਸਨੂੰ ਪੱਕਾ ਪਤਾ ਹੈ ਕਿ ਉਸਦੀ ਭੈਣ ਦਾ ਕਤਲ ਇਮਰਾਨ ਨੇ ਹੀ ਕੀਤਾ ਹਾ।  
 

Tags :

Recent News