Courtesy: X@narendramodi
ਨਵੀਂ ਦਿੱਲੀ: 'ਮਨ ਕੀ ਬਾਤ' ਰਾਹੀਂ ਦੇਸ਼ ਦੇ ਨੌਜਵਾਨਾਂ ਨਾਲ ਗੱਲਬਾਤ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ, ਵੀਰਵਾਰ ਨੂੰ 'ਖੇਲੋ ਇੰਡੀਆ ਡਾਇਲਾਗ- ਖੇਲ ਕੀ ਬਾਤ, ਪ੍ਰਧਾਨਮੰਤਰੀ ਕੇ ਸਾਥ' ਰਾਹੀ ਨੌਜਵਾਨਾਂ ਅਤੇ ਖਿਡਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਇਹ ਈਵੇਂਟ 1,500 ਤੋਂ ਵੱਧ ਸਿੱਖਿਆ ਸੰਸਥਾਨਾਂ 'ਤੇ ਵਰਚੁਅਲੀ ਆਯੋਜਿਤ ਕੀਤਾ ਜਾ ਰਿਹਾ ਹੈ, ਜਿੱਥੇ ਆਈਆਈਟੀ, ਏਮਸ, ਮੈਡੀਕਲ ਕਾਲਜ ਅਤੇ ਯੂਵਰਸਿਟੀਆਂ ਹਿੱਸਾ ਲੈ ਰਹੀਆਂ ਹਨ। ਵਰਚੁਅਲੀ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੋ ਖੇਡੇਗਾ ਉਹ ਖਿਲੇਗਾ। ਇਸਦੇ ਨਾਲ ਹੀ ਪੀਐਮ ਨੇ ਸਾਰਿਆਂ ਨੂੰ ਰਾਸ਼ਟਰੀ ਖੇਡ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ।
ਆਪਣੇ 'ਖੇਲੋ ਇੰਡੀਆ ਡਾਇਲਾਗ' ਪ੍ਰੋਗਰਾਮ ਦੌਰਾਨ ਪੀਐਮ ਮੋਦੀ ਨੇ ਨੌਜਵਾਨ ਐਥਲੀਟਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਐਥਲੀਟਾਂ ਨੂੰ 2036 ਓਲੰਪਿਕ ਲਈ ਤਿਆਰ ਰਹਿਣਾ ਚਾਹੀਦਾ ਹੈ। ਖੇਡ ਪ੍ਰਤਿਭਾ ਦੀ ਪਛਾਣ ਕਰਨ ਲਈ ਇੱਕ 'ਟੈਲੈਂਟ ਹੱਬ' ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ, ਜਿੱਥੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਭਾਰਤ ਸਾਰੇ ਵਿਸ਼ਿਆਂ ਵਿੱਚ ਤਗਮੇ ਜਿੱਤੇ, ਦੇਸ਼ ਨੂੰ ਖੇਡਾਂ ਵਿੱਚ ਉੱਤਮਤਾ ਪ੍ਰਾਪਤ ਕਰਨੀ ਚਾਹੀਦੀ ਹੈ। ਤਗਮੇ ਦੀ ਗਿਣਤੀ ਨੂੰ ਵਧਾਉਣ ਲਈ ਹਰ ਖੇਡ ਵਿੱਚ ਅੱਗੇ ਵਧਣਾ ਜ਼ਰੂਰੀ ਹੈ। 5 ਤੋਂ 15 ਸਾਲ ਦੀ ਉਮਰ ਦੇ ਐਥਲੀਟਾਂ ਦੀ ਪਛਾਣ ਕਰਨ ਦੀ ਲੋੜ ਹੈ। ਸਰਕਾਰ ਖੇਡਾਂ ਲਈ ਹਰ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗੀ ਅਤੇ ਓਲੰਪਿਕ ਵਿੱਚ ਭਾਗੀਦਾਰੀ ਵਧਾਉਣ ਲਈ ਐਥਲੀਟਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ।
Khelo India has become a wonderful platform for nurturing sporting talent across the country. It is providing young athletes with opportunities and support to pursue their dreams.@kheloindia
— Narendra Modi (@narendramodi) August 27, 2026
https://t.co/hj8qEJRj09
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਮੈਂ ਹਮੇਸ਼ਾ ਕਹਿੰਦਾ ਹਾਂ- ਜੋ ਖੇਡਦੇ ਹਨ, ਉਹ ਖਿੜਦੇ ਹਨ। ਖੇਡਾਂ ਸਿਰਫ਼ ਮੈਦਾਨ 'ਤੇ ਜਿੱਤਣ ਬਾਰੇ ਨਹੀਂ ਹਨ। ਇਹ ਕਿਸੇ ਦੀ ਸ਼ਖਸੀਅਤ ਨੂੰ ਨਿਖਾਰਨ ਅਤੇ ਦੇਸ਼ ਨੂੰ ਮਹਿਮਾ ਦੇਣ ਦਾ ਇੱਕ ਜ਼ਰੀਆ ਹੈ।"
ਆਪਣੇ ਸੰਬੋਧਨ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਖੇਡਾਂ ਨੂੰ ਲੈ ਕੇ ਸਮਾਜ ਦਾ ਨਜ਼ਰੀਆ ਬਦਲਿਆ ਹੈ। ਚੰਗੇ ਖਿਡਾਰੀ ਬਣਨ ਲਈ ਨਸ਼ਿਆਂ ਤੋਂ ਦੂਰ ਰਹਿਣਾ ਜਰੂਰੀ ਹੈ। ਮੈਨੂੰ ਭਾਰਤ ਦੇ ਨੌਜਵਾਨਾਂ 'ਤੇ ਪੂਰਾ ਭਰੋਸਾ ਹੈ। ਕਿਹੜਾ ਬੱਚਾ ਕਿਹੜੇ ਖੇਡ ਲਈ ਫਿਟ ਬੈਠਦਾ ਹੈ, ਇਸ ਨੂੰ ਪਹਿਚਾਨਣਾ ਹੋਵੇਗਾ। ਸਰਕਾਰ ਖੇਡ ਵਾਤਾਵਰਣ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਸਰਕਾਰ ਵੱਲੋਂ ਨੌਜਵਾਨ ਖਿਡਾਰੀਆਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਵੇਗੀ।
ਦੂਜੇ ਪਾਸੇ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੌਜਵਾਨਾਂ ਨੂੰ ਦੇਸ਼ ਦਾ ਉੱਜਵਲ ਭਵਿੱਖ ਮੰਨਦੇ ਹਨ। 12 ਜਨਵਰੀ ਨੂੰ ਨੌਜਵਾਨਾਂ ਨਾਲ ਸਮਾਂ ਬਿਤਾਉਣ ਵਾਲੇ ਪ੍ਰਧਾਨ ਮੰਤਰੀ ਦਾ ਪ੍ਰਭਾਵ ਬਜਟ ਵਿੱਚ ਪ੍ਰਤੀਬਿੰਬਤ ਹੋਇਆ, ਜਿਸਨੂੰ ਵਿੱਤ ਮੰਤਰੀ ਨੇ "ਯੁਵਾ-ਸੰਚਾਲਿਤ" ਦੱਸਿਆ। ਉਨ੍ਹਾਂ ਕਿਹਾ ਕਿ ਅੱਜ ਸਭ ਤੋਂ ਵੱਡਾ ਬਦਲਾਅ ਸਟੇਡਿਅਮ 'ਚ ਨਹੀਂ, ਬਲਕਿ ਲੋਕਾਂ ਦੀ ਸੋਚ ਵਿੱਚ ਆਇਆ ਹੈ। ਇੱਕ ਪਾਸੇ ਉਹ ਖਿਡਾਰੀ ਹਨ, ਜਿਨ੍ਹਾਂ ਨੇ ਤਿਰੰਗੇ ਨੂੰ ਵਿਸ਼ਵ ਤੱਕ ਪਹੁੰਚਾਇਆ। ਦੂਜੇ ਪਾਸੇ ਉਹ ਖਿਡਾਰੀ ਹਨ, ਜੋ ਤਿਰੰਗੇ ਨੂੰ ਪੋਡੀਅਮ ਤੱਕ ਪਹੁੰਚਾਉਣ ਦਾ ਸਪਨਾ ਦੇਖ ਰਹੇ ਹਨ।
ਪ੍ਰਧਾਨ ਮੰਤਰੀ ਦਾ ਇਹ ਪ੍ਰੋਗਰਾਮ 'ਖੇਲੋ ਇੰਡੀਆ ਡਾਇਲਾਗ- ਖੇਲ ਕੀ ਬਾਤ, ਪੀਐਮ ਕੇ ਸਾਥ' ਅਭਿਆਨ ਤਹਿਤ ਚਲਾਇਆ ਜਾ ਰਿਹਾ ਹੈ। ਇਸਦਾ ਮਕਸਦ ਨੌਜਵਾਨਾਂ ਨੂੰ ਭਾਰਤ ਦੀ ਖੇਡ ਨਾਲ ਜੋੜਨਾ ਹੈ। ਇਸ ਪ੍ਰੋਗਰਾਮ ਵਿੱਚ ਨੌਜਵਾਨ ਆਪਣੀਆਂ ਉਮੀਦਾਂ ਸਾਂਝਾ ਕਰਨਗੇ ਅਤੇ ਭਾਰਤ ਨੂੰ ਵਿਕਸਿਤ ਕਰਨ ਲਈ ਆਪਣੇ ਸੁਝਾਅ ਦੇਣਗੇ। ਇਹ ਪ੍ਰੋਗਰਾਮ 29 ਅਗਸਤ ਨੂੰ ਹੋਣ ਵਾਲੇ ਨੇਸ਼ਨਲ ਸਪੋਰਟਸ ਡੇ ਤੋਂ ਦੋ ਦਿਨ ਪਹਿਲਾਂ ਆਯੋਜਿਤ ਕੀਤਾ ਜਾ ਰਿਹਾ ਹੈ।