Courtesy: X@ANI
ਨਵੀਂ ਦਿੱਲੀ. ਕਾਨਪੁਰ ਤੋਂ ਹਾਲ ਹੀ 'ਚ ਪਲੇਨ ਕ੍ਰੈਸ਼ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕਾਨਪੁਰ ਦੇ ਗੰਗਾ ਬੈਰਾਜ ਨੇੜੇ ਸਥਿਤ ਨੱਥੂਪੁਰਵਾ ਪਿੰਡ ਦੇ ਨੇੜੇ ਵੀਰਵਾਰ ਨੂੰ ਇੱਕ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਪਾਇਲਟ ਅਤੇ ਉਨ੍ਹਾਂ ਦੇ ਸਹਿ-ਪਾਇਲਟ ਦੀ ਮੌਤ ਹੋ ਗਈ ਹੈ।
ਦਰਅਸਲ, ਨੱਥੂਪੁਰਵਾ 'ਚ ਵੀਰਵਾਰ ਸਵੇਰੇ ਟ੍ਰੇਨਿੰਗ ਦੇ ਦੌਰਾਨ 4 ਸੀਟਰ ਜਹਾਜ਼ ਨਿਯੰਤਰਣ ਖੋਹ ਹੋ ਕੇ ਜ਼ਮੀਨ 'ਤੇ ਡਿੱਗ ਪਿਆ ਅਤੇ ਇਸ ਭਿਆਨਕ ਹਾਦਸੇ 'ਚ ਦੋਵਾਂ ਪਾਇਲਟਾਂ ਨੇ ਦਮ ਤੋੜ ਦਿੱਤਾ। ਕ੍ਰੈਸ਼ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕਾਂ 'ਚ ਹਫੜਾ-ਦਫੜੀ ਮਚ ਗਈ ਅਤੇ ਲੋਕ ਡਰ ਕੇ ਆਪਣੇ ਘਰਾਂ ਤੋ ਬਾਹਰ ਨਿਕਲ ਆਏ। ਹਾਦਸੇ ਤੋਂ ਬਾਅਦ ਉੱਥੇ ਧੂੰਆ ਅਤੇ ਮਲਬਾ ਫੈਲ ਗਿਆ। ਇਸ ਹਾਦਸੇ ਦੀਆਂ ਦਿਲ-ਦਹਿਲਾ ਦੇਣ ਵਾਲੀਆਂ ਤਸਵੀਰਾਂ ਅਤੇ ਵੀਡਿਓਜ ਸੋਸ਼ਲ ਮੀਡੀਆਂ 'ਤੇ ਸਾਹਮਣੇ ਆਈਆਂ ਹਨ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਏਅਰਕ੍ਰਾਫਟ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੈ ਅਤੇ ਇੱਕ ਵਿਅਕਤੀ ਘਟਨਾ ਸਥਾਨ ਦੇ ਨੇੜ ਜ਼ਮੀਨ 'ਤੇ ਲੇਟਿਆ ਨਜ਼ਰ ਆ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਪਲੇਨ ਕ੍ਰੈਸ਼ 'ਚ ਜਾਨ ਗਵਾਉਣ ਵਾਲੇ ਦੋਵੇਂ ਪਾਇਲਟ ਕਰਨਾਟਕ ਅਤੇ ਗੁਜਰਾਤ ਦੇ ਰਹਿਣ ਵਾਲੇ ਹਨ। ਦੋਵਾਂ ਦੀ ਪਹਿਚਾਣ ਅਭਿਸ਼ੇਕ ਪੁਜਾਰੀ (ਕਰਨਾਟਕ) ਅਤੇ ਸੁਮਿਤ ਭਾਟੀਆ (ਗੁਜਰਾਤ) ਵਜੋਂ ਹੋਈ ਹੈ।
#WATCH | UP | A twin-engine four-seater training aircraft crashes in a field in Kanpur; Instructor pilot and trainee pilot killed, say police. pic.twitter.com/XihvcSo1xj
— ANI (@ANI) August 27, 2026
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ। ਪੁਲਿਸ ਕਮਿਸ਼ਨਰ ਰਘੁਵੀਰ ਲਾਲ ਵੀ ਮੌਕੇ 'ਤੇ ਪੁਜੇ ਅਤੇ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ।
ਜਹਾਜ਼ ਟੇਕਨਮ ਕੰਪਨੀ ਦਾ ਦੱਸਿਆ ਜਾ ਰਿਹਾ ਹੈ। ਹਾਦਸੇ ਦੇ ਸਹੀ ਕਾਰਣਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਪਾਇਆ ਹੈ। ਤਕਨੀਕੀ ਖਰਾਬੀ, ਮੌਸਮ ਅਤੇ ਹੋਰ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ, ਇਸਤੋਂ ਪਹਿਲਾਂ ਅਲਾਸਕਾ ਦੇ ਮਿਲਟਰੀ ਏਅਰਪੋਰਟ 'ਤੇ ਇੱਕ ਜਹਾਜ਼ ਹਾਦਸਾਗ੍ਰਸਤ ਹੋਇਆ ਸੀ। ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਸੀ। ਇਹ ਹਾਦਸਾ ਖਰਾਬ ਮੌਸਮ ਦੀ ਵਜ੍ਹਾ ਨਾਲ ਹੋਇਆ ਸੀ। ਸੰਘਣੀ ਧੁੰਦ ਕਾਰਨ ਪਾਇਲਟਾਂ ਨੂੰ ਰਨਵੇ ਨਜ਼ਰ ਨਹੀਂ ਆ ਰਿਹਾ ਸੀ। ਨਤੀਜੇ ਵਜੋਂ, ਪਲੇਨ ਕ੍ਰੈਸ਼ ਹੋ ਗਿਆ ਸੀ।