Courtesy: X @TheYorkerBall
ਨਵੀਂ ਦਿੱਲੀ. ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਕੋਲੰਬੋ ਦੇ ਸਿੰਘਲਾ ਸਪੋਰਟ ਕਲੱਬ ਸਟੇਡਿਅਮ 'ਚ ਖੇਡੇ ਜਾ ਰਹੇ ਦੂਸੇ ਟੈਸਟ ਮੈਚ ਦਾ ਅੱਜ 5ਵਾਂ ਹੈ ਅਤੇ ਮੈਚ ਦੇ ਆਖਰੀ ਦਿਨ ਮੁਕਾਬਲਾ ਹੁਣ ਰੋਮਾਂਚਕ ਮੋੜ 'ਤੇ ਪਹੁੰਚ ਗਿਆ ਹੈ। ਸ਼੍ਰੀਲੰਕਾ ਨੇ ਫਾਲੋਆਨ ਤੋਂ ਬਾਅਦ ਆਪਣੀ ਦੂਜੀ ਪਾਰੀ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਭਾਰਤੀ ਗੇਂਦਬਾਜ਼ਾਂ ਨੂੰ ਪਰੇਸ਼ਾਨ ਕੀਤਾ ਹੈ। ਆਖਰੀ ਦਿਨ ਦੇ ਪਹਿਲੇ ਸੈਸ਼ਨ ਵਿੱਚ ਸ਼੍ਰੀਲੰਕਾ ਨੇ ਬਿਨਾਂ ਕੋਈ ਵਿਕਟ ਗੁਆਏ 100 ਦੌੜਾਂ ਜੋੜੀਆਂ, ਜਦੋਂ ਕਿ ਭਾਰਤ ਨੂੰ ਇੱਕ ਵੀ ਵਿਕਟ ਨਹੀਂ ਮਿਲੀ। ਲੰਚ ਤੱਕ ਸ਼੍ਰੀਲੰਕਾ ਨੇ 6 ਵਿਕਟਾਂ ਦੇ ਨੁਕਸਾਨ 'ਤੇ 329 ਦੌੜਾਂ ਬਣਾ ਲਈਆਂ ਸਨ ਅਤੇ ਭਾਰਤ 'ਤੇ ਉਸ ਦੀ ਕੁੱਲ ਲੀਡ 116 ਦੌੜਾਂ ਹੋ ਗਈ ਸੀ।
ਦੂਜੇ ਟੈਸਟ ਮੈਚ ਦੇ ਆਖਰੀ ਦਿਨ ਦੇ ਪਹਿਲੇ ਸੈਸ਼ਨ ਵਿੱਚ ਭਾਰਤੀ ਟੀਮ ਨੇ ਸਾਰੇ ਉਪਲਬਧ ਗੇਂਦਬਾਜਾਂ ਨੂੰ ਅਜ਼ਮਾਇਆ, ਪਰ ਕੋਈ ਸਫਲਤਾ ਹਾਸਲ ਨਹੀਂ ਹੋਈ। ਉੱਥੇ ਹੀ ਸ਼੍ਰੀਲੰਕਾ ਨੇ ਬਿਨਾਂ ਕੋਈ ਵਿਕਟ ਗੁਆਏ 100 ਦੌੜਾਂ ਹਾਸਲ ਕੀਤੀਆਂ।
ਸੋਨਲ ਦਿਨੁਸ਼ਾ ਅਤੇ ਕੇਸ਼ਰਾ ਨੁਵੰਤਾ ਦੋਵਾਂ ਨੇ ਸੰਭਲ ਕੇ ਬੱਲੇਬਾਜ਼ੀ ਕਰਦਿਆਂ ਨਾ ਸਿਰਫ਼ ਵਿਕਟਾਂ ਬਚਾਈਆਂ, ਸਗੋਂ ਸ਼੍ਰੀਲੰਕਾ ਦੀ ਲੀਡ ਨੂੰ ਵੀ ਲਗਾਤਾਰ ਵਧਾਇਆ।
ਭਾਰਤੀ ਗੇਂਦਬਾਜ਼ਾਂ ਲਈ ਸਭ ਤੋਂ ਵੱਡੀ ਮੁਸ਼ਕਲ ਸੋਨਲ ਦਿਨੁਸ਼ਾ ਅਤੇ ਕੇਸ਼ਰਾ ਨੁਵੰਤਾ ਦੀ ਜੋੜੀ ਬਣੀ। ਸੋਨਲ ਨੇ ਇੱਕ ਵਾਰ ਫਿਰ ਸ਼ਾਨਦਾਰ ਪਾਰੀ ਖੇਡੀ। 97ਵੇਂ ਓਵਰ ਦੀ ਪਹਿਲੀ ਗੇਂਦ 'ਤੇ ਇੱਕ ਦੌੜ ਲੈ ਕੇ ਉਨ੍ਹਾਂ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਲੰਚ ਤੱਕ ਉਹ 55 ਦੌੜਾਂ ਬਣਾ ਕੇ ਨਾਬਾਦ ਸਨ। ਦਿਨੁਸ਼ਾ ਇਸ ਸੀਰੀਜ਼ ਵਿੱਚ ਪਹਿਲਾਂ ਹੀ ਦੋ ਸੈਂਕੜੇ ਲਗਾ ਚੁੱਕੇ ਹਨ ਅਤੇ ਹੁਣ ਇੱਕ ਹੋਰ ਮਹੱਤਵਪੂਰਨ ਪਾਰੀ ਖੇਡ ਰਹੇ ਹਨ। ਉਨ੍ਹਾਂ ਦੀ ਇਸ ਪਾਰੀ ਨੇ ਸ਼੍ਰੀਲੰਕਾ ਨੂੰ ਮੁਸ਼ਕਲ ਹਾਲਾਤਾਂ ਵਿੱਚੋਂ ਬਾਹਰ ਕੱਢਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ।
ਦੂਜੇ ਪਾਸੇ ਕੇਸ਼ਰਾ ਨੁਵੰਤਾ ਨੇ ਵੀ ਦਿਨੁਸ਼ਾ ਦਾ ਸ਼ਾਨਦਾਰ ਸਾਥ ਦਿੱਤਾ। ਲੰਚ ਤੱਕ ਨੁਵੰਤਾ 46 ਦੌੜਾਂ 'ਤੇ ਨਾਬਾਦ ਸਨ ਅਤੇ ਉਹ ਆਪਣੇ ਅਰਧ ਸੈਂਕੜੇ ਤੋਂ ਸਿਰਫ਼ 4 ਦੌੜਾਂ ਦੂਰ ਸਨ। ਦੋਵਾਂ ਬੱਲੇਬਾਜ਼ਾਂ ਵਿਚਾਲੇ ਸੈਂਕੜੇ ਦੀ ਸਾਂਝੇਦਾਰੀ ਵੀ ਪੂਰੀ ਹੋ ਚੁੱਕੀ ਹੈ। ਇਸ ਸਾਂਝੇਦਾਰੀ ਨੇ ਭਾਰਤ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਲੰਚ ਤੱਕ ਸ਼੍ਰੀਲੰਕਾ ਦਾ ਸਕੋਰ 329/6 ਹੋ ਗਿਆ ਸੀ। ਟੀਮ ਕੋਲ ਹੁਣ ਭਾਰਤ 'ਤੇ 116 ਦੌੜਾਂ ਦੀ ਲੀਡ ਹੈ ਅਤੇ ਉਸ ਦੀਆਂ ਚਾਰ ਵਿਕਟਾਂ ਅਜੇ ਬਾਕੀ ਹਨ।
ਭਾਰਤੀ ਟੀਮ ਲਈ ਹੁਣ ਸਭ ਤੋਂ ਵੱਡੀ ਚੁਣੌਤੀ ਸ਼੍ਰੀਲੰਕਾ ਦੇ ਬਾਕੀ ਚਾਰ ਬੱਲੇਬਾਜ਼ਾਂ ਨੂੰ ਜਲਦ ਤੋਂ ਜਲਦ ਆਊਟ ਕਰਨਾ ਹੈ। ਜੇਕਰ ਸ਼੍ਰੀਲੰਕਾ ਦੀ ਲੀਡ ਹੋਰ ਵਧਦੀ ਹੈ ਤਾਂ ਭਾਰਤ ਲਈ ਆਖਰੀ ਪਾਰੀ ਵਿੱਚ ਟੀਚੇ ਦਾ ਪਿੱਛਾ ਕਰਨਾ ਮੁਸ਼ਕਲ ਹੋ ਸਕਦਾ ਹੈ। ਭਾਰਤ ਲਈ ਦੂਜਾ ਸੈਸ਼ਨ ਬਹੁਤ ਮਹੱਤਵਪੂਰਨ ਹੋਵੇਗਾ। ਜੇਕਰ ਗੇਂਦਬਾਜ਼ ਜਲਦੀ ਹੀ ਸ਼੍ਰੀਲੰਕਾ ਦੀਆਂ ਬਾਕੀ ਚਾਰ ਵਿਕਟਾਂ ਹਾਸਲ ਕਰ ਲੈਂਦੇ ਹਨ ਤਾਂ ਭਾਰਤੀ ਟੀਮ ਕੋਲ ਜਿੱਤ ਲਈ ਟੀਚੇ ਦਾ ਪਿੱਛਾ ਕਰਨ ਦਾ ਮੌਕਾ ਰਹੇਗਾ। ਪਰ ਜੇਕਰ ਸ਼੍ਰੀਲੰਕਾ ਦੇ ਬੱਲੇਬਾਜ਼ ਹੋਰ ਸਮਾਂ ਕ੍ਰੀਜ਼ 'ਤੇ ਟਿਕ ਜਾਂਦੇ ਹਨ ਅਤੇ ਲੀਡ ਨੂੰ ਕਾਫ਼ੀ ਵਧਾ ਦਿੰਦੇ ਹਨ ਤਾਂ ਭਾਰਤ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।
ਜੇਕਰ ਭਾਰਤ ਨੂੰ ਆਖਰੀ ਦਿਨ ਟੈਸਟ ਮੈਚ ਜਿੱਤਣਾ ਹੈ ਤਾਂ ਪਹਿਲਾਂ ਸ਼੍ਰੀਲੰਕਾ ਨੂੰ ਜਲਦੀ ਆਲਆਊਟ ਕਰਨਾ ਪਵੇਗਾ। ਇਸ ਤੋਂ ਬਾਅਦ ਭਾਰਤੀ ਬੱਲੇਬਾਜ਼ਾਂ ਨੂੰ ਘੱਟ ਸਮੇਂ ਵਿੱਚ ਟੀਚਾ ਹਾਸਲ ਕਰਨ ਲਈ ਤੇਜ਼ ਰਫ਼ਤਾਰ ਨਾਲ ਬੱਲੇਬਾਜ਼ੀ ਕਰਨੀ ਪਵੇਗੀ।