menu-icon
Punjabi Story Line
Raksha Bandhan 2026
  • Home
  • News
  • Sports
  • ਯਸ਼ਸਵੀ ਜਾਇਸਵਾਲ ਤੇ ਅਸਿਥਾ ਫਰਨਾਂਡੋ ਖਿਲਾਫ ICC ਦਾ ਸਖ਼ਤ ਰੁਖ਼, ਦੋਵਾਂ 'ਤੇ ਲਾਇਆ ਮੈਚ ਫੀਸ ਦਾ 25% ਜੁਰਮਾਨਾ

ਯਸ਼ਸਵੀ ਜਾਇਸਵਾਲ ਤੇ ਅਸਿਥਾ ਫਰਨਾਂਡੋ ਖਿਲਾਫ ICC ਦਾ ਸਖ਼ਤ ਰੁਖ਼, ਦੋਵਾਂ 'ਤੇ ਲਾਇਆ ਮੈਚ ਫੀਸ ਦਾ 25% ਜੁਰਮਾਨਾ

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਕੋਲੰਬੋ ਵਿੱਚ ਖੇਡੀ ਜਾ ਰਹੀ ਦੂਜੇ ਟੈਸਟ ਮੈਚ ਦੌਰਾਨ ਹੋਏ ਵਿਵਾਦ ਨੂੰ ਲੈ ਕੇ ICC ਨੇ ਯਸ਼ਸਵੀ ਜਾਇਸਵਾਲ ਅਤੇ ਅਸਿਥਾ ਫਰਨਾਂਡੋ ਖਿਲਾਫ ਸਖ਼ਤ ਰੁਖ ਅਪਣਾਇਆ ਹੈ। ICC ਨੇ ਦੋਵਾਂ 'ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਹੈ।

Date Updated Last Updated : 24 August 2026, 03:50 PM IST
Share:

ਨਵੀਂ ਦਿੱਲੀ: ਯਸ਼ਸਵੀ ਜਾਇਸਵਾਲ ਤੇ ਅਸਿਥਾ ਫਰਨਾਂਡੋ ਨੂੰ ਲੈ ਕੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਸਖ਼ਤ ਰੁਖ ਅਪਣਾਇਆ ਹੈ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤੀ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਅਤੇ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਅਸਿਥਾ ਫਰਨਾਂਡੋ ਵਿਚਾਲੇ ਮੈਦਾਨ 'ਤੇ ਤਿੱਖੀ ਬਹਿਸ ਹੋ ਗਈ ਸੀ। ਮਾਮਲਾ ਇੰਨਾ ਵਧ ਗਿਆ ਕਿ ਅੰਪਾਇਰ ਨੂੰ ਦਖਲ ਦੇਣਾ ਪਿਆ ਅਤੇ ਦੋਵਾਂ ਖਿਡਾਰੀਆਂ ਨੂੰ ਵੱਖ ਕੀਤਾ। ਹੁਣ ਹਾਲ ਹੀ 'ਚ ਇਸ ਮਾਮਲੇ ਨੂੰ ਲੈ ਕੇ ICC ਦੋਵਾਂ ਖਿਡਾਰੀਆਂ ਨੂੰ ਸਜ਼ਾ ਸੁਣਾਉਂਦਿਆ ਜੁਰਮਾਨਾ ਲਾਇਆ ਹੈ। 

ICC ਨੇ ਲਾਇਆ ਜੁਰਮਾਨਾ

ICC ਮੁਤਾਬਕ ਦੋਵਾਂ ਖਿਡਾਰੀਆਂ ਨੂੰ ਕੋਡ ਆਫ ਕੰਡਕਟ ਦੇ ਆਰਟੀਕਲ 2.12 ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਇਹ ਨਿਯਮ ਕਿਸੇ ਖਿਡਾਰੀ, ਅੰਪਾਇਰ, ਮੈਚ ਰੈਫਰੀ, ਸਹਾਇਕ ਸਟਾਫ ਜਾਂ ਕਿਸੇ ਹੋਰ ਵਿਅਕਤੀ ਨਾਲ ਗਲਤ ਜਾਂ ਅਣਉਚਿਤ ਸਰੀਰਕ ਸੰਪਰਕ ਨਾਲ ਸਬੰਧਤ ਹੈ। ICC ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਦੋਵਾਂ ਖਿਡਾਰੀਆਂ 'ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਜਾਇਸਵਾਲ ਅਤੇ ਫਰਨਾਂਡੋ ਦੇ ਖਾਤੇ ਵਿੱਚ ਇੱਕ-ਇੱਕ ਡੀਮੈਰਿਟ ਪੁਆਇੰਟ ਵੀ ਜੋੜਿਆ ਗਿਆ ਹੈ। 

ਰਾਹਤ ਦੀ ਗੱਲ ਇਹ ਹੈ ਕਿ ਇਸ ਮਾਮਲੇ ਕਾਰਨ ਦੋਵਾਂ ਖਿਡਾਰੀਆਂ 'ਤੇ ਅਗਲੇ ਮੈਚਾਂ ਲਈ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਗਾਈ ਗਈ।

ਕੀ ਹੈ ਪੂਰਾ ਮਾਮਲਾ?

ਇਹ ਘਟਨਾ ਭਾਰਤ ਦੀ ਪਹਿਲੀ ਪਾਰੀ ਦੌਰਾਨ 17ਵੇਂ ਓਵਰ ਵਿੱਚ ਵਾਪਰੀ। ਸ਼੍ਰੀਲੰਕਾ ਦੇ ਗੇਂਦਬਾਜ਼ ਅਸਿਥਾ ਫਰਨਾਂਡੋ ਨੇ ਯਸ਼ਸਵੀ ਜਾਇਸਵਾਲ ਨੂੰ ਆਊਟ ਕਰ ਦਿੱਤਾ। ਵਿਕਟ ਮਿਲਣ ਤੋਂ ਬਾਅਦ ਦੋਵਾਂ ਖਿਡਾਰੀਆਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਮਾਮਲਾ ਉਲਝ ਗਿਆ ਅਤੇ ਕਾਫੀ ਦੇਰ ਬਹਿਸ ਹੁੰਦੀ ਰਹੀ। ਮਾਮਲਾ ਇੰਨਾ ਉਲਝ ਗਿਆ ਕਿ ਦੋਵਾਂ ਦੇ ਸਿਰ ਆਪਸ ਵਿੱਚ ਟਕਰਾ ਗਏ। ਮਾਮਲਾ ਵੱਧਦਾ ਦੇਖ ਮੌਕੇ 'ਤੇ ਮੌਜੂਦ ਅੰਪਾਇਰ ਨੇ ਤੁਰੰਤ ਦਖਲ ਦਿੱਤਾ ਅਤੇ ਦੋਵਾਂ ਨੂੰ ਵੱਖ ਕੀਤਾ।

ਇੱਕ ਰਿਪੋਰਟ ਮੁਤਾਬਕ ਜਾਇਸਵਾਲ ਅਤੇ ਫਰਨਾਂਡੋ ਨੇ ICC ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸਵੀਕਾਰ ਕੀਤਾ ਅਤੇ ਦੋਵਾਂ ਵੱਲੋਂ ਆਪਣੀ ਗਲਤੀ ਮੰਨਣ ਤੋਂ ਬਾਅਦ ਇਸ ਮਾਮਲੇ ਵਿੱਚ ਵੱਖਰੀ ਸੁਣਵਾਈ ਦੀ ਲੋੜ ਨਹੀਂ ਪਈ। ਇੰਨਾ ਹੀ ਨਹੀਂ, ਪਿਛਲੇ 24 ਮਹੀਨਿਆਂ ਦੌਰਾਨ ਦੋਵਾਂ ਖਿਡਾਰੀਆਂ ਦੇ ਰਿਕਾਰਡ ਵਿੱਚ ਕੋਈ ਪਿਛਲੀ ਉਲੰਘਣਾ ਨਾ ਹੋਣ ਨੂੰ ਵੀ ਸਜ਼ਾ ਤੈਅ ਕਰਦੇ ਸਮੇਂ ਧਿਆਨ ਵਿੱਚ ਰੱਖਿਆ ਗਿਆ। 
 

Recent News